ਨਵੀਂ ਦਿੱਲੀ— ਟੋਇਟਾ ਕਿਰਲੋਸਕਰ ਮੋਟਰਜ਼ ਦੇ ਕਰਨਾਟਕ ਸਥਿਤ ਬਿਦਾੜੀ ਪਲਾਂਟ 'ਚ ਦੋ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੰਪਨੀ ਨੇ ਇਸ ਮਗਰੋਂ ਪਲਾਂਟ 'ਚ ਅਸਥਾਈ ਤੌਰ 'ਤੇ ਕੰਮ ਰੋਕ ਦਿੱਤਾ ਹੈ। ਬਿਆਨ ਮੁਤਾਬਕ, ਸਾਰੇ ਤਰ੍ਹਾਂ ਦੇ ਸੁਰੱਖਿਅਕ ਕਦਮ ਚੁੱਕਣ ਦੇ ਬਾਵਜੂਦ ਕੰਪਨੀ ਦੇ ਬਿਦਾੜੀ ਪਲਾਂਟ 'ਚ ਦੋ ਕਰਮਚਾਰੀ 16 ਜੂਨ ਨੂੰ ਕੋਵਿਡ-19 ਨਾਲ ਸੰਕ੍ਰਮਿਤ ਪਾਏ ਗਏ। ਇਨ੍ਹਾਂ 'ਚੋਂ ਇਕ ਕਰਮਚਾਰੀ ਅੰਤਿਮ ਵਾਰ 7 ਜੂਨ ਤੇ ਦੂਜਾ 16 ਜੂਨ ਨੂੰ ਪਲਾਂਟ 'ਚ ਆਇਆ ਸੀ।
ਟੋਇਟਾ ਕਿਰਲੋਸਕਰ ਨੇ ਸੀਮਤ ਕਰਮਚਾਰੀਆਂ ਨਾਲ 26 ਮਈ ਨੂੰ ਹੀ ਦੁਬਾਰਾ ਕੰਮ ਸ਼ੁਰੂ ਕੀਤਾ ਸੀ, ਜਦੋਂ ਕਿ ਦਿੱਲੀ, ਬੇਂਗਲੁਰੂ, ਮੁੰਬਈ ਤੇ ਕੋਲਕਾਤਾ ਦਫਤਰਾਂ ਦੇ ਕਰਮਚਾਰੀ ਘਰਾਂ ਤੋਂ ਹੀ ਕੰਮ ਕਰ ਰਹੇ ਸਨ।
ਕੰਪਨੀ ਨੇ ਕੋਰੋਨਾ ਸੰਕ੍ਰਮਿਤ ਦੋ ਕਰਮਚਾਰੀਆਂ ਦੇ ਸੰਪਰਕ 'ਚ ਆਏ ਕਰਮਚਾਰੀਆਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ, ਤਾਂ ਕਿ ਉਨ੍ਹਾਂ ਦਾ ਇਲਾਜ ਕਰਾਇਆ ਜਾਵੇ ਜਾਂ ਵੱਖ ਰੱਖਿਆ ਜਾ ਸਕੇ। ਕੰਪਨੀ ਦੇ ਪਲਾਂਟ ਨੂੰ ਅਸਥਾਈ ਤੌਰ 'ਤੇ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ, ਨਾਲ ਹੀ ਉਹ ਕਰਮਚਾਰੀਆਂ ਨੂੰ ਸਾਰੀ ਜ਼ਰੂਰੀ ਸਹਾਇਤਾ, ਇਲਾਜ ਤੇ ਵੱਖ ਰਹਿਣ ਦੀ ਪ੍ਰਕਿਰਿਆ 'ਚ ਮਦਦ ਉਪਲੱਬਧ ਕਰਾ ਰਹੀ ਹੈ। ਕੰਪਨੀ ਨੇ ਕਿਹਾ ਕਿ ਉਹ ਸੰਕ੍ਰਮਿਤ ਕਰਮਚਾਰੀਆਂ ਦੇ ਪਰਿਵਾਰਾਂ ਨਾਲ ਵੀ ਸੰਪਰਕ 'ਚ ਹੈ। ਪਿਛਲੇ ਮਹੀਨੇ ਹੁੰਡਈ ਮੋਟਰਜ਼ ਤੇ ਮਾਰੂਤੀ ਸੁਜ਼ੂਕੀ ਦੇ ਪਲਾਂਟ 'ਚ ਸੰਕ੍ਰਮਿਤ ਮਰੀਜ਼ ਮਿਲੇ ਸਨ। ਹੁੰਡਈ ਦੇ ਚੇਨਈ ਪਲਾਂਟ 'ਚ ਤਿੰਨ ਅਤੇ ਮਾਰੂਤੀ ਦੇ ਮਾਨੇਸਰ ਪਲਾਂਟ 'ਚ ਇਕ ਕਰਮਚਾਰੀ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪਾਇਆ ਗਿਆ ਸੀ।
ਹੁਣ ਹਵਾਈ ਸਫ਼ਰ ਦੌਰਾਨ ਨਹੀਂ ਹੋਵੇਗੀ ਸਮਾਨ ਦੀ ਚਿੰਤਾ, ਏਅਰ ਏਸ਼ੀਆ ਨੇ ਸ਼ੁਰੂ ਕੀਤੀ ਨਵੀਂ ਯੋਜਨਾ
NEXT STORY