ਮੁੰਬਈ –ਟਾਟਾ ਮੋਟਰਸ ਦੀ ਕੰਪਨੀ ਜਗੁਆਰ ਲੈਂਡ ਰੋਵਰ (ਜੇ. ਐੱਲ. ਆਰ.) ਨੇ ਬ੍ਰਿਟੇਨ ’ਚ ਛੁੱਟੀ ’ਤੇ ਭੇਜੇ ਗਏ 85 ਫੀਸਦੀ ਮੁਲਾਜ਼ਮਾਂ ਨੂੰ ਵਾਪਸ ਸੱਦ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਕਾਲ ’ਚ ਉਤਪਾਦਨ ਘੱਟ ਹੋਣ ਨਾਲ ਕੰਪਨੀ ਨੇ 20,000 ਮੁਲਾਜ਼ਮਾਂ ਨੂੰ ਛੁੱਟੀ ’ਤੇ ਭੇਜ ਦਿੱਤਾ ਸੀ। ਹੁਣ ਜ਼ਿਆਦਾਤਰ ਬਾਜ਼ਾਰ ’ਚ ਮੰਗ ਵਧਣ ਨਾਲ ਕੰਪਨੀ ਨੇ ਉਤਪਾਦਨ ਵਧਾ ਦਿੱਤਾ ਹੈ ਅਤੇ ਕੱਢੇ ਗਏ ਮੁਲਾਜ਼ਮਾਂ ਨੂੰ ਵਾਪਸ ਸੱਦ ਰਹੀ ਹੈ।
ਜੁਲਾਈ ਤੋਂ ਸਤੰਬਰ ਤਿਮਾਹੀ ’ਚ ਕੰਪਨੀ ਦੀ ਵਿਕਰੀ ਅਪ੍ਰੈਲ-ਜੂਨ ਤਿਮਾਹੀ ਦੀ ਤੁਲਨਾ ’ਚ 50 ਫੀਸਦੀ ਵੱਧ ਰਹੀ। ਅਪ੍ਰੈਲ ਤੋਂ ਜੂਨ ਦੌਰਾਨ ਦੁਨੀਆ ਦੀਆਂ ਜ਼ਿਆਦਾਤਰ ਮਾਰਕੀਟ ਲਾਕਡਾਊਨ ਕਾਰਨ ਬੰਦ ਸਨ। ਬ੍ਰਿਟੇਨ ’ਚ ਕੰਪਨੀ ਦੀਆਂ ਫੈਕਟਰੀਆਂ ਹੁਣ 2 ਸ਼ਿਫਟਾਂ ’ਚ ਕੰਮ ਕਰ ਰਹੀਆਂ ਹਨ। ਮੁਲਾਜ਼ਮਾਂ ਦੇ ਕੰਮ ’ਤੇ ਪਰਤਣ ਨਾਲ ਕੰਪਨੀ ਨੂੰ ਬ੍ਰਿਟੇਨ ਸਰਕਾਰ ਦੇ ਜੌਬ ਰਿਟੈਂਸ਼ਨ ਪਾਲਿਸੀ ਬੋਨਸ ਦਾ ਵੀ ਫਾਇਦਾ ਮਿਲੇਗਾ। ਇਸ ਲਈ ਕੰਪਨੀ ਨੂੰ ਕੱਢੇ ਗਏ ਸਾਰੇ 20,000 ਮੁਲਾਜ਼ਮਾਂ ਨੂੰ ਮੁੜ ਕੰਮ ’ਤੇ ਰੱਖਣਾ ਪਵੇਗਾ।
RBI ਨੇ ਬਦਲੇ ਨਿਯਮ, ਨਰਾਤੇ-ਦੀਵਾਲੀ ਮੌਕੇ ਕਰਨ ਵਾਲੇ ਹੋ ਸ਼ਾਪਿੰਗ, ਤਾਂ ਪੜ੍ਹੋ ਖ਼ਬਰ
NEXT STORY