ਮੁੰਬਈ (ਭਾਸ਼ਾ) - ਜਨਤਕ ਖੇਤਰ ਦੇ ਯੂਨੀਅਨ ਬੈਂਕ ਆਫ ਇੰਡੀਆ ਨੇ ਮੰਗਲਵਾਰ ਨੂੰ ਚੋਣਵੇਂ ਪ੍ਰਚੂਨ ਕਰਜ਼ਾ ਉਤਪਾਦਾਂ ’ਤੇ ਵਿਆਜ ਦਰਾਂ ’ਚ ਕਮੀ ਦਾ ਐਲਾਨ ਕੀਤਾ। ਬੈਂਕ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਹਾਲ ਹੀ ’ਚ ਨੀਤੀਗਤ ਦਰ ’ਚ ਕਟੌਤੀ ਦੇ ਮੱਦੇਨਜ਼ਰ ਉਸ ਨੇ ਹੋਮ ਲੋਨ, ਵਾਹਨ ਕਰਜ਼ੇ ਅਤੇ ਨਿੱਜੀ ਕਰਜ਼ੇ ’ਤੇ ਵਿਆਜ ਦਰਾਂ ਘੱਟ ਕੀਤੀਆਂ ਹਨ। ਇਸ ਨਾਲ ਪ੍ਰਚੂਨ ਕਰਜ਼ਾ ਲੈਣ ਵਾਲਿਆਂ ਲਈ ਕਰਜ਼ਾ ਲੈਣਾ ਸਸਤਾ ਹੋਵੇਗਾ। ਨਵੀਆਂ ਦਰਾਂ 18 ਦਸੰਬਰ ਤੋਂ ਪ੍ਰਭਾਵੀ ਹੋ ਗਈਆਂ ਹਨ।
ਸੋਧੀ ਵਿਆਜ ਦਰ ਤਹਿਤ ਹੋਮ ਲੋਨ ਦੀ ਵਿਆਜ ਦਰ 0.3 ਫੀਸਦੀ ਘੱਟ ਕੀਤੀ ਗਈ ਹੈ। ਉਥੇ ਹੀ ਵਾਹਨ ਕਰਜ਼ੇ ਦੀਆਂ ਵਿਆਜ ਦਰਾਂ 0.4 ਫੀਸਦੀ ਘੱਟ ਕਰ ਦਿੱਤੀਆਂ ਗਈਆਂ ਹਨ। ਉਥੇ ਹੀ ਨਿੱਜੀ ਕਰਜ਼ੇ ਦੀ ਵਿਆਜ ਦਰ ’ਚ 1.6 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਯੂਨੀਅਨ ਬੈਂਕ ਆਫ ਇੰਡੀਆ ਯੋਗ ‘ਗ੍ਰੀਨ ਫਾਈਨਾਂਸ’ ਰਿਹਾਇਸ਼ੀ ਕਰਜ਼ੇ ਅਤੇ ਵਾਹਨ ਕਰਜ਼ੇ ’ਤੇ 0.10 ਫੀਸਦੀ ਸਾਲਾਨਾ ਵਾਧੂ ਛੋਟ ਦੇ ਰਿਹਾ ਹੈ। ਰਿਜ਼ਰਵ ਬੈਂਕ ਨੇ ਇਸ ਮਹੀਨੇ ਦੋਮਾਹੀ ਮੁਦਰਾ ਨੀਤੀ ਸਮੀਖਿਆ ’ਚ ਰੈਪੋ ਦਰ ’ਚ 0.25 ਫੀਸਦੀ ਦੀ ਕਟੌਤੀ ਕੀਤੀ। ਉਸ ਤੋਂ ਬਾਅਦ ਬੈਂਕਾਂ ਨੇ ਵਿਆਜ ਦਰਾਂ ਘੱਟ ਕੀਤੀਆਂ ਹਨ।
ਸਿਰਫ਼ 1 ਰੁਪਏ 'ਚ ਡਾਟਾ, ਕਾਲਿੰਗ ਅਤੇ SMS, BSNL ਦਾ ਧਮਾਕੇਦਾਰ ਆਫਰ! ਜਾਣੋ ਕੀ ਹੈ ਆਖ਼ਰੀ ਤਾਰੀਖ਼
NEXT STORY