ਨਵੀਂ ਦਿੱਲੀ— ਹਵਾਈ ਮੁਸਫ਼ਰਾਂ ਲਈ ਖ਼ੁਸ਼ਖ਼ਬਰੀ ਹੈ। ਯੂਨਾਈਟਡ ਏਅਰਲਾਈਨਸ ਨੇ ਦਿੱਲੀ ਅਤੇ ਸ਼ਿਕਾਗੋ ਵਿਚਕਾਰ ਨਾਨ-ਸਟਾਪ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਸ਼ਨੀਵਾਰ ਤੋਂ ਪਹਿਲੀ ਉਡਾਣ ਨਾਲ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਸ਼ਿਕਾਗੋ ਦੇ ਓ'ਹਰੇ ਕੌਮਾਂਤਰੀ ਹਵਾਈ ਅੱਡੇ ਅਤੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਵਿਚਕਾਰ ਏਅਰਲਾਈਨ ਵੱਲੋਂ ਬੋਇੰਗ 787-9 ਡ੍ਰੀਮਲਾਈਨਰ ਜਹਾਜ਼ ਦਾ ਇਸਤੇਮਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ- 67 ਸਾਲਾਂ ਪਿਛੋਂ ਫਿਰ ਟਾਟਾ ਦੀ ਹੋ ਸਕਦੀ ਹੈ AIR INDIA
ਇਸ ਦੇ ਨਾਲ ਹੀ ਯੂਨਾਈਟਡ ਏਅਰਲਾਈਨ ਦੀਆਂ ਭਾਰਤ ਤੋਂ ਹੁਣ ਰੋਜ਼ਾਨਾ ਉਡਾਣਾਂ ਦੀ ਗਿਣਤੀ ਵੱਧ ਕੇ ਚਾਰ ਹੋ ਜਾਵੇਗੀ। ਇਹ ਮੁੰਬਈ ਤੇ ਨਵੀਂ ਦਿੱਲੀ ਤੋਂ ਨਿਊਯਾਰਕ/ਨੇਵਾਰਕ ਅਤੇ ਨਵੀਂ ਦਿੱਲੀ ਤੋਂ ਸੈਨ ਫਰਾਂਸਿਸਕੋ ਲਈ ਉਡਾਣਾਂ ਚਲਾ ਰਹੀ ਹੈ। 8 ਮਈ 2021 ਤੋਂ ਇਹ ਬੇਂਗਲੁਰੂ ਅਤੇ ਸੈਨ ਫਰਾਂਸਿਸਕੋ ਵਿਚਕਾਰ ਰੋਜ਼ਾਨਾ ਨਾਨ-ਸਟਾਪ ਉਡਾਣਾਂ ਸ਼ੁਰੂ ਕਰੇਗੀ। ਗੌਰਤਲਬ ਹੈ ਕਿ ਸ਼ਡਿਊਲਡ ਕੌਮਾਂਤਰੀ ਉਡਾਣਾਂ 23 ਮਾਰਚ ਤੋਂ ਬੰਦ ਹਨ। ਹਾਲਾਂਕਿ, ਵੰਦੇ ਭਾਰਤ ਮਿਸ਼ਨ ਤਹਿਤ ਮਈ ਤੋਂ ਅਤੇ ਦੋ-ਪੱਖੀ ਏਅਰ ਬੱਬਲ ਸਮਝੌਤੇ ਤਹਿਤ ਜੁਲਾਈ ਤੋਂ ਵਿਸ਼ੇਸ਼ ਕੌਮਾਂਤਰੀ ਉਡਾਣਾਂ ਚੱਲ ਰਹੀਆਂ ਹਨ। ਹੁਣ ਤੱਕ ਭਾਰਤ 22 ਦੇਸ਼ਾਂ ਨਾਲ ਦੋ-ਪੱਖੀ ਏਅਰ ਬੱਬਲ ਕਰਾਰ ਕਰ ਚੁੱਕਾ ਹੈ।
ਇਹ ਵੀ ਪੜ੍ਹੋ- ਸੂਰਜੀ ਸਾਜੋ-ਸਾਮਾਨਾਂ 'ਤੇ 40 ਫ਼ੀਸਦੀ ਤੱਕ ਹੋ ਜਾਏਗੀ ਦਰਾਮਦ ਡਿਊਟੀ
ਥੋਕ ਮਹਿੰਗਾਈ ਦਰ 9 ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚੀ, ਉਤਪਾਦ ਹੋਏ ਮਹਿੰਗੇ
NEXT STORY