ਲਖਨਊ – ਗਾਜ਼ੀਪੁਰ ਜ਼ਿਲ੍ਹੇ ਦੇ ਕਿਸਾਨਾਂ ਨੇ ਬੰਗਲਾਦੇਸ਼ ਅਤੇ ਨੇਪਾਲ ਨੂੰ 30 ਮੀਟ੍ਰਿਕ ਟਨ ਹਰੀ ਮਿਰਚ ਅਤੇ ਟਮਾਟਰ ਦੀ ਬਰਾਮਦ ਕੀਤੀ ਹੈ। ਗਾਜ਼ੀਪੁਰ ਜ਼ਿਲ੍ਹੇ ਦੇ ਪਾਤਾਲਗੰਗਾ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ 1,500 ਤੋਂ ਵੱਧ ਕਿਸਾਨ ਆਪਣੀ ਮਿਹਨਤ ਨਾਲ ਕਾਫੀ ਪੈਸਾ ਕਮਾ ਰਹੇ ਹਨ। ਅਸਲ ’ਚ ਨੇਪਾਲ ਅਤੇ ਬੰਗਲਾਦੇਸ਼ ਦੇ ਦਰਾਮਦਕਾਰ ਵੀ ਆਪਣਾ ਭੁਗਤਾਨ ਕਰਨ ਲਈ ਗਾਜ਼ੀਪੁਰ ’ਚ ਕਿਸਾਨਾਂ ਨੂੰ ਮਿਲੇ।
ਇਹ ਵੀ ਪੜ੍ਹੋ: ਲੋਹੜੀ ਮੌਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮੁੜ ਵਧੀਆਂ, ਜਾਣੋ ਆਪਣੇ ਸ਼ਹਿਰ ’ਚ ਤੇਲ ਦੇ ਭਾਅ
ਗਾਜ਼ੀਪੁਰ ’ਚ ਕਿਸਾਨਾਂ ਨੂੰ ਕੌਮਾਂਤਰੀ ਮਾਪਦੰਡਾਂ ’ਤੇ ਉੱਚ ਉਤਪਾਦਕਤਾ ਅਤੇ ਫਸਲਾਂ ਦੇ ਉਤਪਾਦਨ ਨੂੰ ਵਧਾਉਣ ਦੇ ਨਾਲ ਬਰਾਮਦ ਕਰਨ ਦੀ ਮੁਹਾਰਤ ਪ੍ਰਦਾਨ ਕੀਤੀ ਜਾ ਰਹੀ ਹੈ। ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕ ਉਤਪਾਦ ਬਰਾਮਦ ਵਿਕਾਸ ਅਥਾਰਟੀ (ਏ. ਪੀ. ਈ. ਡੀ. ਏ.) ਦੇ ਖੇਤਰੀ ਮੁਖੀ, ਡਾ. ਸੀ. ਬੀ. ਸਿੰਘ ਨੇ ਕਿਹਾ ਕਿ ਗੰਗਾ-ਦੋਆਬ ਖੇਤਰ ਦੀ ਮਿੱਟੀ ਬਹੁਤ ਉਪਜਾਊ ਹੈ ਜੋ ਕਿਸਾਨਾਂ ਨੂੰ ਰਸਾਇਣਿਕ ਖਾਦਾਂ ਤੋਂ ਬਿਨਾਂ ਸਬਜ਼ੀਆਂ ਦਾ ਉਤਪਾਦਨ ਕਰਨ ’ਚ ਮਦਦ ਕਰਦੀ ਹੈ ਜੋ ਅੱਗੇ ਵੱਖ-ਵੱਖ ਦੇਸ਼ਾਂ ’ਚ ਬਰਾਮਦ ਕੀਤੀ ਜਾਂਦੀ ਹੈ। ਸਖਤ ਮਿਹਨਤ ਕਰਨ ਤੋਂ ਇਲਾਵਾ ਕਿਸਾਨ ਸਰਕਾਰ ਦੀਆਂ ਨੀਤੀਆਂ ’ਤੇ ਵੀ ਭਰੋਸਾ ਕਰ ਰਹੇ ਹਨ, ਜਿਸ ਦੇ ਨਤੀਜੇ ਵਜੋਂ ਇਸ ਖੇਤਰ ਦੀਆਂ ਸਬਜ਼ੀਆਂ ਵਿਦੇਸ਼ਾਂ ’ਚ ਬਰਾਮਦ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਚੀਨ ’ਤੇ ਸ਼ਿਕੰਜਾ ਕੱਸੇ ਜਾਣ ਕਾਰਣ ਇਲੈਕਟ੍ਰਾਨਿਕ ਵਸਤਾਂ ਦੀਆਂ ਕੀਮਤਾਂ ’ਚ ਹੋਇਆ ਵਾਧਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸੈਰ-ਸਪਾਟੇ ਨੂੰ ਇਕਸਾਰ ਸੂਚੀ ’ਚ ਲਿਆਉਣ, ਹੋਟਲ ਖੇਤਰ ਨੂੰ ਉਦਯੋਗ ਦਾ ਦਰਜਾ ਦੇਣ ਦੀ ਅਪੀਲ
NEXT STORY