ਨਵੀਂ ਦਿੱਲੀ—ਅਮਰੀਕੀ ਫੈਡਰਲ ਰਿਜ਼ਰਵ ਨੇ ਬੁੱਧਵਾਰ ਰਾਤ ਨੂੰ ਵਿਆਜ ਦਰਾਂ 'ਚ ਵਾਧੇ ਦਾ ਐਲਾਨ ਕੀਤਾ ਹੈ। ਫੈਡਰਲ ਰਿਜ਼ਰਵ ਨੇ ਵਿਆਜ ਦਰਾਂ 'ਚ 0.25 ਫੀਸਦੀ ਵਾਧਾ ਕੀਤਾ ਹੈ। ਵਾਧੇ ਤੋਂ ਬਾਅਦ ਅਮਰੀਕਾ 'ਚ ਵਿਆਜ ਦਰਾਂ 2-2.25 ਫੀਸਦੀ ਹੋ ਗਈਆਂ ਹਨ। ਵਾਧੇ ਤੋਂ ਬਾਅਦ ਫੈਡ ਦੀਆਂ ਦਰਾਂ ਅਪ੍ਰੈਲ 2008 ਦੇ ਪੱਧਰ 'ਤੇ ਪਹੁੰਚ ਗਈਆਂ ਹਨ। ਇਸ ਦੇ ਨਾਲ ਫੈਡ ਨੇ 2019 'ਚ 3 ਵਾਰ ਵਿਆਜ ਦਰਾਂ 'ਚ ਵਾਧੇ ਦਾ ਸੰਕੇਤ ਦਿੱਤਾ ਹੈ।

ਗਰੋਥ ਆਊਟਲੁੱਕ ਵਧਾਈ
ਫੈਡ ਨੇ ਕਿਹਾ ਕਿ ਮਹਿੰਗਾਈ ਦਰਾਂ 'ਚ ਤੇਜ਼ੀ ਦੀ ਸੰਭਾਵਨਾ ਘੱਟ ਹੈ। ਉੱਧਰ ਯੂ.ਐੱਸ.ਫੈਡ ਨੇ ਇਕਨੋਮਿਕ ਗਰੋਥ ਆਊਟਲੁੱਕ ਵਧਾਈ ਹੈ। 2018 ਦੇ ਲਈ ਗਰੋਥ ਦਾ ਅਨੁਮਾਨ 2.8 ਫੀਸਦੀ ਤੋਂ ਵਧਾ ਕੇ 3.1 ਫੀਸਦੀ ਕੀਤਾ ਗਿਆ ਹੈ। 2019 ਦੇ ਲਈ ਅਨੁਮਾਨ 2.4 ਫੀਸਦੀ ਵਧਾ ਕੇ 2.5 ਫੀਸਦੀ ਕੀਤਾ। 2020 ਲਈ ਜੀ.ਡੀ.ਪੀ. ਅਨੁਮਾਨ 2 ਫੀਸਦੀ 'ਤੇ ਕਾਇਮ ਰੱਖਿਆ।

2019 'ਚ 3 ਵਾਰ ਵਾਧੇ ਦਾ ਅਨੁਮਾਨ ਜਤਾਇਆ
ਯੂ.ਐੱਸ. ਫੈਡ ਨੇ 2019 'ਚ ਦਰਾਂ ਦਾ ਅਨੁਮਾਨ 2.7 ਫੀਸਦੀ ਤੋਂ ਵਧਾ ਕੇ 2.9 ਫੀਸਦੀ ਕੀਤਾ ਹੈ। ਅਗਲੇ ਸਾਲ ਤਿੰਨ ਵਾਰ ਵਿਆਜ ਦਰਾਂ 'ਚ ਵਾਧੇ ਦਾ ਅਨੁਮਾਨ ਜਤਾਇਆ। ਉਨ੍ਹਾਂ ਕਿਹਾ ਕਿ 2020 ਤੱਕ ਵਿਆਜ ਦਰਾਂ ਵਧ ਕੇ 3.4 ਫੀਸਦੀ ਹੋ ਸਕਦੀਆਂ ਹਨ।

ਬੰਗਲਾਦੇਸ਼ ਤੋਂ ਖਾਣ ਵਾਲੇ ਤੇਲ ਦਾ ਆਯਾਤ ਕਰਨ ਲਈ ਜ਼ਰੂਰੀ ਹੋਵੇਗੀ NOC
NEXT STORY