ਪੇਈਚਿੰਗ — ਚੀਨ ’ਚ ਫੈਕਟਰੀਆਂ ’ਚ ਢੇਰ ਸਾਰਾ ਮਾਲ ਤਿਆਰ ਹੁੰਦਾ ਹੈ ਪਰ ਟ੍ਰੇਡ ਵਾਰ ਕਾਰਣ ਇਸ ਮਾਲ ਲਈ ਕੌਮਾਂਤਰੀ ਪੱਧਰ ’ਤੇ ਨਵੇਂ ਬਾਜ਼ਾਰਾਂ ਦੀ ਤਲਾਸ਼ ਹੈ। ਅਮਰੀਕਾ ਚੀਨ ਦਾ ਸਭ ਤੋਂ ਵੱਡਾ ਗਾਹਕ ਹੈ ਪਰ ਡੂੰਘੇ ਹੁੰਦੇ ਟ੍ਰੇਡ ਵਾਰ ਕਾਰਣ ਅਮਰੀਕਾ ਹੁਣ ਪਹਿਲਾਂ ਵਾਂਗ ਚੀਨੀ ਮਾਲ ਨਹੀਂ ਖਰੀਦ ਰਿਹਾ ਹੈ। ‘ਨਿਊਯਾਰਕ ਟਾਈਮਸ’ ’ਚ ਛਪੀ ਇਕ ਖਬਰ ਮੁਤਾਬਕ ਚੀਨ ਹੁਣ ਨਵੇਂ ਖਰੀਦਦਾਰ ਤਲਾਸ਼ ਰਿਹਾ ਹੈ, ਜੋ ਉਸ ਦੇ ਲਈ ਬਹੁਤ ਸੌਖਾ ਨਹੀਂ ਹੈ।
ਇਸ ਹਫ਼ਤੇ ਚੀਨ ਨੇ ਰਸਮੀ ਤੌਰ ’ਤੇ ਏਸ਼ੀਆ-ਪ੍ਰਸ਼ਾਂਤ ਇਲਾਕੇ ’ਚ ਨਵੇਂ ਸਿਰਿਓਂ ਆਜ਼ਾਦ ਵਪਾਰ ਜ਼ੋਨ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ, ਜੇਕਰ ਚੀਨ ਇਸ ’ਚ ਸਫਲ ਹੁੰਦਾ ਹੈ ਤਾਂ ਆਸਟਰੇਲੀਆ ਤੋਂ ਲੈ ਕੇ ਭਾਰਤ ਤੱਕ ਦੇ ਬਾਜ਼ਾਰ ਉਸ ਦੇ ਲਈ ਉਪਲੱਬਧ ਹੋ ਸਕਦੇ ਹਨ।
ਚੀਨ ਨੂੰ ਉਮੀਦ ਹੈ ਕਿ ਗੱਲਬਾਤ ਤੋਂ ਬਾਅਦ ਚੀਨ, ਜਾਪਾਨ ਅਤੇ ਦੱਖਣ ਕੋਰੀਆ ਦਰਮਿਆਨ ਟ੍ਰੇਡ ਬੈਰੀਅਰ ਘਟ ਸਕਦੇ ਹਨ। ਪੂਰੀ ਦੁਨੀਆ ’ਚ ਚੀਨ ਟੈਰਿਫ ’ਚ ਕਟੌਤੀ ਕਰ ਰਿਹਾ ਹੈ, ਜਦੋਂ ਕਿ ਇਸ ਦੇ ਜਵਾਬ ’ਚ ਅਮਰੀਕਾ ’ਚ ਤਿਆਰ ਸਾਮਾਨ ’ਤੇ ਜ਼ਿਆਦਾ ਟੈਰਿਫ ਲਾਉਂਦਾ ਹੈ। ਚੀਨੀ ਅਰਥਵਿਵਸਥਾ ਦੀ ਸਿਹਤ ਦਾਅ ’ਤੇ ਹੈ। ਪਿਛਲੇ ਹਫ਼ਤੇ ਚੀਨ ਨੇ ਦੱਸਿਆ ਕਿ ਪਿਛਲੇ 3 ਦਹਾਕਿਆਂ ’ਚ ਇਸ ਵਾਰ ਚੀਨ ਦਾ ਵਿਕਾਸ ਬਹੁਤ ਮੱਠੀ ਰਫ਼ਤਾਰ ਨਾਲ ਹੋਇਆ ਹੈ। ਚੀਨ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨਾਲ ਟ੍ਰੇਡ ਵਾਰ ਕਾਰਣ ਐਕਸਪੋਰਟ ਸੈਕਟਰ ’ਤੇ ਮਾਰ ਪੈਣ ਨਾਲ ਲੱਗੀ ਹੈ।
ਇੰਟਰਨੈਸ਼ਨਲ ਰਿਲੇਸ਼ਨਜ਼ ਐਕਸਪਰਟ ਚੇਨ ਡਿੰਗਡਿੰਗ ਨੇ ਕਿਹਾ, ‘‘ਅਮਰੀਕਾ ਨੂੰ ਰਿਪਲੇਸ ਕਰ ਸਕਣਾ ਬਹੁਤ ਮੁਸ਼ਕਿਲ ਹੈ ਪਰ ਕੋਸ਼ਿਸ਼ ਤਾਂ ਕਰਨੀ ਪਵੇਗੀ ਅਤੇ ਡਾਇਵਰਸੀਫਾਈ ਕਰਨਾ ਹੋਵੇਗਾ। ਅਸੀਂ ਹਮੇਸ਼ਾ ਅਮਰੀਕੀ ਬਾਜ਼ਾਰ ਦੇ ਭਰੋਸੇ ਨਹੀਂ ਰਹਿਣਾ ਚਾਹੁੰਦੇ, ਭਾਵੇਂ ਉਹ ਜ਼ਰੂਰੀ ਹੀ ਹੋਵੇ।’’
ਚੀਨ ਵਰਗੇ ਦੇਸ਼ਾਂ ਨੂੰ ‘ਫਿਜ਼ੂਲ ਦਾ ਫਾਇਦਾ’ ਨਾ ਦੇਵੇ ਡਬਲਯੂ. ਟੀ. ਓ. : ਟਰੰਪ
ਵਾਸ਼ਿੰਗਟਨ, (ਭਾਸ਼ਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਨੂੰ ਕਿਹਾ ਕਿ ਉਹ ਚੀਨ ਅਤੇ ਹੋਰ ਅਰਥਵਿਵਸਥਾਵਾਂ ਨੂੰ ਵਿਕਾਸਸ਼ੀਲ ਦੇਸ਼ ਦੇ ਨਾਂ ’ਤੇ ਕੌਮਾਂਤਰੀ ਵਪਾਰ ਨਿਯਮਾਂ ’ਚ ਢਿੱਲ ਦਾ ਫਾਇਦਾ ਚੁੱਕਣ ਤੋਂ ਰੋਕੇ। ਟਰੰਪ ਨੇ ਇਕ ਪੱਤਰ ’ਚ ਅਮਰੀਕਾ ਦੇ ਵਪਾਰ ਮੰਤਰੀ ਰਾਬਰਟ ਲਾਇਟਹਾਈਜ਼ਰ ਨੂੰ ਕਿਹਾ ਕਿ ਉਹ ਅਜਿਹੇ ਦੇਸ਼ਾਂ ਨੂੰ ਵਿਕਾਸਸ਼ੀਲ ਦਾ ਦਰਜਾ ਦੇਣ ਤੋਂ ਡਬਲਯੂ. ਟੀ. ਓ. ਨੂੰ ਰੋਕਣ ਲਈ ਹਰਸੰਭਵ ਕੋਸ਼ਿਸ਼ਾਂ ਦੀ ਵਰਤੋਂ ਕਰਨ, ਜੋ ਆਰਥਿਕ ਰੂਪ ਨਾਲ ਮਜ਼ਬੂਤ ਹੈ ਅਤੇ ਜਿਨ੍ਹਾਂ ਨੂੰ ਤਰਜੀਹੀ ਸਹੂਲਤ ਦੀ ਲੋੜ ਨਹੀਂ ਹੈ।
ਟਰੰਪ ਨੇ ਕਿਹਾ ਕਿ ਚੀਨ ਅਤੇ ਹੋਰ ਕੌਮਾਂਤਰੀ ਸ਼ਕਤੀਆਂ ਨੂੰ ਵਿਕਾਸਸ਼ੀਲ ਦੇ ਦਰਜੇ ਨਾਲ ਵਪਾਰ ਨਿਯਮਾਂ ਦਾ ਗ਼ੈਰ-ਵਾਜਿਬ ਲਾਭ ਚੁੱਕਣ ਦਾ ਮੌਕਾ ਮਿਲ ਰਿਹਾ ਹੈ। ਜੇਕਰ ਡਬਲਯੂ. ਟੀ. ਓ. ਨੇ 90 ਦਿਨਾਂ ’ਚ ਇਸ ਦਿਸ਼ਾ ’ਚ ਜ਼ਿਕਰਯੋਗ ਕਦਮ ਨਾ ਚੁੱਕੇ ਤਾਂ ਅਮਰੀਕਾ ਖੁਦ ਇਨ੍ਹਾਂ ਦੇਸ਼ਾਂ ਨੂੰ ਵਿਕਾਸਸ਼ੀਲ ਦੇਸ਼ ਵਾਂਗ ਮੰਨਣਾ ਬੰਦ ਕਰ ਦੇਵੇਗਾ।
ਉਨ੍ਹਾਂ ਟਵੀਟ ਕੀਤਾ, ‘‘ਡਬਲਯੂ. ਟੀ ਓ. ਉਦੋਂ ਖਿੰਡਿਆ ਹੋਇਆ ਹੁੰਦਾ ਹੈ, ਜਦੋਂ ਦੁਨੀਆ ਦੇ ਅਮੀਰ ਦੇਸ਼ ਉਸ ਦੇ ਨਿਯਮਾਂ ਤੋਂ ਬਚਣ ਅਤੇ ਤਰਜੀਹੀ ਸਹੂਲਤ ਹਾਸਲ ਕਰਨ ਲਈ ਵਿਕਾਸਸ਼ੀਲ ਹੋਣ ਦਾ ਦਾਅਵਾ ਕਰਦੇ ਹਨ। ਹੁਣ ਇਹ ਨਹੀਂ ਹੋਵੇਗਾ। ਅੱਜ ਮੈਂ ਅਮਰੀਕਾ ਦੇ ਵਪਾਰ ਮੰਤਰੀ ਨੂੰ ਅਮਰੀਕਾ ਦੀ ਕੀਮਤ ’ਤੇ ਵਿਵਸਥਾ ਨਾਲ ਧੋਖਾ ਕਰਨ ਤੋਂ ਇਨ੍ਹਾਂ ਦੇਸ਼ਾਂ ਨੂੰ ਰੋਕਣ ਦਾ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ।’’ ਟਰੰਪ ਨੇ ਲਾਈਟਹਾਈਜ਼ਰ ਨੂੰ 60 ਦਿਨਾਂ ਦੇ ਅੰਦਰ ਪ੍ਰਤੀਕਿਰਿਆ ਦੇਣ ਲਈ ਵੀ ਕਿਹਾ।
ਕੱਚਾ ਤੇਲ ਫਿਸਲਿਆ, ਸੋਨੇ ਦੀ ਚਾਲ ਤੇਜ਼
NEXT STORY