ਨਵੀਂ ਦਿੱਲੀ- ਇਕਨੋਮੀ ਵਿਚ ਮਹੱਤਵਪੂਰਨ ਸਥਾਨ ਰੱਖਣ ਵਾਲੇ ਆਟੋ ਸੈਕਟਰ ਵਿਚ ਮਹਾਮਾਰੀ ਪਿੱਛੋਂ ਕੁਝ ਸੁਧਾਰ ਨਜ਼ਰ ਆਉਣ ਲੱਗਾ ਹੈ। ਇਸ ਸਾਲ ਦੇਸ਼ ਵਿਚ ਅਗਸਤ ਵਿਚ ਵਾਹਨਾਂ ਦੀ ਪ੍ਰਚੂਨ ਵਿਕਰੀ ਪਿਛਲੇ ਸਾਲ ਦੀ ਇਸੇ ਮਿਆਦ ਦੇ 1209550 ਦੇ ਮੁਕਾਬਲੇ 14.48 ਫ਼ੀਸਦੀ ਵੱਧ ਕੇ 1384711 'ਤੇ ਪਹੁੰਚ ਗਈ। ਆਟੋਮੋਬਾਇਲ ਡੀਲਰਾਂ ਦੇ ਸੰਘ ਫਾਡਾ ਦੇ ਮੁਖੀ ਵਿਕੇਂਸ਼ ਗੁਲਾਟੀ ਨੇ ਮੰਗਲਵਾਰ ਨੂੰ ਵਾਹਨ ਵਿਕਰੀ ਦੇ ਅੰਕੜੇ ਜਾਰੀ ਕੀਤੇ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਅਗਸਤ 2020 ਵਿਚ ਦੇਸ਼ ਭਰ ਵਿਚ 1209550 ਵਾਹਨਾਂ ਦੀ ਵਿਕਰੀ ਹੋਈ ਸੀ, ਜੋ ਅਗਸਤ 2021 ਵਿਚ 14.48 ਫ਼ੀਸਦੀ ਵੱਧ ਕੇ 1384711 ਵਾਹਨ ਰਹੀ।
ਇਸੇ ਤਰ੍ਹਾਂ ਸਮੀਖਿਆ ਅਧੀਨ ਮਿਆਦ ਵਿਚ ਦੋਪਹੀਆ ਵਾਹਨਾਂ ਦੀ ਵਿਕਰੀ 6.66 ਫ਼ੀਸਦੀ, ਤਿੰਨ ਪਹੀਆ ਵਾਹਨਾਂ ਵਿਚ 79.70 ਫ਼ੀਸਦੀ, ਯਾਤਰੀ ਵਾਹਨਾਂ ਵਿਚ 38.71 ਫ਼ੀਸਦੀ, ਟਰੈਕਟਰ ਵਿਚ 5.50 ਫ਼ੀਸਦੀ ਅਤੇ ਵਪਾਰਕ ਵਾਹਨਾਂ ਵਿਚ 97.94 ਫ਼ੀਸਦੀ ਦਾ ਇਜਾਫ਼ਾ ਹੋਇਆ। ਅੰਕੜਿਆਂ ਮੁਤਾਬਕ, ਇਸ ਮਿਆਦ ਵਿਚ ਦੋਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ 915126 ਤੋਂ ਵੱਧ ਕੇ 976051, ਤਿੰਨ ਪਹੀਆ ਵਾਹਨਾਂ ਦੀ 16923 ਤੋਂ ਵੱਧ ਕੇ 30410, ਯਾਤਰੀ ਵਾਹਨਾਂ ਦੀ 182651 ਤੋਂ ਚੜ੍ਹ ਕੇ 253363 ਅਤੇ ਟਰੈਕਟਰਾਂ ਦੀ 67999 ਤੋਂ ਵੱਧ ਕੇ 71737 ਇਕਾਈ 'ਤੇ ਪਹੁੰਚ ਗਈ। ਇਸੇ ਤਰ੍ਹਾਂ ਵਪਾਰਕ ਵਾਹਨਾਂ ਦੀ ਕੁੱਲ ਵਿਕਰੀ 26851 ਤੋਂ ਵੱਧ ਕੇ 53150, ਹਲਕੇ ਵਪਾਰਕ ਵਾਹਨਾਂ ਦੀ 21520 ਤੋਂ ਵੱਧ ਕੇ 34829, ਮਿਡਲ ਸਾਈਜ਼ ਵਪਾਰਕ ਵਾਹਨਾਂ ਦੀ 741 ਤੋਂ ਵੱਧ ਕੇ 2947, ਭਾਰੀ ਵਪਾਰਕ ਵਾਹਨਾਂ ਦੀ 2365 ਤੋਂ ਵੱਧ ਕੇ 12463 ਹੋ ਗਈ।
ਕੁਵੈਤ ਤੇ ਭਾਰਤ ਵਿਚਕਾਰ ਵਪਾਰਕ ਉਡਾਣਾਂ ਅੱਜ ਤੋਂ ਹੋਣਗੀਆਂ ਮੁੜ ਸ਼ੁਰੂ
NEXT STORY