ਬਿਜ਼ਨੈੱਸ ਡੈਸਕ-ਦੇਸ਼ ਦੀ ਸਭ ਤੋਂ ਵੱਡੀ ਟੂ-ਵ੍ਹੀਲਰ ਕੰਪਨੀ ਹੀਰੋ ਮੋਟਰਕਾਰਪ ਨੇ ਨਵੇਂ ਸਾਲ 'ਚ ਆਪਣੇ ਦੋਪਹੀਆ ਵਾਹਨਾਂ ਦੀ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਵੀਰਵਾਰ ਨੂੰ ਦੱਸਿਆ ਕਿ ਉਹ 4 ਜਨਵਰੀ, 2022 ਤੋਂ ਆਪਣੇ ਦੋਪਹੀਆ ਵਾਹਨਾਂ ਦੀਆਂ ਕੀਮਤਾਂ ਵਧਾਏਗੀ। ਹੀਰੋ ਮੋਟਰਕਾਰਪ ਨੇ ਵੀਰਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਦੱਸਿਆ ਕਿ 4 ਜਨਵਰੀ ਤੋਂ ਉਸ ਦੇ ਦੋਪਹੀਆ ਵਾਹਨਾਂ ਦੀ ਐਕਸ-ਸ਼ੋਰੂਮ ਕੀਮਤਾਂ 2,000 ਰੁਪਏ ਤੱਕ ਵਧ ਜਾਣਗੀਆਂ। ਕੰਪਨੀ ਨੇ ਕਿਹਾ ਕਿ ਵਸਤੂਆਂ ਦੀਆਂ ਵਧਦੀਆਂ ਲਾਗਤਾਂ ਕਾਰਨ ਕੀਮਤਾਂ 'ਚ ਵਾਧਾ ਜ਼ਰੂਰੀ ਹੋ ਗਿਆ ਹੈ। ਹੀਰੋ ਮੋਟਰਕਾਰਪ ਨੇ ਇਹ ਵੀ ਕਿਹਾ ਕਿ ਵਾਧੇ ਦੀ ਮਾਤਰਾ ਅਤੇ ਬਾਜ਼ਾਰ 'ਤੇ ਤੈਅ ਹੋਵੇਗਾ।ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਹੀਰੋ ਮੋਟਰਕਾਰਪ 4 ਜਨਵਰੀ 2022 ਤੋਂ ਆਪਣੀਆਂ ਮੋਟਰਸਾਈਕਲਾਂ ਅਤੇ ਸਕੂਟਰਾਂ ਦੀਆਂ ਐਕਸ-ਸ਼ੋਰੂਮ ਕੀਮਤਾਂ 'ਚ ਵਾਧਾ ਕਰਨ ਜਾ ਰਹੀ ਹੈ। ਵਸਤੂਆਂ ਦੀਆਂ ਕੀਮਤਾਂ ਵਧਣ ਨਾਲ ਲਾਗਤ ਵਧ ਗਈ ਹੈ ਜਿਸ ਦੇ ਅਸਰ ਨੂੰ ਅੰਸ਼ਕ ਰੂਪ ਨਾਲ ਕੰਮ ਕਰਨ ਲਈ ਕੀਮਤਾਂ 'ਚ ਵਾਧਾ ਜ਼ੂਰਰੀ ਹੋ ਗਿਆ ਹੈ।
ਇਹ ਵੀ ਪੜ੍ਹੋ : ਚੀਨ ਮਹਿਲਾਵਾਂ ਦੇ ਅਧਿਕਾਰੀਆਂ ਦੀ ਰੱਖਿਆ ਲਈ ਸਖ਼ਤ ਕਾਨੂੰਨ ਪਾਸ ਕਰਨ ਦੀ ਤਿਆਰੀ 'ਚ
ਦੱਸ ਦਈਏ ਕੀ ਪਿਛਲੇ 6 ਮਹੀਨਿਆਂ 'ਚ ਹੀਰੋ ਮੋਟਰਕਾਰਪ ਦੇ ਦੋਪਹੀਆ ਵਾਹਨਾਂ ਦੀਆਂ ਕੀਮਤਾਂ 'ਚ ਇਹ ਤੀਸਰਾ ਵਾਧਾ ਹੋਵੇਗਾ। ਕੰਪਨੀ ਨੇ ਇਸ ਤੋਂ ਪਹਿਲਾਂ 1 ਜੁਲਾਈ ਨੂੰ ਆਪਣੀਆਂ ਮੋਟਰਸਾਈਕਲਾਂ ਅਤੇ ਸਕੂਟਰਾਂ ਦੀ ਐਕਸ-ਸ਼ੋਰੂਮ ਕੀਮਤਾਂ 'ਚ 3,000 ਰੁਪਏ ਤੱਕ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ 20 ਸਤੰਬਰ ਨੂੰ ਵੀ ਇਸ 'ਚ 3,000 ਰੁਪਏ ਤੱਕ ਦੀ ਵਾਧਾ ਹੋਇਆ ਸੀ।
ਵਾਕਸਵੈਗਨ ਜਨਵਰੀ ਤੋਂ ਵਧਾਏਗੀ ਵਾਹਨਾਂ ਦੀਆਂ ਕੀਮਤਾਂ
ਇਸ ਤਰ੍ਹਾਂ, ਵਾਕਸਵੈਗਨ ਪੈਂਸੇਜਰ ਕਾਰਸ ਇੰਡੀਆ ਨੇ ਐਲਾਨ ਕੀਤਾ ਕਿ ਉਹ ਵਧਦੇ ਕੱਚੇ ਮਾਲ ਅਤੇ ਸੰਚਾਲਨ ਲਾਗਤ ਕਾਰਨ ਇਕ ਜਨਵਰੀ, 2022 ਤੋਂ ਪੋਲੋ, ਵੈਂਟੋ ਅਤੇ ਤਾਈਗੁਨ ਦੀਆਂ ਕੀਮਤਾਂ 'ਚ ਵਾਧਾ ਕਰੇਗੀ। ਮੁੱਲ ਵਾਧਾ ਕਾਰ ਦੇ ਮਾਡਲ ਅਤੇ ਵੇਰੀਐਂਟ ਦੇ ਆਧਾਰ 'ਤੇ 2-5 ਫੀਸਦੀ ਦਰਮਿਆਨ ਹੋਵੇਗੀ। ਪਿਛਲੇ ਇਕ ਸਾਲ 'ਚ ਕੱਚੇ ਮਾਲ ਵਰਗੇ ਇਸਪਾਤ, ਐਲਯੂਮੀਨੀਅਮ, ਤਾਂਬਾ ਅਤੇ ਕੀਮਤੀ ਧਾਤਾਂ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋਇਆ ਹੈ ਜਿਸ ਨਾਲ ਮੋਟਰ ਵਾਹਨ ਨਿਰਮਾਤਾਵਾਂ ਨੂੰ ਮਾਡਲ ਦੀਆਂ ਕੀਮਤਾਂ ਵਧਾਉਣ ਲਈ ਮਜ਼ਬੂਰ ਹੋਣਾ ਪਿਆ ਹੈ।
ਇਹ ਵੀ ਪੜ੍ਹੋ : ਸਪੂਤਨਿਕ-ਵੀ, ਸਪੂਤਨਿਕ ਲਾਈਟ ਬੂਸਟਰ ਟੀਕੇ ਓਮੀਕ੍ਰੋਨ ਵਿਰੁੱਧ ਅਸਰਦਾਰ : ਅਧਿਐਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਛਾਲ, 48000 ਰੁਪਏ ਦੇ ਪਾਰ ਪਹੁੰਚਿਆ 10 ਗ੍ਰਾਮ ਸੋਨਾ
NEXT STORY