ਨਵੀਂ ਦਿੱਲੀ — ਭਗੌੜਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਹੁਣ ਸੈਟਲਮੈਂਟ ਅਧੀਨ ਬੈਂਕਾਂ ਨੂੰ 13960 ਕਰੋੜ ਰੁਪਏ ਦੇਣ ਲਈ ਤਿਆਰ ਹੈ। ਮਾਲਿਆ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੇ ਬੈਂਕਾਂ ਦੇ ਸੰਘ ਨੂੰ ਇਕ ਵੱਡਾ ਪੈਕੇਜ ਦੇਣ ਦੀ ਪੇਸ਼ਕਸ਼ ਕੀਤੀ ਹੈ ਅਤੇ ਜੇਕਰ ਇਸ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ, ਤਾਂ ਉਨ੍ਹਾਂ ਵਿਰੁੱਧ ਸਾਰੇ ਕੇਸਾਂ ਦਾ ਇਨਫੋਰਸਮੈਂਟ ਡਾਇਰੈਕਟੋਰੇਟ ਜ਼ਰੀਏ ਹੱਲ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਵਿਜੇ ਮਾਲਿਆ ਨੇ ਕਿਹਾ ਸੀ ਕਿ ਉਹ ਕਿੰਗਫਿਸ਼ਰ ਏਅਰ ਲਾਈਨਜ਼ ਦੁਆਰਾ ਲਏ ਗਏ ਸਾਰੇ ਕਰਜ਼ੇ ਨੂੰ ਵਾਪਸ ਕਰਨ ਲਈ ਤਿਆਰ ਹੈ ਪਰ ਬੈਂਕ ਅਤੇ ਈਡੀ ਭਾਰਤ ਵਿਚ ਉਸ ਦੀ ਗੱਲ ਨਹੀਂ ਸੁਣ ਰਹੇ। ਤੁਹਾਨੂੰ ਦੱਸ ਦੇਈਏ ਕਿ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਖ਼ਿਲਾਫ਼ ਲੰਡਨ ਹਾਈ ਕੋਰਟ ਵਿਚ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਿਚ 13 ਬੈਂਕਾਂ ਦੇ ਸਮੂਹਾਂ ਨੇ ਕਿਹਾ ਕਿ ਮਾਲਿਆ ਦਾ 9,834 ਕਰੋੜ ਰੁਪਏ ਮੋੜਨ ਦਾ ਪ੍ਰਸਤਾਵ ਬੇਕਾਰ ਹੈ। ਵਿਜੇ ਮਾਲਿਆ 'ਤੇ ਦੇਸ਼ ਦੇ ਬੈਂਕਾਂ ਦਾ ਤਕਰੀਬਨ 9000 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਹੈ।
ਜ਼ਿਕਰਯੋਗ ਹੈ ਕਿ ਵਿਜੇ ਮਾਲਿਆ ਮਾਰਚ 2016 ਵਿਚ ਬਿਨਾਂ ਭੁਗਤਾਨ ਕੀਤੇ ਦੇਸ਼ ਤੋਂ ਬਾਹਰ ਚਲਾ ਗਿਆ ਸੀ। ਵਿਜੇ ਮਾਲਿਆ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ ਅਤੇ ਲੰਡਨ ਦੀ ਇੱਕ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਭਾਰਤੀ ਏਜੰਸੀਆਂ ਉਸ ਨੂੰ ਮਨੀ ਲਾਂਡਰਿੰਗ ਅਤੇ ਪੈਸੇ ਦੀ ਧੋਖਾਧੜੀ ਸਮੇਤ ਕਈ ਡਿਫਾਲਟ ਕੇਸਾਂ ਵਿਚ ਲੋੜੀਂਦਾ ਘੋਸ਼ਿਤ ਕਰ ਚੁੱਕੀਆਂ ਹਨ।
ਇਹ ਵੀ ਪੜ੍ਹੋ- ਭਾਰਤ ਜਲਦ ਬਾਜ਼ਾਰ 'ਚ ਲਿਆ ਸਕਦਾ ਹੈ ਕੋਰੋਨਾ ਦੀ ਦਵਾਈ, ਨੱਕ 'ਚ ਲੱਗੇਗਾ ਟੀਕਾ?
13960 ਕਰੋੜ ਰੁਪਏ ਦੀ ਅਦਾਇਗੀ ਕਰਨ ਲਈ ਤਿਆਰ
ਮਾਲਿਆ ਬੰਦੋਬਸਤ ਲਈ 13,960 ਕਰੋੜ ਰੁਪਏ ਦੇਣ ਲਈ ਤਿਆਰ ਹੈ। ਮਾਲਿਆ ਦੁਆਰਾ ਪ੍ਰਸਤਾਵਿਤ ਇਹ ਰਕਮ ਹੁਣ ਤੱਕ ਦੀ ਸਭ ਤੋਂ ਵੱਧ ਰਕਮ ਹੈ। ਇਸ ਤੋਂ ਪਹਿਲਾਂ 9000 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ।
ਇਹ ਵੀ ਪੜ੍ਹੋ - ਪਾਕਿਸਤਾਨ ਨੂੰ ਮਿਲੇ ਤੇਲ ਅਤੇ ਗੈਸ ਦੇ ਭੰਡਾਰ, ਡਾਵਾਂਡੋਲ ਆਰਥਿਕਤਾ ਨੂੰ ਮਿਲੇਗਾ ਹੁਲਾਰਾ
GoAir ਨੇ ਯਾਤਰੀਆਂ ਲਈ ਇਕਾਂਤਵਾਸ ਪੈਕੇਜ ਕੀਤਾ ਸ਼ੁਰੂ, ਇਕ ਰਾਤ ਠਹਿਰਣ ਦਾ ਖ਼ਰਚ 1,400 ਰੁਪਏ ਤੋਂ ਸ਼ੁਰੂ
NEXT STORY