ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਵਿਜਯਾ ਬੈਂਕ ਦਾ ਮੁਨਾਫਾ 20 ਫੀਸਦੀ ਵਧ ਕੇ 185.5 ਕਰੋੜ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਵਿਜਯਾ ਬੈਂਕ ਦਾ ਮੁਨਾਫਾ 154.5 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਵਿਜਯਾ ਬੈਂਕ ਦੀ ਵਿਆਜ ਆਮਦਨ 21.8 ਫੀਸਦੀ ਵਧ ਕੇ 1008.4 ਕਰੋੜ ਰੁਪਏ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਵਿਜਯਾ ਬੈਂਕ ਦੀ ਵਿਆਜ ਆਮਦਨ 827.8 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਵਿਯਜਾ ਬੈਂਕ ਦਾ ਗ੍ਰਾਸ ਐੱਨ. ਪੀ. ਏ. 7.3 ਫੀਸਦੀ ਤੋਂ ਘੱਟ ਕੇ 7.06 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਵਿਜਯਾ ਬੈਂਕ ਦਾ ਨੈੱਟ ਐੱਨ. ਪੀ. ਏ. 5.24 ਫੀਸਦੀ ਤੋਂ ਘੱਟ ਕੇ 4.86 ਫੀਸਦੀ ਰਿਹਾ ਹੈ। ਰੁਪਏ 'ਚ ਵਿਜਯਾ ਬੈਂਕ ਦੇ ਐੱਨ. ਪੀ. ਏ. 'ਤੇ ਨਜ਼ਰ ਪਾਈਏ ਤਾਂ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਗ੍ਰਾਸ ਐੱਨ. ਪੀ. ਏ. 6812.2 ਕਰੋੜ ਰੁਪਏ ਤੋਂ ਘੱਟ ਕੇ 6648.6 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਵਿਜਯਾ ਬੈਂਕ ਦਾ ਨੈੱਟ ਐੱਨ. ਪੀ. ਏ. 4784.3 ਕਰੋੜ ਰੁਪਏ ਤੋਂ ਘੱਟ ਕੇ 4472.9 ਕਰੋੜ ਰੁਪਏ ਰਿਹਾ ਹੈ।
ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਵਿਜਯਾ ਬੈਂਕ ਦੀ ਪ੍ਰੋਵਿੰਜਨਿੰਗ 423.2 ਕਰੋੜ ਰੁਪਏ ਤੋਂ ਵਧ ਕੇ 458.1 ਕਰੋੜ ਰੁਪਏ ਰਹੀ ਹੈ, ਜਦਕਿ ਪਿਛਲੇ ਸਾਲ ਇਸ ਤਿਮਾਹੀ 'ਚ ਪ੍ਰੋਵਿਜਨਿੰਗ 389.8 ਕਰੋੜ ਰੁਪਏ ਰਹੀ ਸੀ।
ਲਾਗਤ ਕਟੌਤੀ ਨਾਲ ਕੋਕਾ ਕੋਲਾ ਦਾ ਮੁਨਾਫਾ ਵਧਿਆ
NEXT STORY