ਨਵੀਂ ਦਿੱਲੀ- ਵਿਸਤਾਰਾ 3 ਮਾਰਚ 2021 ਤੋਂ ਮੁੰਬਈ ਅਤੇ ਮਾਲਦੀਵ ਦੀ ਰਾਜਧਾਨੀ ਮਾਲੇ ਵਿਚਕਾਰ ਵਿਸ਼ੇਸ਼ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਏਅਰਲਾਈਨ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਵਿਸਤਾਰਾ ਇਹ ਉਡਾਣਾਂ ਭਾਰਤ ਅਤੇ ਮਾਲਦੀਵ ਵਿਚਕਾਰ ਹੋਏ ਏਅਰ ਬੱਬਲ ਸਮਝੌਤੇ ਤਹਿਤ ਚਲਾਏਗੀ। ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਮਾਰਗ 'ਤੇ ਉਹ ਹਫ਼ਤੇ ਵਿਚ ਤਿੰਨ ਦਿਨ ਉਡਾਣਾਂ ਚਲਾਏਗੀ।
ਵਿਸਤਾਰਾ ਇਸ ਮਾਰਗ ਲਈ ਏਅਰਬੱਸ ਏ-320 ਨਿਓ ਜਹਾਜ਼ ਦਾ ਇਸਤੇਮਾਲ ਕਰੇਗੀ, ਜਿਸ ਵਿਚ ਬਿਜ਼ਨੈੱਸ ਅਤੇ ਇਕਨੋਮੀ ਕੈਬਿਨ ਤੋਂ ਇਲਾਵਾ ਪ੍ਰੀਮੀਅਮ ਇਕਨੋਮੀ ਕਲਾਸ ਵੀ ਹੋਵੇਗੀ। ਕੰਪਨੀ ਨੇ ਕਿਹਾ ਕਿ ਟਿਕਟਾਂ ਦੀ ਬੁਕਿੰਗ ਵਿਸਤਾਰਾ ਦੀ ਵੈਬਸਾਈਟ, ਮੋਬਾਈਲ ਐਪ ਅਤੇ ਟਰੈਵਲ ਏਜੰਟਾਂ ਸਣੇ ਸਾਰੇ ਚੈਨਲਾਂ 'ਤੇ ਹੌਲੀ-ਹੌਲੀ ਖੋਲ੍ਹੀ ਜਾ ਰਹੀ ਹੈ। ਕੋਵਿਡ-19 ਪਿੱਛੋਂ ਭਾਰਤ ਵਿਚ ਖ਼ਾਸਕਰ ਮੁੰਬਈ ਦੇ ਲੋਕਾਂ ਵਿਚਕਾਰ ਮਾਲਦੀਵ ਘੁੰਮਣ-ਫਿਰਨ ਜਾਣ ਦੀ ਮੰਗ ਵਧੀ ਹੈ। ਮਾਲੇ ਦੀ ਮੰਗ ਜ਼ਿਆਦਾ ਹੋਣ ਦੀ ਵਜ੍ਹਾ ਕੋਵਿਡ ਨੈਗੇਟਿਵ ਯਾਤਰੀਆਂ ਲਈ ਇਕਾਂਤਵਾਸ ਵਿਚ ਦਿੱਤੀ ਗਈ ਢਿੱਲ ਹੈ।
ਕੋਰੋਨਾ ਆਫ਼ਤ ਦੇ ਬਾਵਜੂਦ ਭਾਰਤ ਸਵੈ-ਨਿਰਭਰ ਦੇਸ਼ ਬਣੇਗਾ : ਨਿਰਮਲਾ ਸੀਤਾਰਮਨ
NEXT STORY