ਬੈਂਗਲੁਰੂ -ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਲਿਮਟਿਡ (ਵੀ. ਆਈ. ਐੱਲ.) ਨੇ ਅੱਜ ਤੋਂ ਬੈਂਗਲੁਰੂ ’ਚ ਆਪਣੀਆਂ 5ਜੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਬਿਆਨ ਅਨੁਸਾਰ ਮੁੰਬਈ, ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ, ਪਟਨਾ ਅਤੇ ਚੰਡੀਗੜ੍ਹ ’ਚ ਹਾਲ ਹੀ ’ਚ 5ਜੀ ਸੇਵਾਵਾਂ ਸ਼ੁਰੂ ਕਰਨ ਤੋਂ ਬਾਅਦ ਇਸ ਨੂੰ ਇਥੇ ਸ਼ੁਰੂ ਕੀਤਾ ਗਿਆ ਹੈ। ਇਹ ਇਸ ਸਾਲ ਅਗਸਤ ਤਕ ਸਾਰੀਆਂ ਪਹਿਲਾਂ ਵਾਲੇ 17 ਖੇਤਰਾਂ ’ਚ 5ਜੀ ਸੇਵਾਵਾਂ ਸ਼ੁਰੂ ਕਰਨ ਦੀ ਕੰਪਨੀ ਦੀ ਰਣਨੀਤੀ ਦਾ ਹਿੱਸਾ ਹੈ।
ਦੂਰਸੰਚਾਰ ਕੰਪਨੀ ਨੇ ਕਿਹਾ ਕਿ ਬੈਂਗਲੁਰੂ ’ਚ ਵੋਡਾਫੋਨ-ਆਈਡੀਆ ਦੇ 5ਜੀ-ਸਮਰੱਥ ਡਿਵਾਈਸ ਵਾਲੇ ਯੂਜ਼ਰਜ਼ ਹੁਣ ਸਾਡੀਆਂ 5ਜੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ। 299 ਰੁਪਏ ਤੋਂ ਸ਼ੁਰੂ ਹੋਣ ਵਾਲੇ ‘ਪਲਾਨ’ ਅਧੀਨ ਯੂਜ਼ਰਜ਼ ਨੂੰ ਅਨਲਿਮਟਿਡ 5ਜੀ ਡਾਟਾ ਉਪਲੱਬਧ ਹੋਵੇਗਾ।
LIC ਦੀ ਸ਼ਾਨਦਾਰ ਸਕੀਮ: ਹਰ ਦਿਨ ਕਰੋ 150 ਰੁਪਏ ਦਾ ਨਿਵੇਸ਼, ਤਿਆਰ ਹੋ ਜਾਵੇਗਾ 19 ਲੱਖ ਦਾ ਫੰਡ
NEXT STORY