ਫਰਸ਼ੀ ਸਲਵਾਰ ਇਕ ਰਾਇਲ ਅਤੇ ਐਥਨਿਕ ਆਊਟਫਿਟ ਹੈ, ਜੋ ਅੱਜਕਲ ਫਿਰ ਤੋਂ ਫੈਸ਼ਨ 'ਚ ਵਾਪਸ ਆ ਰਿਹਾ ਹੈ। ਇਹ ਖਾਸ ਤੌਰ ’ਤੇ ਨਵਾਬੀ ਸਟਾਈਲ ਅਤੇ ਮੁਗਲਕਾਲੀਨ ਫੈਸ਼ਨ ਨੂੰ ਦਰਸਾਉਂਦਾ ਹੈ। ਜੇਕਰ ਤੁਸੀਂ ਫਰਸ਼ੀ ਸਲਵਾਰ ਪਹਿਨਣਾ ਚਾਹੁੰਦੇ ਹੋ, ਤਾਂ ਇੱਥੇ ਇਸ ਨੂੰ ਕੈਰੀ ਕਰਨ ਦੇ ਆਈਡਿਆਜ਼ ਦਿੱਤੇ ਜਾ ਰਹੇ ਹਨ, ਜੋ ਤੁਹਾਡੀ ਲੁੱਕ ਨੂੰ ਟ੍ਰੈਡੀਸ਼ਨਲ ਦੇ ਨਾਲ-ਨਾਲ ਐਲੀਗੈਂਟ ਵੀ ਬਣਾਵੇਗਾ।
ਲੁੱਕ ਲਈ ਭਾਰੀ ਫਰਸ਼ੀ ਸਲਵਾਰ
ਫਰਸ਼ੀ ਸਲਵਾਰ ਵੀ ਦੁਲਹਨਾਂ ਲਈ ਇਕ ਵਧੀਆ ਬਦਲ ਹੋ ਸਕਦਾ ਹੈ। ਰੈਡ, ਮੈਰੂਨ ਜਾਂ ਡੀਪ ਹਰੇ ਰੰਗਾਂ 'ਚ ਭਾਰੀ ਕਢਾਈ ਅਤੇ ਬਾਰਡਰ ਵਾਲੀ ਸਲਵਾਰ ਪਹਿਨੋ। ਇਸ ਦੇ ਨਾਲ ਡਬਲ ਦੁਪੱਟਾ ਸਟਾਈਲ ਬਹੁਤ ਸ਼ਾਹੀ ਦਿਖਾਈ ਦੇਵੇਗਾ।
ਅਨਾਰਕਲੀ ਕੁੜਤੀ ਦੇ ਨਾਲ ਫਰਸ਼ੀ ਸਲਵਾਰ
ਫਰਸ਼ੀ ਸਲਵਾਰ ਨੂੰ ਤੁਸੀਂ ਲਾਂਗ ਫਲੇਅਰਡ ਅਨਾਰਕਲੀ ਕੁੜਤੀ ਨਾਲ ਪੇਅਰ ਕਰੋਂ। ਇਹ ਲੁੱਕ ਤੁਹਾਨੂੰ ਰਾਇਲ ਅਤੇ ਗ੍ਰੇਸਫੁਲ ਬਣਾਏਗੀ। ਕਿਸੇ ਵਿਆਹ ਜਾਂ ਤਿਉਹਾਰ ’ਚ ਇਹ ਲਿਬਾਸ ਸੰਪੂਰਨ ਹੋਵੇਗਾ।
ਹੱਥ ਨਾਲ ਕਢਾਈ ਕੀਤੇ ਜਾਂ ਜ਼ਰਦੋਜ਼ੀ ਕੁੜਤੇ ਦੇ ਨਾਲ
ਜੇਕਰ ਤੁਸੀਂ ਇਸ ਨੂੰ ਕਿਸੇ ਖਾਸ ਮੌਕੇ ਜਿਵੇਂ ਕਿ ਮੰਗਣੀ ਜਾਂ ਈਦ ਦੇ ਜਸ਼ਨ ਲਈ ਪਹਿਨਣਾ ਚਾਹੁੰਦੇ ਹੋ, ਤਾਂ ਜ਼ਰਦੋਜ਼ੀ ਵਰਕ ਵਾਲੇ ਕੁੜਤੇ ਦੇ ਨਾਲ ਫਰਸ਼ੀ ਸਲਵਾਰ ਪਹਿਨੋ। ਇਸ ਦੇ ਨਾਲ ਮੈਚਿੰਗ ਦੁੱਪਟਾ ਅਤੇ ਸਟੇਟਮੈਂਟ ਜਿਊਲਰੀ ਲੁੱਕ ਨੂੰ ਪੂਰਾ ਕਰੇਗੀ।
ਨੈੱਟ ਜਾਂ ਆਰਗੇਂਜ਼ਾ ਫੈਬਰਿਕ 'ਚ ਲਾਈਟਵੇਟ ਫਰਸ਼ੀ ਸਲਵਾਰ
ਗਰਮੀਆਂ 'ਚ ਜੇਕਰ ਤੁਸੀਂ ਫਰਸ਼ੀ ਸਲਵਾਰ ਟ੍ਰਾਈ ਕਰਨਾ ਚਾਹੁੰਦੇ ਹੋ, ਤਾਂ ਲਾਈਟਵੇਟ ਫੈਬਰਿਕ 'ਚ ਸਲਵਾਰ ਚੁਣੋ, ਜਿਵੇਂ ਕਿ ਨੈੱਟ, ਆਰਗੇਂਜ਼ਾ ਜਾਂ ਸੂਤੀ ਸਿਲਕ। ਇਸ ਨੂੰ ਇਕ ਸਧਾਰਨ ਚੂੜੀਦਾਰ ਕੁੜਤੀ ਅਤੇ ਹਲਕੇ ਦੁਪੱਟੇ ਨਾਲ ਪਹਿਨੋ।
ਵੈੱਲਵੇਟ ਜਾਂ ਬਰੋਕੇਡ ਫਰਸ਼ੀ ਸਲਵਾਰ ਪਾਰਟੀ ਵੀਅਰ ਲਈ
ਸਰਦੀਆਂ 'ਚ ਪਾਰਟੀ ਜਾਂ ਵਿਆਹ ਲਈ ਵੈੱਲਵੇਟ ਜਾਂ ਬਰੋਕੇਡ ਫੈਬਰਿਕ ਦੀ ਫਰਸ਼ੀ ਸਲਵਾਰ ਪਹਿਨੋ। ਇਸ ਦੇ ਨਾਲ ਸ਼ਰਟ ਕੁੜਤਾ ਅਤੇ ਹੈਵੀ ਜਿਊਲਰੀ ਪਹਿਨਣ ਨਾਲ ਤੁਹਾਨੂੰ ਰਾਇਲ ਲੁੱਕ ਮਿਲੇਗੀ।
ਸ਼ਰਟ ਕੁੜਤੇ ਦੇ ਨਾਲ ਸਟਾਈਲ
ਟ੍ਰੈਂਡੀ ਟੱਚ ਲਈ ਸ਼ਰਟ ਕੁੜਤੇ ਦੇ ਨਾਲ ਲਾਂਗ ਜੈਕੇਟ ਪਹਿਨੋ ਅਤੇ ਹੇਠਾਂ ਫਰਸ਼ੀ ਸਲਵਾਰ। ਇਹ ਫਿਊਜ਼ਨ ਲੁੱਕ ਫੈਸ਼ਨ-ਫਾਰਵਰਡ ਹੈ ਅਤੇ ਨੌਜਵਾਨ ਕੁੜੀਆਂ 'ਚ ਬਹੁਤ ਮਸ਼ਹੂਰ ਹੋ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੱਖੜੀ ਸਪੈਸ਼ਲ : ਭਰਾ ਨੂੰ ਬਜ਼ਾਰ ਦੀ ਬਜਾਏ ਖੁਆਓ ਘਰ 'ਚ ਬਣਿਆ 'ਚਾਕਲੇਟ ਪੇੜਾ', ਬੇਹੱਦ ਆਸਾਨ ਹੈ ਰੈਸਿਪੀ
NEXT STORY