ਜਲੰਧਰ - 2018 ਜੇਨੇਵਾ ਮੋਟਰ ਸ਼ੋਅ ਦੇ ਛੇਵੇਂ ਦਿਨ ਵੀ ਫਿਊਚਰਿਸਟਿਕ ਕਾਰਾਂ ਨੂੰ ਪ੍ਰਦਰਸ਼ਿਤ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਈਵੈਂਟ 'ਚ ਜਿਥੇ ਬੱਚਿਆਂ ਨੂੰ ਸਕੂਲ ਲਿਜਾਣ ਵਾਲੀ ਆਟੋਨੋਮਸ ਬੱਸ ਨੂੰ ਵੀ ਸ਼ੋਅਕੇਸ ਕੀਤਾ ਗਿਆ ਹੈ, ਉਥੇ ਅਸਟਨ ਮਾਰਟਿਨ ਨੇ ਆਧੁਨਿਕ ਫੀਚਰਸ ਨਾਲ ਲੈਸ ਨਵੀਂ ਇਲੈਕਟ੍ਰਿਕ ਸਪੋਰਟਸ ਕਾਰ ਦੇ ਕਾਂਸੈਪਟ ਨੂੰ ਪ੍ਰਦਰਸ਼ਿਤ ਕੀਤਾ ਹੈ। ਇਸ ਦੇ ਇਲਾਵਾ ਪੋਸ਼ਰ ਨੇ ਅਨੋਖੇ ਡਿਜ਼ਾਈਨ ਨਾਲ ਬਣਾਈ ਗਈ ਨਵੀਂ 911GT3 RS ਸਪੋਰਟਸ ਕਾਰ ਨੂੰ ਵੀ ਲਾਂਚ ਕੀਤਾ ਹੈ ਜੋ ਈਵੈਂਟ ਦੇ ਮੁੱਖ ਆਕਰਸ਼ਣਾਂ ਦਾ ਕੇਂਦਰ ਬਣੀ ਹੋਈ ਹੈ।

ਵਾਕਸਵੈਗਨ ਗਰੁੱਪ ਨੇ ਜੇਨੇਵਾ ਮੋਟਰ ਸ਼ੋਅ 'ਚ ਆਪਣੀ ਆਟੋਨੋਮਸ ਭਾਵ ਸੈਲਫ ਡਰਾਈਵਿੰਗ ਬੱਸ ਦੇ ਲੇਟੈਸਟ ਕਾਂਸੈਪਟ ਨੂੰ ਪ੍ਰਦਰਸ਼ਿਤ ਕੀਤਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ SEDRIC ਸਕੂਲ ਬੱਸ ਨੂੰ ਖਾਸ ਤੌਰ 'ਤੇ ਬੱਚਿਆਂ ਨੂੰ ਸੇਫਲੀ ਤਰੀਕੇ ਨਾਲ ਘਰੋਂ ਸਕੂਲ ਲਿਆਉਣ ਤੇ ਵਾਪਸ ਲਿਜਾਣ ਲਈ ਬਣਾਇਆ ਗਿਆ ਹੈ। ਇਹ ਬੱਸ ਬਿਨਾਂ ਡਰਾਈਵਰ ਦੇ ਸੈਂਸਰਸ, ਕੈਮਰਿਆਂ ਅਤੇ GPS ਦੀ ਮਦਦ ਨਾਲ ਕੰਮ ਕਰੇਗੀ, ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਹੋਵੇਗਾ, ਇਸ ਦੇ ਇਲਾਵਾ ਇਸ ਨਾਲ ਮਨੁੱਖੀ ਹਾਦਸੇ ਅਤੇ ਪਾਰਕਿੰਗ ਦੀ ਸਮੱਸਿਆ ਵੀ ਕੁਝ ਹੱਦ ਤੱਕ ਸਹੀ ਕਰਨ 'ਚ ਮਦਦ ਮਿਲੇਗੀ।

ਅਨੋਖਾ ਡਿਜ਼ਾਈਨ
ਇਸ ਦੇ ਇੰਟੀਰੀਅਰ 'ਚ ਬੈਗ ਰੱਖਣ ਲਈ ਐਲੂਮੀਨੀਅਮ ਨਾਲ ਤਿਆਰ ਕੀਤੇ ਗਏ ਬਾਕਸ ਲਾਏ ਗਏ ਹਨ। ਉਥੇ ਬੱਚਿਆਂ ਦੇ ਮਨ ਨੂੰ ਲੁਭਾਉਣ ਲਈ ਇਸ 'ਚ ਸਟਿੱਕਰਸ ਵੀ ਲੱਗੇ ਹਨ। ਇਸ ਦੇ ਫਰੰਟ ਸਾਈਡ 'ਤੇ ਵੱਡੇ ਸਾਈਜ਼ ਦੀ OLED ਡਿਸਪਲੇਅ ਲੱਗੀ ਹੈ ਜੋ ਮਿਊਜ਼ਿਕ ਵੀਡੀਓਜ਼ ਨੂੰ ਪਲੇਅ ਕਰ ਕੇ ਬੱਚਿਆਂ ਦਾ ਮਨ ਬਹਿਲਾਉਣ 'ਚ ਮਦਦ ਕਰੇਗੀ।
ਇਕ ਚਾਰਜ 'ਚ ਦਿੱਲੀ ਤੋਂ ਊਧਮਪੁਰ ਤੱਕ ਪਹੁੰਚ ਜਾਏਗੀ Aston Martin Lagonda
NEXT STORY