ਮੁੰਬਈ- ਫਾਕਸਵੈਗਨ ਇੰਡੀਆ ਨੇ ਵਰਟਸ ਲਈ ਇਕ ਹੋਰ ਮੀਲ ਪੱਥਰ ਹਾਸਲ ਕਰਨ ਦਾ ਐਲਾਨ ਕੀਤਾ, ਜਿਸ ਨੇ 28 ਮਹੀਨਿਆਂ ’ਚ 50,000 ਯੂਨਿਟ ਥੋਕ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਫਾਕਸਵੈਗਨ ਵਰਟਸ ਕੈਲੰਡਰ ਸਾਲ 2024 ਲਈ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਪ੍ਰੀਮੀਅਮ ਸੇਡਾਨ ਵੀ ਬਣ ਗਈ ਹੈ, ਜਿਸ ਨੇ ਇਸ ਸਾਲ ਹੁਣ ਤੱਕ 17,000 ਤੋਂ ਵੱਧ ਯੂਨਿਟ ਵੇਚੇ ਹਨ।
ਵਿਕਰੀ ਦਾ ਇਹ ਮੀਲ ਪੱਥਰ ਵਰਟਸ ਦੀ ਭਾਰਤ ’ਚ ਨੰਬਰ 1 ਪ੍ਰੀਮੀਅਮ ਸੇਡਾਨ ਦੇ ਤੌਰ ’ਤੇ ਸਥਿਤੀ ਨੂੰ ਹੋਰ ਮਜ਼ਬੂਤ ਕਰਦਾ ਹੈ, ਜਿਸ ਨੇ ਆਪਣੇ ਗਤੀਸ਼ੀਲ ਪ੍ਰਦਰਸ਼ਨ, ਅਤਿਆਧੁਨਿਕ ਸਹੂਲਤਾਂ ਅਤੇ ਮਜ਼ਬੂਤ ਸੁਰੱਖਿਆ ਮਾਪਦੰਡਾਂ ਨਾਲ ਭਾਰਤੀ ਗਾਹਕਾਂ ਦੇ ਦਿਲਾਂ ’ਤੇ ਕਬਜ਼ਾ ਕਰ ਲਿਆ ਹੈ।
ਇਸ ਸਾਲ ਬ੍ਰਾਂਡ ਦੀ ਇੰਡੀਆ 2.0 ਕਾਰਾਂ, ਵਰਟਸ ਅਤੇ ਤਾਇਗੁਨ ਨੇ ਸਮੂਹਿਕ ਤੌਰ ’ਤੇ ਦੂਜੀ ਤਿਮਾਹੀ ’ਚ ਇਕ ਲੱਖ ਘਰੇਲੂ ਵਿਕਰੀ ਦਾ ਅੰਕੜਾ ਪਾਰ ਕਰ ਲਿਆ। ਫਾਕਸਵੈਗਨ ਇੰਡੀਆ ਨੇ ਪਿਛਲੇ ਡੇਢ ਦਹਾਕੇ ’ਚ ਬੈਂਚਮਾਰਕ ਸੈਟਿੰਗ ਉਤਪਾਦਾਂ ਨਾਲ ਬਾਜ਼ਾਰ ’ਚ ਉਤਸ਼ਾਹ ਵਧਾਉਣਾ ਜਾਰੀ ਰੱਖਿਆ ਹੈ। 2024 ਦੀ ਤੀਜੀ ਤਿਮਾਹੀ ਦੇ ਅੰਤ ’ਚ ਬ੍ਰਾਂਡ ਨੇ ਭਾਰਤ ’ਚ 6.5 ਲੱਖ ਘਰੇਲੂ ਥੋਕ ਵਿਕਰੀ ਦਾ ਅੰਕੜਾ ਪਾਰ ਕਰ ਲਿਆ, ਜਿਸ ’ਚ ਇੰਡੀਆ 2.0 ਮਾਡਲ ਨੇ ਤਾਇਗੁਨ ਦੇ ਬਾਜ਼ਾਰ ’ਚ ਆਉਣ ਦੇ ਬਾਅਦ ਤੋਂ 3 ਸਾਲ ਤੋਂ ਵੱਧ ਦੀ ਛੋਟੀ ਮਿਆਦ ’ਚ ਘਰੇਲੂ ਮਾਤਰਾ ’ਚ ਲੱਗਭਗ 18.5 ਫ਼ੀਸਦੀ ਦਾ ਯੋਗਦਾਨ ਦਿੱਤਾ।
ਮੀਲ ਪੱਥਰ ਦੀ ਪ੍ਰਾਪਤੀ ਬਾਰੇ ਬੋਲਦੇ ਹੋਏ ਫਾਕਸਵੈਗਨ ਪੈਸੰਜਰ ਕਾਰਸ ਇੰਡੀਆ ਦੇ ਬ੍ਰਾਂਡ ਨਿਰਦੇਸ਼ਕ ਆਸ਼ੀਸ਼ ਗੁਪਤਾ ਨੇ ਕਿਹਾ, ‘‘ਫਾਕਸਵੈਗਨ ਵਰਟਸ ਨੂੰ ਭਾਰਤ ਦੀ ਨੰਬਰ 1 ਵਿਕਣ ਵਾਲੀ ਪ੍ਰੀਮੀਅਮ ਸੇਡਾਨ ਬਣਾਉਣ ਲਈ ਅਸੀਂ ਆਪਣੇ ਸਾਰੇ ਗਾਹਕਾਂ ਦੇ ਬੇਹੱਦ ਅਹਿਸਾਨਮੰਦ ਹਾਂ। ਵਰਟਸ ਸਾਡੇ ਗਾਹਕਾਂ ਨਾਲ ਮਜ਼ਬੂਤੀ ਨਾਲ ਜੁੜਦਾ ਰਹਿੰਦਾ ਹੈ।
Apple ਨੂੰ ਪਛਾੜ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣੀ Nvidia
NEXT STORY