ਨਵੀਂ ਦਿੱਲੀ-ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਦੇ ਨਵੇਂ ਨਿਯਮਾਂ ਨੂੰ ਲਾਗੂ ਹੋਏ 2 ਮਹੀਨੇ ਦਾ ਸਮਾਂ ਹੋ ਚੁੱਕਾ ਹੈ। ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਦੇ ਪਿੱਛੇ ਟਰਾਈ ਨੇ ਦਲੀਲ ਦਿੱਤੀ ਸੀ ਕਿ ਇਸ ਨਾਲ ਖਪਤਕਾਰਾਂ ਅਤੇ ਆਪ੍ਰੇਟਰਸ ਦੋਵਾਂ ਨੂੰ ਫਾਇਦਾ ਹੋਵੇਗਾ। ਹਾਲਾਂਕਿ ਕਈ ਲੋਕਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਕਿ ਉਨ੍ਹਾਂ ਦਾ ਟੀ. ਵੀ. ਬਿੱਲ ਪਹਿਲਾਂ ਨਾਲੋਂ ਜ਼ਿਆਦਾ ਹੋ ਗਿਆ ਹੈ ਅਤੇ ਚੈਨਲਾਂ ਦੀ ਗਿਣਤੀ ਘੱਟ ਹੋ ਗਈ ਹੈ। ਦੂਜੇ ਪਾਸੇ ਡੀ. ਟੀ. ਐੱਚ. ਆਪ੍ਰੇਟਰਸ ਨੂੰ ਮੁਨਾਫਾ ਹੋਇਆ ਹੈ ਪਰ ਕੇਬਲ ਟੀ. ਵੀ. ਆਪ੍ਰੇਟਰਸ ਦੀ ਕਮਾਈ 'ਚ ਭਾਰੀ ਗਿਰਾਵਟ ਹੋਈ ਹੈ। ਅਜਿਹੇ 'ਚ ਕੇਬਲ ਟੀ. ਵੀ. ਆਪ੍ਰੇਟਰਸ ਨੇ ਟਰਾਈ ਤੋਂ ਮੰਗ ਕੀਤੀ ਹੈ ਕਿ ਖਪਤਕਾਰਾਂ 'ਤੇ ਵਾਧੂ ਸਰਵਿਸ ਚਾਰਜ ਲਾਇਆ ਜਾਵੇ। ਜੇਕਰ ਟਰਾਈ ਨੇ ਕੇਬਲ ਆਪ੍ਰੇਟਰਸ ਦੀ ਇਸ ਮੰਗ ਨੂੰ ਮੰਨ ਲਿਆ ਤਾਂ ਤੁਹਾਡਾ ਟੀ. ਵੀ. ਵੇਖਣਾ ਹੋਰ ਵੀ ਮਹਿੰਗਾ ਹੋ ਜਾਵੇਗਾ।

ਸਰਵਿਸ ਚਾਰਜ ਨਾਲ ਹੋਵੇਗਾ ਨੈੱਟਵਰਕ ਦਾ ਰੱਖ-ਰਖਾਅ
ਰਿਪੋਰਟ ਮੁਤਾਬਕ ਕੋਲਕਾਤਾ 'ਚ ਕੇਬਲ ਟੀ. ਵੀ. ਆਪ੍ਰੇਟਰਸ ਨੇ ਟਰਾਈ ਨੂੰ ਪ੍ਰਸਤਾਵ ਦਿੱਤਾ ਹੈ ਕਿ ਖਪਤਕਾਰਾਂ ਤੋਂ ਸਰਵਿਸ ਚਾਰਜ ਲਿਆ ਜਾਵੇ। ਇਸ ਸਰਵਿਸ ਚਾਰਜ ਨਾਲ ਕੇਬਲ ਟੀ. ਵੀ. ਨੈੱਟਵਰਕ ਦੇ ਰੱਖ-ਰਖਾਅ ਦਾ ਸਾਰਾ ਖਰਚ ਕੱਢਿਆ ਜਾਵੇਗਾ। ਇਸ ਵਾਧੂ ਰਕਮ ਨਾਲ ਕੇਬਲ ਟੀ. ਵੀ. ਆਪ੍ਰੇਟਰਸ ਹੇਠਲੀ ਕਮਾਈ ਯਕੀਨੀ ਕਰ ਸਕਣਗੇ, ਜਿਸ ਨਾਲ ਉਹ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇ ਸਕਣ।

45 ਫੀਸਦੀ ਘੱਟ ਹੋਈ ਕੇਬਲ ਟੀ. ਵੀ. ਆਪ੍ਰੇਟਰਸ ਦੀ ਕਮਾਈ
ਰਿਪੋਰਟ ਮੁਤਾਬਕ ਟਰਾਈ ਦੇ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਕੇਬਲ ਟੀ. ਵੀ. ਆਪ੍ਰੇਟਰਸ ਦੀ ਕਮਾਈ 'ਚ 45 ਫੀਸਦੀ ਤੱਕ ਦੀ ਗਿਰਾਵਟ ਹੋਈ ਹੈ। ਨਵੇਂ ਡੀ. ਟੀ. ਐੱਚ. ਅਤੇ ਕੇਬਲ ਟੀ. ਵੀ. ਰੈਗੂਲੇਸ਼ਨ ਤਹਿਤ ਚੈਨਲ ਪੈਕ ਦੀ ਕੀਮਤ 99 ਰੁਪਏ ਤੋਂ ਸ਼ੁਰੂ ਹੁੰਦੀ ਹੈ। ਟਰਾਈ ਨੇ ਬੇਸ ਪੈਕ ਦੀ ਹੇਠਲੀ ਕੀਮਤ 130 ਰੁਪਏ ਤੈਅ ਕੀਤੀ ਹੈ। ਇਸ ਦੇ ਅੱਗੇ ਚੈਨਲਜ਼ ਵਧਾਉਣ 'ਤੇ ਖਪਤਕਾਰਾਂ ਨੂੰ ਨੈੱਟਵਰਕ ਕੈਪੇਸਿਟੀ ਫੀਸ ਸਮੇਤ ਵਾਧੂ ਚਾਰਜ ਦੇਣਾ ਹੋਵੇਗਾ।

20-25 ਰੁਪਏ ਹੋ ਸਕਦੈ ਸਰਵਿਸ ਚਾਰਜ
ਨਵੇਂ ਨਿਯਮਾਂ ਨੇ ਚੈਨਲਜ਼ ਦਾ ਰੇਟ ਵਧਾਇਆ ਹੈ ਪਰ ਇਸ ਦਾ ਫਾਇਦਾ ਕੇਬਲ ਆਪ੍ਰੇਟਰਸ ਨੂੰ ਨਹੀਂ, ਸਗੋਂ ਬ੍ਰਾਡਕਾਸਟਰਸ ਨੂੰ ਮਿਲ ਰਿਹਾ ਹੈ। ਸਰਵਿਸ ਪ੍ਰੋਵਾਈਡ ਕਰਨ ਲਈ ਕੇਬਲ ਆਪ੍ਰੇਟਰਸ ਨੂੰ ਮੁਨਾਫੇ 'ਚੋਂ ਸਿਰਫ 20 ਫੀਸਦੀ ਹਿੱਸਾ ਮਿਲਦਾ ਹੈ। ਇਸ ਨਾਲ ਕੇਬਲ ਟੀ. ਵੀ. ਆਪ੍ਰੇਟਰਸ ਵੱਡੇ ਘਾਟੇ 'ਚ ਹਨ। ਫਿਲਹਾਲ ਕੇਬਲ ਆਪ੍ਰੇਟਰਸ ਨੇ 20 ਤੋਂ 25 ਰੁਪਏ ਸਰਵਿਸ ਚਾਰਜ ਲੈਣ ਦਾ ਪ੍ਰਸਤਾਵ ਰੱਖਿਆ ਹੈ। ਆਪ੍ਰੇਟਰਸ ਦਾ ਕਹਿਣਾ ਹੈ ਕਿ ਇਸ ਨਾਲ ਉਹ ਬਿਨਾਂ ਰੁਕਾਵਟ ਸੇਵਾਵਾਂ ਦੇਣਾ ਜਾਰੀ ਰੱਖ ਸਕਣਗੇ।
ਇਰਡਾ : ਇੰਸ਼ੋਰੈਂਸ ਕੰਪਨੀਆਂ ਨੂੰ ਦੇਣੀ ਹੋਵੇਗੀ ਕਲੇਮ ਸਟੇਟਸ ਦੀ ਹਰ ਡਿਟੇਲ
NEXT STORY