ਮੁੰਬਈ : ਭਾਰਤੀ ਰਿਜ਼ਰਵ ਬੈਂਕ ਵੱਲੋਂ ਯੂਪੀਆਈ ਭੁਗਤਾਨ ਪ੍ਰਣਾਲੀ ਨੂੰ ਲਾਗੂ ਕਰਨ ਦੀ ਤਿਆਰੀ ਵਿੱਚ ਢਿੱਲ ਹੋਣ ਦੀ ਆਲੋਚਨਾ ਦੇ ਸੰਦਰਭ ਵਿੱਚ, ਐਕਸਿਸ ਬੈਂਕ ਦੇ ਮੁਖੀ ਨੇ ਵੀਰਵਾਰ ਨੂੰ ਕਿਹਾ ਕਿ ਬੈਂਕਾਂ ਕੋਲ ਅਜਿਹਾ ਕਾਰੋਬਾਰ ਸਥਾਪਤ ਕਰਨ ਲਈ ਪੈਸਾ ਨਹੀਂ ਹੈ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੇ ਡਿਪਟੀ ਗਵਰਨਰ ਟੀ ਰਵੀ ਸ਼ੰਕਰ ਦੀ ਟਿੱਪਣੀ ਬਾਰੇ ਪੁੱਛੇ ਜਾਣ 'ਤੇ, ਐਕਸਿਸ ਬੈਂਕ ਦੇ ਐਮਡੀ ਅਤੇ ਸੀਈਓ ਅਮਿਤਾਭ ਚੌਧਰੀ ਨੇ ਕਿਹਾ, "ਸਾਡੇ ਕੋਲ ਘਾਟਾ ਸਹਿਣ ਲਈ 3,000 ਕਰੋੜ ਰੁਪਏ ਨਹੀਂ ਸਨ।"
ਇਹ ਵੀ ਪੜ੍ਹੋ : ਭਾਰਤ ਨੇ ਰੋਕਿਆ Vivo ਦੇ 27,000 ਮੋਬਾਈਲ ਫੋਨਾਂ ਦਾ ਨਿਰਯਾਤ, ਚੀਨੀ ਕੰਪਨੀ 'ਤੇ ਲੱਗਾ ਇਹ ਦੋਸ਼
ਨਿੱਜੀ ਖੇਤਰ ਦੇ ਤੀਜੇ ਸਭ ਤੋਂ ਵੱਡੇ ਬੈਂਕ ਦੇ ਮੁਖੀ ਚੌਧਰੀ ਨੇ ਕਿਹਾ ਕਿ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਵਰਗੇ ਕਾਰੋਬਾਰ ਘਾਟੇ 'ਚ ਚੱਲ ਰਹੇ ਹਨ ਅਤੇ ਉਨ੍ਹਾਂ ਕੋਲ ਨਕਦੀ ਦੀ ਵੀ ਘਾਟ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਯੂਪੀਆਈ ਆਧਾਰਿਤ ਕਾਰੋਬਾਰਾਂ ਦੇ ਮੁਲਾਂਕਣ ਵਿੱਚ ਲਗਾਤਾਰ ਵਾਧੇ 'ਤੇ ਵੀ ਹੈਰਾਨੀ ਪ੍ਰਗਟਾਈ। ਆਰਬੀਆਈ ਦੇ ਡਿਪਟੀ ਗਵਰਨਰ ਟੀ ਰਵੀ ਸ਼ੰਕਰ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਕੁਝ ਬੈਂਕਾਂ ਨੇ ਯੂਪੀਆਈ ਕਾਰੋਬਾਰ ਲਈ ਸ਼ੁਰੂਆਤੀ ਨਿਵੇਸ਼ ਨਹੀਂ ਕੀਤਾ ਜਿਸ ਕਾਰਨ ਉਹ ਇਸ ਕਾਰੋਬਾਰ ਵਿੱਚ ਪਛੜ ਰਹੇ ਹਨ।
ਚੌਧਰੀ ਨੇ ਕਿਹਾ ਕਿ Google Pay ਅਤੇ PhonePe ਵਰਗੀਆਂ ਕੰਪਨੀਆਂ ਯੂਪੀਆਈ ਭੁਗਤਾਨਾਂ ਵਿੱਚ ਭਾਰੀ ਨਿਵੇਸ਼ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਦੇ ਹੋਰ ਕਾਰੋਬਾਰ ਵੀ ਹਨ। ਇਸ ਸੈਕਟਰ ਵਿੱਚ ਅੱਗੇ ਵਧਣ ਦਾ ਤਰੀਕਾ ਜਾਂ ਤਾਂ ਵਿਤਰਕ ਵਜੋਂ ਕੰਮ ਕਰਨਾ ਅਤੇ ਫੀਸਾਂ ਇਕੱਠੀਆਂ ਕਰਨਾ ਜਾਂ ਬੈਂਕਾਂ ਨਾਲ ਸਮਾਨ ਕਾਰੋਬਾਰ ਵਿੱਚ ਮੁਕਾਬਲਾ ਕਰਨਾ ਹੈ। ਉਸਨੇ ਅੱਗੇ ਕਿਹਾ "ਬੈਂਕ ਜਾਂ ਹੋਰ ਸੰਸਥਾਵਾਂ ਇਹਨਾਂ ਤਕਨਾਲੋਜੀ ਅਧਾਰਤ ਕੰਪਨੀਆਂ ਵਾਂਗ ਭਾਰੀ ਨਿਵੇਸ਼ ਕਰਕੇ ਘਾਟਾ ਬਰਦਾਸ਼ਤ ਨਹੀਂ ਕਰ ਸਕਦੀਆਂ" ।
ਇਹ ਵੀ ਪੜ੍ਹੋ : ਜਾਂਚ ਦੇ ਘੇਰੇ 'ਚ ਆਏ 3,300 ਤੋਂ ਵੱਧ ਕ੍ਰਿਪਟੋ ਖ਼ਾਤੇ , ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਸ਼ੱਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 19 ਪੈਸੇ ਵਧ 82.19 'ਤੇ ਪਹੁੰਚਿਆ
NEXT STORY