ਨਵੀਂ ਦਿੱਲੀ - ਘਰੇਲੂ ਸ਼ੇਅਰ ਬਾਜ਼ਾਰ ਨੇ ਬੁੱਧਵਾਰ ਨੂੰ ਕਮਜ਼ੋਰ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਸੈਂਸੈਕਸ 250 ਅੰਕਾਂ ਤੱਕ ਫਿਸਲ ਗਿਆ ਹੈ। ਦੂਜੇ ਪਾਸੇ ਨਿਫਟੀ 18100 ਤੋਂ ਹੇਠਾਂ ਚਲਾ ਗਿਆ ਹੈ। ਹਾਲਾਂਕਿ ਸ਼ੁਰੂਆਤੀ ਕਾਰੋਬਾਰ 'ਚ ਇੰਡੀਗੋ ਦੇ ਸ਼ੇਅਰਾਂ 'ਚ ਅੱਠ ਫ਼ੀਸਦੀ ਵਾਧਾ ਹੋਇਆ ਹੈ। ਬੁੱਧਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ 12 ਪੈਸੇ ਦੀ ਮਜ਼ਬੂਤ ਨਾਲ 81.75 ਰੁਪਏ ਦੇ ਪੱਧਰ 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ - ਪਿਛਲੇ 3 ਸਾਲਾਂ ’ਚ ਆਨਲਾਈਨ ਵਿੱਤੀ ਧੋਖਾਦੇਹੀ ਦਾ ਸ਼ਿਕਾਰ ਬਣੇ 39 ਫ਼ੀਸਦੀ ਭਾਰਤੀ ਪਰਿਵਾਰ
ਦੱਸ ਦੇਈਏ ਕਿ ਇਸ ਸਮੇਂ ਸੈਂਸੈਕਸ 217.80 (-0.35%) ਅੰਕਾਂ ਦੀ ਗਿਰਾਵਟ ਨਾਲ 61,136.91 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਨਿਫਟੀ 65.50 (-0.36%) ਦੀ ਗਿਰਾਵਟ ਨਾਲ 18,082.15 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਹੁਣ ਤੱਕ ਸੈਂਸੈਕਸ ਦੇ 30 'ਚੋਂ 18 ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ, ਜਦਕਿ 12 ਸ਼ੇਅਰ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ।
ਪਿਛਲੇ 3 ਸਾਲਾਂ ’ਚ ਆਨਲਾਈਨ ਵਿੱਤੀ ਧੋਖਾਦੇਹੀ ਦਾ ਸ਼ਿਕਾਰ ਬਣੇ 39 ਫ਼ੀਸਦੀ ਭਾਰਤੀ ਪਰਿਵਾਰ
NEXT STORY