ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਵੈੱਲਸਪਨ ਕਾਰਪ ਨੂੰ 7.6 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਵੈੱਲਸਪਨ ਕਾਰਪ ਦਾ ਮੁਨਾਫਾ 68.6 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਵੈੱਲਸਪਨ ਕਾਰਪ ਦੀ ਆਮਦਨ 26.8 ਫੀਸਦੀ ਘੱਟ ਕੇ 1,658.9 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਵੈੱਲਸਪਨ ਕਾਰਪ ਦੀ ਆਮਦਨ 2,267.6 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਵੈੱਲਸਪਨ ਕਾਰਪ ਦਾ ਐਬਿਟਡਾ 438.3 ਕਰੋੜ ਰੁਪਏ ਤੋਂ ਘੱਟ ਕੇ 123.2 ਕਰੋੜ ਰੁਪਏ ਰਿਹਾ ਹੈ। ਸਾਲ ਦਰ ਸਾਲ ਆਧਾਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਵੈੱਲਸਪਨ ਕਾਰਪ ਦਾ ਐਬਿਟਡਾ ਮਾਰਜਨ 19.3 ਫੀਸਦੀ ਤੋਂ ਘੱਟ ਕੇ 7.4 ਫੀਸਦੀ ਰਿਹਾ ਹੈ। ਸਾਲ ਦਰ ਸਾਲ ਆਧਾਰ 'ਤੇ ਵੈੱਲਸਪਨ ਕਾਰਪ ਦੀ ਹੋਰ ਆਮਦਨ 103 ਕਰੋੜ ਰੁਪਏ ਤੋਂ ਘੱਟ ਕੇ 34.6 ਕਰੋੜ ਰੁਪਏ ਰਹੀ ਹੈ।
ਹਰਿਆਣੇ 'ਚ 43.03 ਲੱਖ ਕੁਇੰਟਲ ਖੰਡ ਦਾ ਉਤਪਾਦਨ
NEXT STORY