ਨਵੀਂ ਦਿੱਲੀ — ਹਰਿਆਣੇ ਦੀਆਂ 11 ਖੰਡ ਮਿੱਲਾਂ ਨੇ ਹੁਣ ਤੱਕ 426.61 ਲੱਖ ਕੁਇੰਟਲ ਗੰਨੇ ਤੋਂ 43.03 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ।
ਰਾਜ ਸਹਿਕਾਰੀ ਖੰਡ ਮਿੱਲ ਦੇ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਾਹਬਾਦ ਮਿੱਲ ਨੇ ਸਭ ਤੋਂ ਜ਼ਿਆਦਾ 7.40 ਲੱਖ ਕੁਇੰਟਲ, ਰੋਹਤਕ ਮਿੱਲ 5.77 ਲੱਖ ਕੁਇੰਟਲ, ਕੈਥਲ ਮਿੱਲ 4.02 ਲੱਖ ਕੁਇੰਟਲ, ਮਹਿਮ ਮਿੱਲ 3.84 ਲੱਖ ਕੁਇੰਟਲ, ਕਰਨਾਲ ਮਿੱਲ 3.61 ਲੱਖ ਕੁਇੰਟਲ, ਗੋਹਾਨਾ ਮਿੱਲ 3.77 ਲੱਖ ਕੁਇੰਟਲ, ਜੀਂਦ ਮਿੱਲ 2.72 ਲੱਖ ਕੁਇੰਟਲ, ਪਾਣੀਪਤ ਮਿੱਲ 2.75 ਲੱਖ ਕੁਇੰਟਲ, ਸੋਨੀਪਤ ਮਿੱਲ 2.21 ਲੱਖ ਕੁਇੰਟਲ, ਪਲਵਲ ਮਿੱਲ 2.57 ਲੱਖ ਕੁਇੰਟਲ ਅਤੇ ਹੈਫੇਡ ਖੰਡ ਮਿੱਲ ਅਸੰਧ ਨੇ 3.74 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ। ਇਨ੍ਹਾਂ ਖੰਡ ਮਿੱਲਾਂ ਦੀ ਹੁਣ ਤੱਕ ਔਸਤ ਖੰਡ ਰਿਕਵਰੀ 10.23 ਫੀਸਦੀ ਰਹੀ ਹੈ।
ਇਸ ਮੋਬਾਈਲ ਵਾਲੇਟ 'ਚੋਂ 20 ਮਈ ਤੱਕ ਕੱਢਵਾ ਲਓ ਆਪਣੀ ਬਕਾਇਆ ਰਾਸ਼ੀ, ਨਹੀਂ ਤਾਂ ਡੁੱਬ ਜਾਣਗੇ ਪੈਸੇ
NEXT STORY