ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਦੇ ਸਰ੍ਹੋਂ ਦੇ ਜਨੈਟੀਕਲੀ ਮੋਡੀਫਾਈਡ (ਜੀ.ਐੱਮ) ਬੀਜ ਨੂੰ ਵਪਾਰਕ ਮਕਸਦ ਲਈ ਵਰਤਣ ਦੀ ਮਨਜ਼ੂਰੀ ਦੇਣ ਨਾਲ ਅਜਿਹੇ ਬੀਜਾਂ ਦੀ ਵਰਤੋਂ ਬਾਰੇ ਵਿਵਾਦ ਭਖਣ ਦੇ ਆਸਾਰ ਹਨ। ਜਨੈਟੀਕਲੀ ਮੋਡੀਫਾਈਡ ਬੀਜਾਂ ਵਾਲੀਆਂ ਫ਼ਸਲਾਂ ਨੂੰ ਮਨਜ਼ੂਰੀ ਦੇਣ ਦੇ ਖ਼ਿਲਾਫ਼ ਆਵਾਜ਼ ਉਠਾ ਰਹੇ ਹਨ। 2002 'ਚ ਬੀਟੀ ਕਾਟਨ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਸ਼ਾਇਦ ਇਹ ਦੂਜੀ ਮਨਜ਼ੂਰੀ ਹੈ ਜੋ ਖੇਤੀ ਖੇਤਰ ਨਾਲ ਜੁੜੀ ਹੋਈ ਹੈ। ਕਿਸੇ ਵੀ ਜਨੈਟੀਕਲੀ ਮੋਟੀਫਾਈਡ ਬੀਜ ਨੂੰ ਮਨਜ਼ੂਰੀ ਵਾਸਤੇ ਅੰਤਿਮ ਮਨਜ਼ੂਰੀ ਲਈ ਵਾਤਾਵਰਣ ਮੰਤਰਾਲੇ ਦੇ ਹੀ ਹਿੱਸੇ ਵਜੋਂ ਕੰਮ ਕਰਦੀ ਜਨੈਟੀਕਲੀ ਇੰਜਨੀਅਰਿੰਗ ਅਪਰੂਵਲ ਕਮੇਟੀ ਕੋਲ ਜਾਣਾ ਪੈਂਦਾ ਹੈ। ਇਸ ਦੇ ਪੱਖ 'ਚ ਇਹ ਕਿਹਾ ਗਿਆ ਹੈ ਕਿ ਭਾਰਤ ਸਰ੍ਹੋਂ ਦੇ ਤੇਲ ਦਾ 70 ਫ਼ੀਸਦੀ ਹਿੱਸਾ ਅਰਜਨਟੀਨਾ, ਬ੍ਰਾਜ਼ੀਲ, ਰੂਸ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਯੂਕ੍ਰੇਨ ਤੋਂ ਮੰਗਵਾ ਕੇ ਲੱਖਾਂ ਡਾਲਰ ਖਰਚ ਕਰਦਾ ਹੈ, ਮਨਜ਼ੂਰੀ ਮਿਲਣ ਨਾਲ ਦੇਸ਼ ਦੀ ਆਪਣੀ ਲੋੜ ਪੂਰੀ ਹੋ ਜਾਣ ਦੀ ਸੰਭਾਵਨਾ ਪੈਦਾ ਹੋ ਜਾਵੇਗੀ।
ਭਾਰਤ ਵਿੱਚ ਜੈਨੇਟਿਕ ਤੌਰ 'ਤੇ ਸੋਧੀਆਂ ਖੁਰਾਕੀ ਫਸਲਾਂ ਯਾਨੀ ਜੀ.ਐੱਮ ਫਸਲ ਦੀ ਖੇਤੀ ਵੱਲ ਇੱਕ ਵੱਡਾ ਕਦਮ ਵਧਾ ਦਿੱਤਾ ਗਿਆ ਹੈ। ਜੈਨੇਟਿਕ ਇੰਜਨੀਅਰਿੰਗ ਨਾਲ ਸਬੰਧਤ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਦੀ ਇੱਕ ਕਮੇਟੀ ਨੇ ਜੀ.ਐੱਮ ਸਰ੍ਹੋਂ ਦੇ ਬੀਜ ਤਿਆਰ ਕਰਨ ਅਤੇ ਇਸ ਦੀ ਬਿਜਾਈ ਨਾਲ ਸਬੰਧਤ ਟੈਸਟ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਟੈਸਟ ਵਿੱਚ ਇਹ ਦੇਖਿਆ ਜਾਵੇਗਾ ਕਿ ਜੀ.ਐੱਮ ਸਰ੍ਹੋਂ ਦੇ ਕਾਰਨ ਮੱਖੀਆਂ ਅਤੇ ਹੋਰ ਕੀੜੇ-ਮਕੌੜਿਆਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਜੋ ਪਰਾਗਣ (ਪਾਲੀਨੇਸ਼ਨ) ਵਿੱਚ ਮਦਦ ਕਰਦੇ ਹਨ। ਇਹ ਇਜਾਜ਼ਤ ਇਸ ਲਿਹਾਜ਼ 'ਚ ਮੁੱਖ ਹੈ ਕਿ ਇਸ ਨਾਲ ਭਾਰਤ ਵਿੱਚ ਤਿਆਰ ਕੀਤੀ ਗਈ ਪਹਿਲੀ ਟਰਾਂਸਜੇਨਿਕ ਹਾਈਬ੍ਰਿਡ ਸਰ੍ਹੋਂ, ਭਾਵ ਜੀ.ਐੱਮ ਸਰ੍ਹੋਂ ਦੀ ਖੇਤੀ ਦਾ ਰਸਤਾ ਖੁੱਲ੍ਹ ਸਕਦਾ ਹੈ।
ਕਿਵੇਂ ਤਿਆਰ ਕੀਤੀ ਗਈ ਜੀ.ਐੱਮ ਸਰ੍ਹੋਂ?
ਪੌਦਿਆਂ ਦੀਆਂ ਦੋ ਵੱਖ-ਵੱਖ ਕਿਸਮਾਂ ਨੂੰ ਮਿਲਾ ਕੇ ਹਾਈਬ੍ਰਿਡ ਜਾਂ ਹਾਈਬ੍ਰਿਡ ਵੈਰਾਇਟੀ ਬਣਾਈ ਜਾਂਦੀ ਹੈ। ਅਜਿਹੀ ਕਰਾਸਿੰਗ ਤੋਂ ਮਿਲਣ ਵਾਲੀ ਪਹਿਲੀ ਜੇਨਰੇਸ਼ਨ ਹਾਈਬ੍ਰਿਡ ਵੈਰਾਇਟੀ ਦੀ ਉਪਜ ਮੂਲ ਕਿਸਮਾਂ ਨਾਲੋਂ ਵੱਧ ਹੋਣ ਦੀ ਸੰਭਾਵਨਾ ਰਹਿੰਦੀ ਹੈ। ਪਰ ਸਰ੍ਹੋਂ ਨਾਲ ਅਜਿਹਾ ਕਰਨਾ ਆਸਾਨ ਨਹੀਂ ਹੁੰਦਾ। ਇਸ ਦਾ ਕਾਰਨ ਇਹ ਹੈ ਕਿ ਇਸ ਦੇ ਫੁੱਲਾਂ ਵਿੱਚ ਨਰ ਅਤੇ ਮਾਦਾ, ਦੋਵੇਂ ਪ੍ਰਜਨਨ ਅੰਗ ਹੁੰਦੇ ਹਨ ਅਤੇ ਸਰ੍ਹੋਂ ਦਾ ਪੌਦਾ ਕਾਫ਼ੀ ਹੱਦ ਤੱਕ ਖ਼ੁਦ ਹੀ ਪਰਾਗਣ ਕਰ ਲੈਂਦਾ ਹੈ। ਕਿਸੇ ਹੋਰ ਪੌਦੇ ਤੋਂ ਕੀੜੇ-ਮਕੌੜੇ ਪਰਾਗ ਲੈ ਆਏ ਹਨ, ਇਸ ਦੀ ਲੋੜ ਨਹੀਂ ਹੁੰਦੀ। ਅਜਿਹੇ 'ਚ ਕਪਾਹ, ਮੱਕਾ ਜਾਂ ਟਮਾਟਰ ਵਰਗੀਆਂ ਸਰ੍ਹੋਂ ਦੀਆਂ ਹਾਈਬ੍ਰਿਡ ਕਿਸਮਾਂ ਦੇ ਵਿਕਸਿਤ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ।
ਪਰ ਦਿੱਲੀ ਯੂਨੀਵਰਸਿਟੀ ਦੇ ਸੈਂਟਰ ਫਾਰ ਜੈਨੇਟਿਕ ਮੈਨੀਪੁਲੇਸ਼ਨ ਆਫ ਕਰਾਪ ਪਲਾਂਟਸ ਦੇ ਵਿਗਿਆਨੀਆਂ ਨੇ ਜੈਨੇਟਿਕ ਮੋਡੀਫੀਕੇਸ਼ਨ ਰਾਹੀਂ ਸਰ੍ਹੋਂ ਦੀ ਹਾਈਬ੍ਰਿਡ ਵੈਰਾਇਟੀ ਤਿਆਰ ਕਰ ਲਈ ਹੈ। ਇਸ ਦਾ ਨਾਂ ਡੀ.ਐੱਮ.ਐੱਚ-11 (ਹਾਈਬ੍ਰਿਡ ਸਰ੍ਹੋਂ) ਰੱਖਿਆ ਗਿਆ ਹੈ। ਉਨ੍ਹਾਂ ਨੇ ਇਸ ਦੇ ਲਈ ਸਰ੍ਹੋਂ ਦੀ ਭਾਰਤੀ ਕਿਸਮ ਵਰੁਣਾ ਦੀ ਕ੍ਰਾਸਿੰਗ ਪੂਰਬੀ ਯੂਰਪੀ ਦੀ ਕਿਸਮ ਅਰਲੀ ਹੀਰਾ-2 ਨਾਲ ਕਰਵਾਈ। ਦੱਸਿਆ ਜਾ ਰਿਹਾ ਹੈ ਕਿ ਸੀਮਤ ਦਾਇਰੇ 'ਚ ਕੀਤੇ ਗਏ ਫੀਲਡ ਟਰਾਇਲ 'ਚ ਡੀ.ਐੱਮ.ਐੱਚ-11 ਦੀ ਉਪਜ ਵਰੁਣਾ ਨਾਲੋਂ 28 ਫੀਸਦੀ ਜ਼ਿਆਦਾ ਪਾਈ ਗਈ।
ਜੀ.ਐੱਮ ਸਰ੍ਹੋਂ 'ਤੇ ਵਾਤਾਵਰਣ ਮੰਤਰਾਲੇ ਦੀ ਕਮੇਟੀ ਨੇ ਕੀ ਕੀਤਾ?
ਵਾਤਾਵਰਣ ਮੰਤਰਾਲੇ ਦੀ ਕਮੇਟੀ (ਜੀ.ਈ.ਏ.ਸੀ.) ਨੇ ਸਲਾਹ ਦਿੱਤੀ ਹੈ ਕਿ ਜੀ.ਐੱਮ ਸਰ੍ਹੋਂ ਡੀ.ਐੱਮ.ਐੱਚ-11 ਦਾ ਬੀਜ ਤਿਆਰ ਕੀਤਾ ਜਾ ਸਕਦਾ ਹੈ। ਇਹ ਜੀ.ਐੱਮ ਸਰ੍ਹੋਂ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮਹੱਤਵਪੂਰਨ ਕਦਮ ਹੈ। ਕਮੇਟੀ ਨੇ ਡੀ.ਐੱਮ.ਐੱਚ-11 ਦੀ ਹਾਈਬ੍ਰਿਡ ਵੈਰਾਇਟੀ ਬਣਾਉਣ ਦੀ ਸਲਾਹ ਵੀ ਦਿੱਤੀ ਹੈ। ਹੁਣ ਇਹ ਵੀ ਦੇਖਿਆ ਜਾ ਸਕੇਗਾ ਕਿ ਡੀ.ਐੱਮ.ਐੱਚ-11 'ਤੇ ਸਰ੍ਹੋਂ ਦੀ ਫ਼ਸਲ ਵਿੱਚ ਲੱਗਣ ਵਾਲੀ ਸਟੈਮ ਰਾਟ ਫੰਗਸ ਅਤੇ ਦੂਜੀਆਂ ਬੀਮਾਰੀਆਂ ਦਾ ਅਸਰ ਹੁੰਦਾ ਹੈ ਜਾਂ ਨਹੀਂ।
ਜੀ.ਐੱਮ. ਸਰ੍ਹੋਂ ਦਾ ਵਿਰੋਧ ਕਿਉਂ ਹੋ ਰਿਹਾ ਹੈ?
ਦੋ ਖੇਮੇ ਇਸ ਦਾ ਵਿਰੋਧ ਕਰ ਰਹੇ ਹਨ। ਇੱਕ ਤਾਂ ਵਾਤਾਵਰਨ ਨਾਲ ਜੁੜੇ ਸੰਗਠਨ ਹਨ ਅਤੇ ਦੂਜਾ ਖੇਮਾ ਆਰ.ਐੱਸ.ਐੱਸ. ਦਾ ਸਵਦੇਸ਼ੀ ਜਾਗਰਣ ਮੰਚ ਹੈ। ਵਿਰੋਧ ਦੀ ਪਹਿਲੀ ਵਜ੍ਹਾ ਜੀ.ਐੱਮ ਸਰ੍ਹੋਂ ਵਿੱਚ ਥਰਡ 'ਬਾਰ' ਜੀਨ ਦੀ ਮੌਜੂਦਗੀ। ਇਸ ਦੇ ਚੱਲਦੇ ਜੀ.ਐੱਮ. ਸਰ੍ਹੋਂ ਦੇ ਪੌਦਿਆਂ 'ਤੇ ਗਲੂਫੋਸੀਨੇਟ ਅਮੋਨੀਅਮ ਦਾ ਅਸਰ ਨਹੀਂ ਹੁੰਦਾ। ਇਸ ਰਸਾਇਣ ਦਾ ਛਿੜਕਾਅ ਖਰ-ਪਤਰਾਵ ਨੂੰ ਨਸ਼ਟ ਕਰਨ 'ਚ ਹੁੰਦਾ ਹੈ। ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਕੈਮੀਕਲ ਦਾ ਇਸਤੇਮਾਲ ਹੋਵੇਗਾ ਤਾਂ ਨਿਰਾਈ ਭਾਵ ਖਰ-ਪਤਰਾਵ ਹਟਾਉਣ 'ਚ ਮਨੁੱਖਾਂ ਦੀ ਲੋੜ ਘੱਟ ਜਾਵੇਗੀ,ਕੈਮੀਕਲ ਜੜੀ-ਬੂਟੀਆਂ ਦਾ ਇਸਤੇਮਾਲ ਵਧੇਗਾ ਅਤੇ ਮਜ਼ਦੂਰਾਂ ਦੇ ਲਈ ਕੰਮ ਦੇ ਮੌਕੇ ਘੱਟ ਜਾਣਗੇ।
ਪਰ ਡੀ.ਐੱਮ.ਐੱਚ-11 ਕਿਸਮ ਤਿਆਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਵੱਡੇ ਪੱਧਰ 'ਤੇ ਬੀਜ ਕਰਨ ਲਈ ਜੀ.ਐੱਮ ਸਰ੍ਹੋਂ ਵਿਚ ਥਰਡ 'ਬਾਰ' ਜੀਨ ਪਾਉਣਾ ਜ਼ਰੂਰੀ ਸੀ ਕਿਉਂਕਿ ਇਸ ਦੇ ਰਾਹੀਂ ਇਹ ਪਛਾਣ ਹੁੰਦੀ ਹੈ ਕਿ ਕਿਹੜੇ ਪੌਦੇ ਜੈਨੇਟਿਕ ਤੌਰ 'ਤੇ ਸੋਧੇ ਗਏ ਹਨ। ਜੋ ਨਾਨ-ਜੀ.ਐੱਮ ਪੌਦੇ ਹੋਣਗੇ, ਉਹ ਖਰ-ਪਤਵਾਰ ਨਾਸ਼ਕ ਕੈਮੀਕਲ ਨੂੰ ਬਰਦਾਸ਼ਤ ਨਹੀਂ ਕਰ ਪਾਉਣਗੇ। ਦਲੀਲ ਇਹ ਵੀ ਦਿੱਤੀ ਹੈ ਕਿ ਵਾਤਾਵਰਣ ਮੰਤਰਾਲੇ ਦੀ ਕਮੇਟੀ ਨੇ ਹਾਈਬ੍ਰਿਡ ਬੀਜ ਤਿਆਰ ਕਰਨ 'ਚ ਜੜੀ-ਬੂਟੀਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ ਅਤੇ ਉਸ ਨੇ ਇਹ ਵੀ ਕਿਹਾ ਹੈ ਕਿ ਹਾਈਬ੍ਰਿਡ ਫਸਲਾਂ ਦੀ ਖੇਤੀ ਵਿੱਚ ਕਿਸੇ ਵੀ ਸੂਰਤ 'ਚ ਜੜੀ-ਬੂਟੀਆਂ ਦੀ ਵਰਤੋਂ ਨਾ ਕੀਤੀ ਜਾਵੇ। ਪਰ ਸਵਾਲ ਫਿਰ ਵੀ ਇਹ ਉਠਦਾ ਹੈ ਕਿ ਖੇਤੀ ਦੇ ਦੌਰਾਨ ਇਨ੍ਹਾਂ ਜੜੀ-ਬੂਟੀਆਂ ਦੀ ਵਰਤੋਂ ਨਹੀਂ ਹੋਵੇਗੀ, ਇਸ ਦੀ ਗਾਰੰਟੀ ਕੌਣ ਲਵੇਗਾ? ਜੇਕਰ ਇਸ ਨਦੀਨਨਾਸ਼ਕ ਦੀ ਅੰਨ੍ਹੇਵਾਹ ਵਰਤੋਂ ਹੋਣ ਲੱਗੀ ਤਾਂ ਪੌਦਿਆਂ ਦੀਆਂ ਕਈ ਕਿਸਮਾਂ ਨੂੰ ਨੁਕਸਾਨ ਹੋ ਸਕਦਾ ਹੈ।
ਹੁਣ ਵਾਰੀ ਹੈ ਵਿਰੋਧ ਦੇ ਦੂਜੇ ਪਹਿਲੂ ਦੀ। ਦੂਜੀ ਚਿੰਤਾ ਇਹ ਹੈ ਕਿ ਜੀ.ਐੱਮ ਸਰ੍ਹੋਂ ਦੇ ਚੱਲਦੇ ਮੱਖੀਆਂ 'ਤੇ ਬੁਰਾ ਅਸਰ ਪਵੇਗਾ, ਉਨ੍ਹਾਂ ਦੀ ਆਬਾਦੀ ਘਟ ਸਕਦੀ ਹੈ। ਸਰ੍ਹੋਂ ਦੇ ਫੁੱਲ ਮੱਖੀਆਂ ਲਈ ਸ਼ਹਿਦ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ। ਇਹ ਫੁੱਲ ਦੂਜੇ ਕੀੜੇ-ਮਕੌੜਿਆਂ ਅਤੇ ਪਤੰਗਿਆਂ ਲਈ ਵੀ ਬਹੁਤ ਉਪਯੋਗੀ ਹਨ ਜੋ ਪਰਾਗਣ ਵਿੱਚ ਮਦਦ ਕਰਦੇ ਹਨ।
ਇਸ ਚਿੰਤਾ ਨੂੰ ਦੂਰ ਕਰਨ ਲਈ ਵਾਤਾਵਰਣ ਮੰਤਰਾਲੇ ਦੀ ਕਮੇਟੀ ਨੇ ਬਾਇਓਤਕਨਾਲੋਜੀ ਵਿਭਾਗ ਅਤੇ ਭਾਰਤੀ ਖੇਤੀ ਖੋਜ ਸੰਸਥਾਨ ਦੇ ਵਿਗਿਆਨੀਆਂ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੁਨੀਆ ਭਰ ਵਿਚ ਉਪਲਬਧ ਜਾਣਕਾਰੀ ਦੇ ਅਨੁਸਾਰ, ਮਧੂ-ਮੱਖੀਆਂ ਅਤੇ ਦੂਜੇ ਕੀੜੇ-ਮਕੌੜਿਆਂ ਅਤੇ ਕੀੜਿਆਂ 'ਤੇ ਜੀ. ਐੱਮ ਸਰ੍ਹੋਂ ਦੇ ਮਾੜੇ ਪ੍ਰਭਾਵਾਂ ਦੀ ਸੰਭਾਵਨਾ ਬਹੁਤ ਘੱਟ ਹੈ।
ਜੀ.ਐੱਮ ਸਰ੍ਹੋਂ 'ਤੇ ਸਰਕਾਰ ਨੇ ਕੀ ਫ਼ੈਸਲਾ ਕੀਤਾ?
ਫਿਲਹਾਲ ਭਾਰਤ ਵਿੱਚ ਇਸ ਦੇ ਬੀਜ ਉਪਲਬਧ ਨਹੀਂ ਹਨ। ਸਰ੍ਹੋਂ ਦੀ ਬਿਜਾਈ ਅਕਤੂਬਰ ਤੋਂ ਨਵੰਬਰ ਦੇ ਸ਼ੁਰੂਆਤੀ ਹਫ਼ਤੇ ਤੱਕ ਹੁੰਦੀ ਹੈ। ਤਾਂ ਬਿਜਾਈ ਦਾ ਸੀਜ਼ਨ ਵੀ ਕਾਫ਼ੀ ਹੱਦ ਤੱਕ ਬੀਤ ਚੁੱਕਾ ਹੈ। ਫਿਰ ਹਾਲੇ ਕੇਂਦਰ ਸਰਕਾਰ ਨੇ ਵਾਤਾਵਰਣ ਮੰਤਰਾਲੇ ਦੀ ਕਮੇਟੀ ਦੀ ਸਿਫ਼ਾਰਸ਼ ਨੂੰ ਵੀ ਸਵੀਕਾਰ ਨਹੀਂ ਕੀਤਾ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਹੀ ਕਿਸਾਨਾਂ ਦੇ ਖੇਤਾਂ ਤੱਕ ਜੀ.ਐੱਮ ਸਰ੍ਹੋਂ ਪਹੁੰਚਣ ਦਾ ਰਸਤਾ ਖੁੱਲ੍ਹੇਗਾ।
ਦੀਵਾਲੀ ਦੌਰਾਨ ਨਿਵੇਸ਼ਕਾਂ ਨੇ ਭੁਨਾਈਆਂ ਮਿਊਚੁਅਲ ਫੰਡ ਯੋਜਨਾਵਾਂ, ਖਾਤਿਆਂ ’ਚੋਂ ਕੱਢਵਾਏ 6,578 ਕਰੋੜ ਰੁਪਏ
NEXT STORY