ਨਵੀਂ ਦਿੱਲੀ (ਭਾਸ਼ਾ) - ਮਰਸਿਡੀਜ਼- ਬੈਂਜ ਇੰਡੀਆ ਅਤੇ ਬੀ. ਐੱਮ. ਡਬਲਯੂ. ਨੇ ਭਾਰਤ-ਬ੍ਰਿਟੇਨ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਨੂੰ ਇਕ ਸਾਕਾਰਾਤਮਕ ਘਟਨਾਕ੍ਰਮ ਦੱਸਦੇ ਹੋਏ ਕਿਹਾ ਕਿ ਇਸ ਨਾਲ ਦੇਸ਼ ’ਚ ਲਗਜ਼ਰੀ ਕਾਰਾਂ ਦੀਆਂ ਕੀਮਤਾਂ ’ਤੇ ਖਾਸ ਅਸਰ ਨਹੀਂ ਪਵੇਗਾ। ਪਿਛਲੇ ਹਫਤੇ ਭਾਰਤ ਅਤੇ ਬ੍ਰਿਟੇਨ ਨੇ ਇਕ ਇਤਿਹਾਸਕ ਵਪਾਰ ਸਮਝੌਤੇ ’ਤੇ ਹਸਤਾਖਰ ਕੀਤੇ ਹਨ । ਇਸ ਨਾਲ 99 ਫੀਸਦੀ ਭਾਰਤੀ ਬਰਾਮਦ ’ਤੇ ਡਿਊਟੀ ਘਟ ਹੋਵੇਗੀ ਅਤੇ ਬ੍ਰਿਟਿਸ਼ ਕੰਪਨੀਆਂ ਲਈ ਭਾਰਤ ’ਚ ਵ੍ਹਿਸਕੀ, ਕਾਰ ਅਤੇ ਹੋਰ ਉਤਪਾਦਾਂ ਦੀ ਬਰਾਮਦ ਕਰਨਾ ਆਸਾਨ ਹੋ ਜਾਵੇਗਾ।
ਇਹ ਵੀ ਪੜ੍ਹੋ : ਮਾਰੇ ਗਏ 5 ਅੱਤਵਾਦੀਆਂ ਦੀ ਕੁੰਡਲੀ ਆਈ ਸਾਹਮਣੇ, ਸਰਕਾਰੀ ਸਨਮਾਨਾਂ ਨਾਲ Pak 'ਚ ਹੋਏ ਅੰਤਿਮ ਸੰਸਕਾਰ
ਇਸ ਸਮਝੌਤੇ ਦਾ ਉਦੇਸ਼ ਦੋਵਾਂ ਦੇਸ਼ਾਂ ’ਚ ਆਪਸੀ ਵਪਾਰ ਨੂੰ 2030 ਤੱਕ ਦੁੱਗਣਾ ਕਰ ਕੇ 120 ਅਰਬ ਡਾਲਰ ’ਤੇ ਪਹੁੰਚਾਉਣਾ ਹੈ। ਅਜੇ ਦੋਪੱਖੀ ਵਪਾਰ 60 ਅਰਬ ਡਾਲਰ ਹੈ। ਭਾਰਤ ਨੇ ਆਪਣੇ ਸੰਵੇਦਨਸ਼ੀਲ ਖੇਤਰਾਂ ਦੀ ਰੱਖਿਆ ਲਈ ਸਮਝੌਤੇ ’ਚ ਸਮਰੱਥ ਸੁਰੱਖਿਆ ਉਪਾਅ ਸ਼ਾਮਲ ਕੀਤੇ ਹਨ ਅਤੇ ਵਾਹਨ ਖੇਤਰ ’ਚ ਦਰਾਮਦ ਡਿਊਟੀ 10-15 ਸਾਲਾਂ ’ਚ ਘੱਟ ਕੀਤੀ ਜਾਵੇਗੀ। ਬ੍ਰਿਟੇਨ ਵੱਲੋਂ ਪੈਟਰੋਲ ਅਤੇ ਡੀਜ਼ਲ ਇੰਜਣ ਵਾਹਨਾਂ ਦੀ ਦਰਾਮਦ ’ਤੇ ਡਿਊਟੀ ਰਿਆਇਤ ਪਹਿਲਾਂ ਤੋਂ ਨਿਰਧਾਰਤ ਕੋਟੇ ਤੱਕ ਸੀਮਿਤ ਹੈ।
ਇਹ ਵੀ ਪੜ੍ਹੋ : 'ਕਰਾਚੀ ਬੇਕਰੀ' 'ਤੇ ਆਪਣਾ ਗੁੱਸਾ ਉਤਾਰ ਰਹੇ ਲੋਕ, ਜਾਣੋ ਪਾਕਿਸਤਾਨ ਨਾਲ ਕੀ ਹੈ Connection
ਮਰਸਿਡੀਜ਼-ਬੈਂਜ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੰਤੋਸ਼ ਅੱਈਅਰ ਨੇ ਕਿਹਾ,‘‘ਮੂਲ ਰੂਪ ਨਾਲ ਅਸੀਂ ਹਮੇਸ਼ਾ ਇਕ ਬਹੁਰਾਸ਼ਟਰੀ ਕੰਪਨੀ ਦੇ ਰੂਪ ’ਚ ਮੁਕਤ ਵਪਾਰ ਦੀ ਵਕਾਲਤ ਕੀਤੀ ਹੈ ਕਿਉਂਕਿ ਸਾਨੂੰ ਲੱਗਦਾ ਹੈ ਕਿ ਇਹ ਬਿਹਤਰ ਵਾਧੇ ’ਚ ਮਦਦ ਕਰਦਾ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਸਾਡੇ ਲਈ ਨਿਸ਼ਚਿਤ ਰੂਪ ਨਾਲ ਇਹ ਇਕ ਸਵਾਗਤਯੋਗ ਕਦਮ ਹੈ।
ਇਹ ਵੀ ਪੜ੍ਹੋ : ਭਾਰਤ-ਪਾਕਿ ਤਣਾਅ ਦਰਮਿਆਨ ਮਹਿੰਗਾ ਹੋ ਗਿਆ ਸੋਨਾ, ਚਾਂਦੀ ਦੇ ਭਾਅ 'ਚ ਆਈ ਗਿਰਾਵਟ
ਉਨ੍ਹਾਂ ਕਿਹਾ ਕਿ ਭਾਰਤ-ਬ੍ਰਿਟੇਨ ਸਮਝੌਤੇ ਅਤੇ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ’ਤੇ ਗੱਲਬਾਤ ਕਾਰਨ ਅਜਿਹੀ ਉਮੀਦ ਹੈ ਕਿ ਕਾਰਾਂ ਦੇ ਮੁੱਲ ਘਟਣਗੇ। ਅੱਈਅਰ ਨੇ ਕਿਹਾ,‘‘ਭਾਰਤ ’ਚ ਅਸੀਂ (ਉਦਯੋਗ) ਜਿੰਨੀਆਂ ਕਾਰਾਂ ਵੇਚਦੇ ਹਾਂ, ਉਨ੍ਹਾਂ ’ਚੋਂ ਲੱਗਭੱਗ 95 ਫੀਸਦੀ ਸੀ. ਕੇ. ਡੀ. ਦੇ ਰੂਪ ’ਚ ਹਨ। ਇਸ ਦਾ ਮਤਲੱਬ ਹੈ ਕਿ ਅੱਜ ਵੀ ਮੁਸ਼ਕਲ ਨਾਲ 15-16 ਫੀਸਦੀ ਡਿਊਟੀ ਹੈ, ਇਸ ਲਈ ਕੀਮਤਾਂ ’ਚ ਭਾਰੀ ਕਟੌਤੀ ਦੀ ਉਮੀਦ ਕਰਨਾ, ਮੈਨੂੰ ਨਹੀਂ ਲੱਗਦਾ ਕਿ ਐੱਫ. ਟੀ. ਏ. ਨਾਲ ਵੀ ਅਜਿਹਾ ਹੋਵੇਗਾ। ਉਨ੍ਹਾਂ ਕਿਹਾ ਕਿ ਦੂਜਾ ਮਹੱਤਵਪੂਰਨ ਕਾਰਕ ਦਰਾਮਦੀ ਕਾਰਾਂ ਲਈ ਕੋਟਾ-ਆਧਾਰਿਤ ਪ੍ਰਣਾਲੀ ਹੈ।
ਇਹ ਵੀ ਪੜ੍ਹੋ : ਭੁੱਖ ਨਾਲ ਮਰ ਰਹੇ ਲੋਕ, ਕਰੋੜਾਂ ਦੇ ਕਰਜ਼... ਜਾਣੋ Pak ਕੋਲ ਕਿੰਨੇ ਦਿਨਾਂ ਦਾ ਬਚਿਆ ਹੈ ਰਾਸ਼ਨ
ਬੀ. ਐੱਮ. ਡਬਲਯੂ. ਗਰੁੱਪ ਇੰਡੀਆ ਦੇ ਪ੍ਰਧਾਨ ਅਤੇ ਸੀ. ਈ. ਓ. ਵਿਕਰਮ ਪਾਵਾਹ ਨੇ ਕਿਹਾ ਕਿ ਵਾਹਨ ਕੰਪਨੀ ਮੁਕਤ ਬਾਜ਼ਾਰ ਪਹੁੰਚ ਅਤੇ ਵਪਾਰ ਰੁਕਾਵਟਾਂ ’ਚ ਕਮੀ ਦਾ ਸਮਰਥਨ ਕਰਦੀ ਹੈ ਕਿਉਂਕਿ ਇਹ ਪੂਰਨ ਆਰਥਿਕ ਵਾਧੇ ਨਾਲ ਖਪਤਕਾਰਾਂ ਲਈ ਵੀ ਲਾਭ ਦੀ ਸਥਿਤੀ ਹੈ। ਉਨ੍ਹਾਂ ਕਿਹਾ,‘‘ਭਾਰਤ-ਬ੍ਰਿਟੇਨ ਐੱਫ. ਟੀ. ਏ. ਇਕ ਇਤਿਹਾਸਕ ਸਮਝੌਤਾ ਪ੍ਰਤੀਤ ਹੁੰਦਾ ਹੈ, ਜਿਸ ’ਚ ਵਸਤੂਆਂ, ਸੇਵਾਵਾਂ ਅਤੇ ਟਰਾਂਸਪੋਰਟ ਸ਼ਾਮਲ ਹਨ ਅਤੇ ਇਹ ਵਿਕਸਤ ਭਾਰਤ ਦੇ ਵਿਆਪਕ ਦ੍ਰਿਸ਼ਟੀਕੋਣ ’ਚ ਯੋਗਦਾਨ ਦੇਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਅਰਥਵਿਵਸਥਾ ਦੇ 6.5 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ : ਸੀ. ਆਈ. ਆਈ.
NEXT STORY