ਨਵੀਂ ਦਿੱਲੀ — ਹਲਵਾ ਸੈਰੇਮਨੀ ਦੇ ਬਾਅਦ ਬਜਟ ਬਣਾਉਣ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀਆਂ ਹਨ। ਦੇਸ਼ ਭਰ ਦੇ ਲੋਕਾਂ ਦੀਆਂ ਨਜ਼ਰਾਂ ਬਜਟ ’ਤੇ ਹਨ। ਲੋਕ ਇਸ ਵਾਰ ਵੀ ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਲਗਾ ਕੇ ਬੇਠੈ ਹਨ। ਬਜਟ ਬਣਾਉਣ ਦੀ ਪ੍ਰਕਿਰਿਆ ਨੂੰ ਇਕ ਮਾਹਰ ਟੀਮ ਵਲੋਂ ਤਿਆਰ ਕੀਤਾ ਜਾਂਦਾ ਹੈ। ਜਾਣੋ ਇਸ ਵਾਰ ਬਜਟ ਬਣਾਉਣ ਲਈ ਕਿਹੜੇ-ਕਿਹੜੇ ਮਾਹਰ ਟੀਮ ’ਚ ਸ਼ਾਮਲ ਹਨ।
ਕ੍ਰਿਸ਼ਣਾਮੂਰਤੀ ਸੁਬਰਾਮਨੀਅਮ
ਕ੍ਰਿਸ਼ਣਾਮੂਰਤੀ ਸੁਬਰਾਮਨੀਅਮ ਨੇ ਵਿੱਤ ਅਰਥ ਸ਼ਾਸਤਰ ਵਿਚ ਪੀ.ਐਚ.ਡੀ. ਕੀਤੀ ਹੈ। ਯੂਨੀਵਰਸਿਟੀ ਆਫ ਸ਼ਿਕਾਗੋ ਬੂਥ ਸਕੂਲ ਆਫ਼ ਬਿਜ਼ਨੈੱਸ ’ਚ ਪ੍ਰੋਫੈਸਰ ਲਿਊਗੀ ਜਿਂਗਲਜ਼ ਅਤੇ ਰਘੂਰਾਮ ਰਾਜਨ ਦੀ ਅਗਵਾਈ ਹੇਠ ਇਸਨੂੰ ਪੂਰਾ ਕੀਤਾ। ਸੁਬਰਾਮਨੀਅਮ ਨੂੰ ਦਸੰਬਰ 2018 ਵਿਚ ਮੁੱਖ ਆਰਥਿਕ ਸਲਾਹਕਾਰ ਬਣਾਇਆ ਗਿਆ ਸੀ। ਸੁਬਰਾਮਨੀਅਮ ਨੂੰ ਬੈਂਕਿੰਗ, ਕਾਰਪੋਰੇਟ ਪ੍ਰਸ਼ਾਸਨ ਅਤੇ ਆਰਥਿਕ ਨੀਤੀ ਦਾ ਮਾਹਰ ਮੰਨਿਆ ਜਾਂਦਾ ਹੈ।
ਟੀਵੀ ਸੋਮਨਾਥਨ
ਸੋਮਨਾਥਨ ਖਰਚਿਆਂ ਦੇ ਵਿਭਾਗ ਦੇ ਸਕੱਤਰ ਹਨ। ਉਨ੍ਹਾਂ ਨੇ ਵਿਸ਼ਵ ਬੈਂਕ ਵਿਚ ਕੰਮ ਕੀਤਾ ਹੈ ਅਤੇ ਸੰਯੁਕਤ ਸਕੱਤਰ ਦੇ ਤੌਰ ’ਤੇ ਵੀ ਪ੍ਰਧਾਨ ਮੰਤਰੀ ਦਫਤਰ ਵਿਚ ਸੇਵਾ ਨਿਭਾਈ ਹੈ। ਸੋਮਨਾਥਨ 1987 ਬੈਚ ਦੇ ਤਾਮਿਲਨਾਡੂ ਕੇਡਰ ਦੇ ਆਈਏਐਸ ਅਧਿਕਾਰੀ ਹਨ। 2015 ਵਿਚ ਸੋਮਨਾਥਨ ਨੇ ਸੰਯੁਕਤ ਸਕੱਤਰ ਦੇ ਤੌਰ ’ਤੇ ਪ੍ਰਧਾਨ ਮੰਤਰੀ ਦਫਤਰ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਵਰਲਡ ਬੈਂਕ ਵਿਚ ਵੀ ਕੰਮ ਕੀਤਾ ਹੈ। ਸੋਮਨਾਥ ਨੇ ਕਲਕੱਤਾ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿਚ ਪੀਐਚਡੀ ਕੀਤੀ। ਬਜਟ ਬਣਾਉਣ ਦੌਰਾਨ ਸੋਮਨਾਥਨ ’ਤੇ ਖਰਚਿਆਂ ’ਤੇ ਕੰਟਰੋਲ ਰੱਖਣ ਦੀ ਚੁਣੌਤੀ ਹੋਵੇਗੀ।
ਇਹ ਵੀ ਪਡ਼੍ਹੋ : ਮਾਰਕ ਜ਼ੁਕਰਬਰਗ ਦਾ ਵੱਡਾ ਫੈਸਲਾ, Facebook ’ਤੇ ਨਹੀਂ ਕਰਨਗੇ ਸਿਆਸੀ ਗਰੁੱਪਾਂ ਦੀ ਸਿਫ਼ਾਰਸ਼
ਅਜੇ ਭੂਸ਼ਣ ਪਾਂਡੇ
ਮਾਲ ਸਕੱਤਰ ਅਜੈ ਭੂਸ਼ਣ ਪਾਂਡੇ ਮਹਾਰਾਸ਼ਟਰ ਕੇਡਰ ਦੇ 1984 ਬੈਚ ਦੇ ਆਈਏਐਸ ਅਧਿਕਾਰੀ ਹਨ। ਵਿਲੱਖਣ ਪਛਾਣ ਅਥਾਰਟੀ ਆਫ਼ ਇੰਡੀਆ (ਯੂਆਈਡੀਏਆਈ) ਦੇ ਸੀਈਓ ਵੀ ਰਹਿ ਚੁੱਕੇ ਹਨ। ਯੂਆਈਡੀਏਆਈ ਵਿਚ ਆਪਣੀ ਪਛਾਣ ਬਣਾਉਣ ਤੋਂ ਬਾਅਦ , ਪਾਂਡੇ ਮਾਲੀਏ ਦੇ ਮੋਰਚੇ ’ਤੇ ਖ਼ੁਦ ਦੀ ਪਛਾਣ ਬਣਾਉਣਗੇ। ਪਾਂਡੇ ਨੇ ਆਈ.ਆਈ.ਟੀ. ਕਾਨਪੁਰ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੈ ਅਤੇ ਮਿਨੇਸੋਨਾ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿਚ ਪੀਐਚਡੀ ਕਰ ਚੁੱਕੇ ਹਨ। ਪਾਂਡੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਿਹਤ ਅਤੇ ਰੱਖਿਆ ’ਤੇ ਖਰਚ ਕਰਨ ਲਈ ਮਾਲੀਆ ਵਧਾਉਣ ਅਤੇ ਲਾਗ ਆਫ਼ਤ ਵਿਚ ਆਮਦਨੀ ਟੈਕਸ ਦੇ ਸੰਤੁਲਨ ਨੂੰ ਕਾਇਮ ਰੱਖਣ।
ਇਹ ਵੀ ਪਡ਼੍ਹੋ : 21 ਹਜ਼ਾਰ ਤੋਂ ਘੱਟ ਤਨਖ਼ਾਹ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ, 1 ਅਪਰੈਲ ਤੋਂ ਮਿਲਣਗੀਆਂ ਇਹ ਸਹੂਲਤਾਂ
ਤਰੁਣ ਬਜਾਜ
ਤਰੁਣ ਬਜਾਜ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵਿੱਚ ਸਕੱਤਰ ਹਨ। ਉਉਹ ਵਿੱਤ ਮੰਤਰਾਲੇ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਵਿਚ ਵੀ ਕੰਮ ਕਰ ਚੁੱਕੇ ਹਨ। ਉਹ 1988 ਦੇ ਹਰਿਆਣਾ ਬੈਚ ਦੇ ਆਈਏਐਸ ਅਧਿਕਾਰੀ ਹਨ। ਉਨ੍ਹਾਂ ਨੇ ਕਈ ਰਾਹਤ ਪੈਕੇਜਾਂ ’ਤੇ ਕੰਮ ਕੀਤਾ ਹੈ। ਬਜਾਜ ਤਿੰਨ ਸਵੈ-ਨਿਰਭਰ ਭਾਰਤ ਪੈਕੇਜ ਨੂੰ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਚੁੱਕੇ ਹਨ।
ਇਹ ਵੀ ਪਡ਼੍ਹੋ : ਖ਼ੁਸ਼ਖ਼ਬਰੀ! ਰਾਸ਼ਨ ਕਾਰਡ ਧਾਰਕਾਂ ਨੂੰ ਮਾਰਚ ਤੋਂ ਘਰ ਬੈਠੇ ਮਿਲੇਗਾ ਰਾਸ਼ਨ, ਜਾਣੋ ਕਿਵੇਂ
ਤੁਹੀਨ ਕਾਂਤ ਪਾਂਡੇ
ਤੁਹੀਨ ਕਾਂਤ ਪਾਂਡੇ ਦੇ ਵਿਭਾਗ ’ਤੇ ਹਰ ਕਿਸੇ ਦੀ ਨਜ਼ਰ ਹੋਵੇਗੀ। ਤੁਹੀਨ ਕਾਂਤ ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ ਦੇ ਸਕੱਤਰ ਹਨ। ਪਾਂਡੇ 1987 ਬੈਚ ਦੇ ਉੜੀਸਾ ਕੇਡਰ ਦੇ ਆਈਏਐਸ ਅਧਿਕਾਰੀ ਹਨ। ਉਨ੍ਹਾਂ ਨੂੰ ਅਕਤੂਬਰ 2019 ਵਿਚ ਡੀਆਈਪੀਐਮ ਦਾ ਸਕੱਤਰ ਨਿਯੁਕਤ ਕੀਤਾ ਗਿਆ ਸੀ।
ਦੇਬਾਸ਼ੀਸ਼ ਪਾਂਡਾ
ਦੇਬਾਸ਼ੀਸ਼ ਪਾਂਡਾ ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਦੇ ਵਿਭਾਗ ਵਿੱਚ ਸਕੱਤਰ ਹਨ। ਵਿੱਤੀ ਖੇਤਰ ਨਾਲ ਸਬੰਧਤ ਸਾਰੀਆਂ ਘੋਸ਼ਣਾਵਾਂ ਬਜਟ ਵਿਚ ਉਨ੍ਹਾਂ ਦੀ ਜ਼ਿੰਮੇਵਾਰੀ ਅਧੀਨ ਆਉਂਦੀਆਂ ਹਨ। ਉਹ 1987 ਉੱਤਰ ਪ੍ਰਦੇਸ਼ ਬੈਚ ਦੇ ਆਈ.ਏ.ਐਸ. ਹਨ। ਪਾਂਡਾ ’ਤੇ ਵਿੱਤੀ ਪ੍ਰਣਾਲੀ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਆਰਬੀਆਈ ਨਾਲ ਮਿਲ ਕੇ ਕੰਮ ਕਰਨ ਦੀ ਵੀ ਜ਼ਿੰਮੇਵਾਰੀ ਹੈ।
ਇਹ ਵੀ ਪਡ਼੍ਹੋ : ਆਟੋ ਕੰਪਨੀਆਂ ਦੀ ਵਿਕਰੀ ’ਚ ਭਾਰੀ ਵਾਧਾ, ਮੁਲਾਜ਼ਮਾਂ ਨੂੰ ਮਿਲਣ ਲੱਗੀ ਪੂਰੀ ਤਨਖ਼ਾਹ ਤੇ ਇਨਕ੍ਰੀਮੈਂਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਨਾਲ ਦੁਨੀਆ ਦੇ ਟੌਪ-10 ਅਮੀਰਾਂ ਨੂੰ 23 ਅਰਬ ਡਾਲਰ ਦਾ ਝਟਕਾ
NEXT STORY