ਮੋਗਾ (ਬਿੰਦਾ) : ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਦੀ ਮਹੀਨਾਵਾਰ ਮੀਟਿੰਗ ਬੱਸ ਸਟੈਂਡ ਮੋਗਾ ਵਿਖੇ ਨਰੇਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਵਾਰ ਮੀਟਿੰਗ ਵਿਚ ਪੰਜਾਬ ਸਰਕਾਰ ਵੱਲੋਂ ਬਜਟ ਸ਼ੈਸ਼ਨ ਵਿਚ ਪੈਨਸ਼ਨਰਾਂ ਦੀ ਜਨਵਰੀ 2016 ਤੋਂ ਜੂਨ 2021 ਤੱਕ ਦੀ ਬਕਾਇਆ ਰਾਸ਼ੀ ਦੇਣ ਲਈ ਕੋਈ ਰਾਸ਼ੀ ਰਾਖਵੀਂ ਨਹੀਂ ਰੱਖੀ। ਪੈਨਸ਼ਨਰਜ਼ ਨੂੰ ਉਮੀਦਾਂ ਸਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਆਖਰੀ ਬਜਟ ਸੈਸ਼ਨ ਹੈ, ਇਸ ਲਈ ਮਹਿੰਗਾਈ ਭੱਤੇ ਦੀਆਂ ਡਿਊ ਕਿਸ਼ਤਾ ਦੇਣ ਦਾ ਇੰਤਜਾਮ ਤਾਂ ਲਾਜ਼ਮੀ ਕੀਤਾ ਜਾਵੇਗਾ ਪਰ ਸਾਰੇ ਪੈਨਸ਼ਨਰਾਂ ਨੂੰ ਉਸ ਸਮੇਂ ਭਾਰੀ ਨਿਰਾਸ਼ਾ ਹੋਈ, ਜਦ ਪੈਨਸ਼ਨਰ ਤੇ ਕਰਮਚਾਰੀਆਂ ਦੀ ਕੋਈ ਵੀ ਮੰਗ ਪੂਰੀ ਕਰਨ ਲਈ ਬਜਟ ਵਿਚ ਜ਼ਿਕਰ ਤੱਕ ਨਹੀ ਕੀਤਾ।
ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਦਾ ਜਾਰੀ ਨੋਟੀਫਿਕੇਸ਼ਨ ਲਾਗੂ ਕਰਨ ਦਾ ਮਸਲਾ ਛੋਇਆ ਤਕ ਨਹੀਂ। ਜਾਪਦਾ ਹੈ ਕਿ ਇਸ ਸਕੀਮ ਦੀ ਬਹਾਲੀ ਵੀ ਖੂਹ ਖਾਤੇ ਪਾ ਦਿੱਤੀ ਹੈ ਜਿਸ ਨਾਲ ਮੌਜੂਦਾ ਕਰਮਚਾਰੀ ਨਿਰਾਸ਼ ਹੋਏ ਹਨ ਪਰ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਰਮਚਾਰੀਆਂ ਤੇ ਪੈਨਸ਼ਨਰਜ਼ ਦੀ ਬਾਂਹ ਫੜੀ ਹੈ ਅਤੇ ਵੱਡੇ ਫੈਸਲੇ ਜਿਵੇਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ 30 ਅਪ੍ਰੈਲ 2026 ਤਕ ਵਿਆਜ ਸਮੇਤ ਜਾਰੀ ਕਰਨਾ, ਹੈਵੀ ਵ੍ਹੀਕਲ ਡਰਾਈਵਰ ਦੀ ਹੈੱਡ ਕਾਂਸਟੇਬਲ ਨਾਲ ਪੇ ਪੈਰਿਟੀ ਬਹਾਲ ਕਰਨਾ ਅਤੇ ਬਰਾਬਰ ਤਨਖਾਹ ਦਾ ਨਿਯਮ ਠੇਕੇ ਆਧਾਰਿਤ ਕਰਮਚਾਰੀਆਂ ਤੇ ਲਾਗੂ ਕਰਨਾ ਅਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਦੇ ਫੈਸਲੇ ਲਾਗੂ ਕਰਨ ਲਈ ਜ਼ਿੰਮੇਵਾਰ ਬਨਾਉਣ ਦੇ ਕੀਤੇ ਹਨ, ਜਿਸ ਦੀ ਸਾਰੇ ਪੈਨਸ਼ਨਰ ਪ੍ਰਸ਼ੰਸਾ ਕਰ ਰਹੇ ਹਨ, ਪਰ ਨਾਲ ਨਾਲ ਪੰਜਾਬ ਸਰਕਾਰ ਦੀ ਪੁਰਜੋਰ ਨਿੰਦਿਆ ਵੀ ਹੋ ਰਹੀ ਹੈ।
ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਦਲਜੀਤ ਸਿੰਘ ਭੁੱਲਰ ਮੀਤ ਪ੍ਰਧਾਨ ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਰਮਚਾਰੀਆਂ ਤੇ ਪੈਨਸ਼ਨਰਜ਼ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਇਹ ਸਰਕਾਰ ਬਜ਼ੁਰਗਾਂ ਪ੍ਰਤੀ ਗੰਭੀਰ ਨਹੀਂ ਸਿਰਫ ਵਿਖਾਵਾ ਤੇ ਮਸ਼ਹੂਰੀਆਂ ਕਰ ਰਹੀ ਹੈ। ਜ਼ਮੀਨੀ ਪੱਧਰ ’ਤੇ ਬਜ਼ੁਰਗ ਪੈਨਸ਼ਨਰ ਅਦਾਲਤਾਂ ਵਿਚ ਕੇਸ ਜਿੱਤਣ ਤੋਂ ਬਾਅਦ ਵੀ ਹੱਕ ਲੈਣ ਲਈ ਖੱਜਲ-ਖੁਆਰ ਹੋ ਰਹੇ ਹਨ। ਸਾਲ ਤੋਂ ਵੱਧ ਸਮਾਂ ਬੀਤ ਜਾਣ ’ਤੇ ਰੋਡਵੇਜ਼ ਦੇ ਸਾਬਕਾ ਇੰਸਪੈਕਟਰ ਬਕਾਏ ਲੈਣ ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਜਗਰਾਓ, ਲੁਧਿਆਣਾ, ਪੱਟੀ, ਤਰਨਤਾਰਨ, ਅੰਮ੍ਰਿਤਸਰ, ਪਠਾਨਕੋਟ, ਹੁਸ਼ਿਆਰਪੁਰ ਡਿਪੂਆਂ ਦੇ ਗੇੜੇ ਮਾਰ ਰਹੇ ਹਨ, ਇਨ੍ਹਾਂ ਡਿਪੂਆਂ ਦੇ ਜਨਰਲ ਮੈਨੇਜਰ ਤੇ ਸਬੰਧਤ ਕਰਮਚਾਰੀ ਟੈਲੀਫੋਨ ’ਤੇ ਗੱਲਬਾਤ ਕਰਨ ਨੂੰ ਤਿਆਰ ਨਹੀਂ।
ਇਸ ਲਈ ਫੈਸਲਾ ਕੀਤਾ ਹੈ ਕਿ ਪੈਨਸ਼ਨਰਾਂ ਦੇ ਮਸਲੇ ਟਰਾਂਸਪੋਰਟ ਮੰਤਰੀ ਨਾਲ ਵਿਚਾਰੇ ਜਾਣ ਤਾਂ ਜੋ ਪੈਨਸ਼ਨਰਜ਼ ਦੀਆਂ ਮੰਗਾਂ ਦਾ ਨਿਪਟਾਰਾ ਜਲਦ ਹੋ ਸਕੇ। ਅੱਜ ਦੀ ਮੀਟਿੰਗ ਵਿਚ ਰਸ਼ਪਾਲ ਸਿੰਘ ਮੌਜਗੜ੍ਹ ਜਨਰਲ ਸਕੱਤਰ ਪੰਜਾਬ, ਸਵਰਨ ਸਿੰਘ ਸ਼ਾਹਬੁਕਰ, ਬਸੰਤ ਸਿੰਘ ਖਾਲਸਾ, ਜਗਜੀਤ ਸਿੰਘ ਚੇਅਰਮੈਨ, ਕੁਲਦੀਪ ਸਿੰਘ ਧਰਮਕੋਟ, ਮਨਜਿੰਦਰ ਸਿੰਘ ਲਾਲੀ, ਗੁਰਚਰਨ ਸਿੰਘ, ਸੁਖਜੀਤ ਸਿੰਘ ਇੰਸਪੈਕਟਰ, ਅਮਰਜੀਤ ਸਿੰਘ ਕੈਸ਼ੀਅਰ, ਪ੍ਰਸ਼ੋਤਮ ਲਾਲ, ਸੁਖਦੇਵ ਸਿੰਘ ਬਰਾੜ, ਸਾਧੂ ਸਿੰਘ, ਮਾਮ ਚੰਦ ਰਮੇਸ਼ ਕੁਮਾਰ, ਜਗਤਾਰ ਸਿੰਘ ਭੁੱਲਰ,ਚੰਨਣ ਸਿੰਘ, ਦਲਵਿੰਦਰ ਸਿੰਘ, ਅਮਰਜੀਤ ਸਿੰਘ ਸਿੱਧੂ, ਮੰਗਲ ਸਿੰਘ, ਇੰਸਪੈਕਟਰ, ਨਰੇਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ ਮੋਗਾ, ਅਮਰ ਸਿੰਘ, ਸੁਪਰਡੈਂਟ, ਸ਼ੇਰ ਸਿੰਘ, ਗੁਰਮੇਲ ਸਿੰਘ ਰਾਊਕੇ, ਸਵਰਨ ਸਿੰਘ ਭਿੱਖੀਵਿੰਡ, ਕਿਸ਼ਨ ਕੁਮਾਰ, ਬਲਜੀਤ ਸਿੰਘ, ਕਰਮ ਸਿੰਘ, ਆਵਿੰਦਰ ਸਿੰਘ ਯਾਰਡ ਮਾਸਟਰ, ਬਲਦੇਵ ਸਿੰਘ ਮਾਣੂਕੇ, ਹਾਕਮ ਸਿੰਘ ਘਾਲੀ, ਜੀਤ ਸਿੰਘ ਚੁਗਾਂਵਾਂ, ਅਵਤਾਰ ਸਿੰਘ 1984 ਦੇ ਦੰਗਾ ਪੀੜਤ ਮੋਗਾ ਦੇ ਪ੍ਰਧਾਨ, ਅਮਰ ਨਾਥ,ਜੰਗੀਰ ਸਿੰਘ ਅਨੇਕਾ ਹੋਰ ਹਾਜਰ ਹੋਏ। ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫਦ ਮੋਗਾ ਦੇ ਕਰਮਚਾਰੀਆਂ ਨੂੰ ਮਿਲਿਆ ਤੇ ਤਕਲੀਫਾਂ ਦੱਸੀਆਂ ਜਿਸ ਦਾ ਮੌਕੇ ਨਿਪਟਾਉਣ ਦਾ ਯਤਨ ਕੀਤਾ ਗਿਆ।
ਘਰ ਵਿਚ ਪੋਸਤ ਦੀ ਗੈਰਕਾਨੂੰਨੀ ਖੇਤੀ ਕਰਨ ਵਾਲਾ ਮੁਲਜ਼ਮ ਕਾਬੂ, 4 ਕਿਲੋ 678 ਗ੍ਰਾਮ ਪੋਸਤ ਬਰਾਮਦ
NEXT STORY