ਨਵੀਂ ਦਿੱਲੀ—ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦਰ 'ਚ ਨਰਮੀ ਲਗਾਤਾਰ ਜਾਰੀ ਹੈ। ਫਰਵਰੀ 'ਚ ਥੋਕ ਮਹਿੰਗਾਈ ਦਰ (ਡਬਲਯੂ. ਪੀ. ਆਈ.) ਥੋੜ੍ਹੀ ਘਟ ਕੇ 2.48 ਫੀਸਦੀ ਤਕ ਪਹੁੰਚ ਗਈ ਹੈ, ਜੋ ਪਿਛਲੇ ਮਹੀਨੇ 2.84 ਫੀਸਦੀ ਰਹੀ ਸੀ। ਕਾਮਰਸ ਮਨਿਸਟਰੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਥੋਕ ਮਹਿੰਗਾਈ ਦਰ ਫਰਵਰੀ 2017 'ਚ ਦੁੱਗਣੀ ਭਾਵ 5.1 ਫੀਸਦੀ 'ਤੇ ਸੀ। ਫਰਵਰੀ 'ਚ ਵਿਨਿਰਮਿਤ ਉਤਪਾਦਾਂ ਦੀ ਮਹਿੰਗਾਈ ਦਰ 3.04 ਫੀਸਦੀ ਰਹੀ। ਖੰਡ ਦੀਆਂ ਕੀਮਤਾਂ 'ਚ 9.74 ਫੀਸਦੀ ਦੀ ਗਿਰਾਵਟ ਕਾਰਨ ਵਿਨਿਰਮਿਤ ਖੁਰਾਕੀ ਉਤਪਾਦਾਂ ਦੀ ਮਹਿੰਗਾਈ ਦਰ 'ਚ 1.25 ਫੀਸਦੀ ਦੀ ਕਮੀ ਆਈ। ਹਾਲਾਂਕਿ ਤੇਲ ਤੇ ਚਰਬੀ ਉਤਪਾਦਾਂ ਦੇ ਭਾਅ 2.64 ਫੀਸਦੀ ਵਧੇ ਹਨ।
ਹੋਰ ਵਿਨਿਰਮਿਤ ਉਤਪਾਦਾਂ 'ਚ ਤੰਬਾਕੂ ਉਤਪਾਦਾਂ ਦੇ ਭਾਅ 8.22, ਟੈਕਸਟਾਈਲ ਦੇ 1.52, ਕੱਪੜਿਆਂ ਦੇ 5.22, ਚਮੜੇ ਅਤੇ ਚਮੜਾ ਉਤਪਾਦਾਂ ਦੇ ਇਕ ਫੀਸਦੀ, ਲੱਕੜੀ ਅਤੇ ਕਾਰਕ ਨਾਲ ਬਣੇ ਉਤਪਾਦਾਂ ਦੇ 0.15, ਕਾਗਜ਼ ਅਤੇ ਉਸ ਦੇ ਉਤਪਾਦਾਂ ਦੇ 4.71, ਰਸਾਇਣ ਅਤੇ ਰਸਾਇਣਕ ਉਤਪਾਦ ਦੇ 3.32, ਗੈਰ-ਧਾਤੂ ਖਣਿਜ ਉਤਪਾਦਾਂ ਦੇ 5.05, ਸੀਮੈਂਟ, ਚੂਨਾ ਅਤੇ ਪਲਾਸਟਰ ਦੇ 5.31 ਅਤੇ ਆਧਾਰ ਧਾਤੂ ਦੇ 15.15 ਫੀਸਦੀ ਵਧੇ ਹਨ।
ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਕਮੀ
ਵਪਾਰ ਤੇ ਉਦਯੋਗ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਖੁਰਾਕੀ ਪਦਾਰਥਾਂ ਦੀ ਥੋਕ ਕੀਮਤਾਂ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਫਰਵਰੀ 'ਚ ਖੁਰਾਕੀ ਪਦਾਰਥਾਂ ਦੀ ਥੋਕ ਮਹਿੰਗਾਈ ਦਰ 0.88 ਫੀਸਦੀ ਰਹੀ, ਜੋ ਜਨਵਰੀ 2018 'ਚ 3 ਫੀਸਦੀ ਸੀ। ਇਸ ਤੋਂ ਇਲਾਵਾ ਮੋਟੇ ਅਨਾਜ ਦੇ ਥੋਕ ਭਾਅ ਵੀ ਘੱਟ ਹੋਏ ਹਨ। ਫਰਵਰੀ 'ਚ ਮੋਟੇ ਅਨਾਜ ਦੀ ਥੋਕ ਮਹਿੰਗਾਈ ਦਰ-2.45 ਫੀਸਦੀ ਰਹੀ, ਜੋ ਜਨਵਰੀ 'ਚ 1.98 ਫੀਸਦੀ 'ਤੇ ਸੀ।
ਸਬਜ਼ੀਆਂ ਹੋਈਆਂ ਸਸਤੀਆਂ
ਫਰਵਰੀ 2018 'ਚ ਸਬਜ਼ੀਆਂ ਦੀ ਥੋਕ ਮਹਿੰਗਾਈ ਦਰ 15.26 ਫੀਸਦੀ 'ਤੇ ਪਹੁੰਚ ਕੇ ਰਹਿ ਗਈ, ਜਦਕਿ ਜਨਵਰੀ 2018 'ਚ ਇਹ ਅੰਕੜਾ 40.77 ਫੀਸਦੀ ਸੀ। ਇੰਨਾ ਹੀ ਨਹੀਂ ਪਿਆਜ਼ ਦੀ ਮਹਿੰਗਾਈ ਦਰ 118.95 ਫੀਸਦੀ ਰਹੀ, ਜੋ ਇਕ ਮਹੀਨੇ ਪਹਿਲਾਂ 193.89 ਫੀਸਦੀ 'ਤੇ ਸੀ।
ਦਾਲ ਤੇ ਆਲੂ ਦੀ ਥੋਕ ਮਹਿੰਗਾਈ ਵਧੀ
ਫਰਵਰੀ 2018 'ਚ ਦਾਲਾਂ ਤੇ ਆਲੂ ਦੀ ਥੋਕ ਮਹਿੰਗਾਈ ਦਰ 'ਚ ਵਾਧਾ ਦਰਜ ਕੀਤਾ ਗਿਆ। ਜਾਰੀ ਅੰਕੜਿਆਂ ਮੁਤਾਬਕ ਫਰਵਰੀ 'ਚ ਦਾਲਾਂ ਦੀ ਥੋਕ ਮਹਿੰਗਾਈ ਦਰ-24.51 ਫੀਸਦੀ 'ਤੇ ਰਹੀ, ਜੋ ਇਕ ਮਹੀਨਾ ਪਹਿਲਾਂ-30.43 ਫੀਸਦੀ 'ਤੇ ਸੀ। ਇਸ ਤੋਂ ਇਲਾਵਾ ਆਲੂ ਦੀ ਥੋਕ ਮਹਿੰਗਾਈ ਦਰ 11.67 ਫੀਸਦੀ 'ਤੇ ਪਹੁੰਚ ਗਈ, ਜੋ ਜਨਵਰੀ 'ਚ 8.68 ਫੀਸਦੀ 'ਤੇ ਸੀ।
ਫਿਊਲ ਇੰਡੈਕਸ 'ਚ ਵਾਧਾ
ਫਿਊਲ ਇੰਡੈਕਸ ਦੀ ਥੋਕ ਮਹਿੰਗਾਈ ਦਰ 1.2 ਫੀਸਦੀ ਵਧੀ ਹੈ। ਜਾਰੀ ਅੰਕੜਿਆਂ ਮੁਤਾਬਕ ਫਰਵਰੀ 'ਚ ਪੈਟਰੋਲ ਦੀ ਮਹਿੰਗਾਈ ਦਰ 2.53 ਫੀਸਦੀ 'ਤੇ ਪਹੁੰਚ ਗਈ, ਜੋ ਪਹਿਲਾਂ 1.21 ਫੀਸਦੀ 'ਤੇ ਸੀ। ਐੱਚ. ਐੱਸ. ਡੀ. ਦੀ ਮਹਿੰਗਾਈ ਦਰ ਬੀਤੇ ਮਹੀਨੇ 7.41 ਫੀਸਦੀ ਰਹੀ, ਜਦਕਿ ਜਨਵਰੀ 'ਚ ਇਹ ਅੰਕੜਾ 7.07 ਫੀਸਦੀ ਸੀ।
ਰੁਪਏ ਦੀ ਕਮਜ਼ੋਰ ਸ਼ੁਰੂਆਤ, 64.93 'ਤੇ ਖੁੱਲ੍ਹਿਆ
NEXT STORY