ਨਵੀਂ ਦਿੱਲੀ (ਵਾਰਤਾ) : ਏਸ਼ੀਆ ਦੇ ਸਭ ਤੋਂ ਅਮੀਰ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਨੇ ਆਪਣੀ ਜ਼ਿੰਦਗੀ ਵਿਚ ਸ਼ੁੱਕਰਵਾਰ ਨੂੰ ਇਕ ਨਵਾਂ ਅਧਿਆਏ ਜੋੜਦੇ ਹੋਏ ਦੁਨੀਆ ਦਾ 7ਵਾਂ ਸਭ ਤੋਂ ਅਮੀਰ ਵਿਅਕਤੀ ਦਾ ਤਮਗਾ ਹਾਸਲ ਕੀਤਾ। ਫੋਰਬਸ ਰਿਅਲ ਟਾਈਮ ਬਿਲਿਨੇਅਰ ਰੈਂਕਿੰਗਸ ਅਨੁਸਾਰ ਅੰਬਾਨੀ ਨੇ ਬਕਰਸ਼ਾਇਰ ਹੈਥਵੇ ਦੇ ਵਾਰੇਨ ਬਫੇਟ, ਗੂਗਲ ਦੇ ਲੈਰੀ ਪੇਜ ਅਤੇ ਸਰਜੀ ਬਰਿਨ ਨੂੰ ਪਿੱਛੇ ਛੱਡ ਦਿੱਤਾ ਹੈ। ਦੁਨੀਆ ਦੇ ਸਭ ਤੋਂ 10 ਅਮੀਰਾਂ ਦੀ ਸੂਚੀ ਵਿਚ ਸ਼ਾਮਿਲ ਅੰਬਾਨੀ ਏਸ਼ੀਆ ਤੋਂ ਇੱਕਮਾਤਰ ਵਿਅਕਤੀ ਹਨ।
ਫੋਰਬਸ ਅਨੁਸਾਰ ਅੰਬਾਨੀ ਦੀ ਕੁੱਲ ਜਾਇਦਾਦ 70 ਅਰਬ ਡਾਲਰ 'ਤੇ ਪਹੁੰਚ ਗਈ ਹੈ। 20 ਦਿਨ ਪਹਿਲਾਂ 20 ਜੂਨ ਨੂੰ ਅੰਬਾਨੀ 9ਵੇਂ ਸਥਾਨ 'ਤੇ ਸਨ। ਇਸ ਦੇ ਬਾਅਦ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਰਿਕਾਡਰ ਤੋੜ ਤੇਜ਼ੀ ਨਾਲ ਅੰਬਾਨੀ ਦੀ ਜਾਇਦਾਦ ਵਿਚ 5.4 ਅਰਬ ਡਾਲਰ ਦਾ ਵਾਧਾ ਹੋਇਆ। 20 ਜੂਨ ਨੂੰ ਅੰਬਾਨੀ ਦੀ ਕੁੱਲ ਜਾਇਦਾਦ 64.5 ਅਰਬ ਡਾਲਰ ਸੀ। ਇਹੀ ਨਹੀਂ ਭਾਰਤੀ ਕੰਪਨੀ ਜਗਤ ਵਿਚ ਰਿਲਾਇੰਸ ਨੇ ਇਸ ਹਫ਼ਤੇ 12 ਲੱਖ ਕਰੋੜ ਰੁਪਏ ਦਾ ਵੀ ਇਤਿਹਾਸ ਲਿਖਿਆ। ਫੋਰਬਸ ਰਿਅਲ ਟਾਈਮ ਬਿਲੀਨੇਅਰ ਰੈਂਕਿੰਗਸ ਵਿਚ ਜਾਇਦਾਦ ਦਾ ਮੁਲਾਂਕਣ ਸ਼ੇਅਰ ਦੀ ਕੀਮਤ ਦੇ ਆਧਾਰ 'ਤੇ ਤੈਅ ਕੀਤਾ ਜਾਂਦਾ ਹੈ। ਇਹ ਹਰ 5 ਮਿੰਟ ਵਿਚ ਅਪਡੇਟ ਹੁੰਦਾ ਹੈ।
ਰਿਲਾਇੰਸ ਵਿਚ ਅੰਬਾਨੀ ਦਾ ਸ਼ੇਅਰ 42 ਫ਼ੀਸਦੀ ਹੈ। ਅੱਜ ਬੀ.ਐਸ.ਈ. ਵਿਚ ਰਿਲਾਇੰਸ ਦਾ ਸ਼ੇਅਰ 2.95 ਫ਼ੀਸਦੀ ਅਰਥਾਤ 53.90 ਰੁਪਏ ਵੱਧ ਕੇ 1878.50 ਰੁਪਏ 'ਤੇ ਪਹੁੰਚ ਗਿਆ। ਫੋਰਬਸ ਦੀ ਅੱਜ ਦੇ 10 ਸਭ ਤੋਂ ਵੱਡੇ ਧਨਕੁਬੇਰਾਂ ਦੀ ਸੂਚੀ ਵਿਚ ਜੇਫ ਬੇਜੋਸ 188.2 ਅਰਬ ਡਾਲਰ ਨਾਲ ਪਹਿਲੇ ਨੰਬਰ 'ਤੇ ਹਨ। ਦੂਜੇ ਨੰਬਰ 'ਤੇ ਬਿਲ ਗੇਟਸ 110.70 ਅਰਬ ਡਾਲਰ, ਬਰਨਾਡਰ ਆਰਨੋਲਟ ਫੈਮਿਲੀ ਤੀਜੇ ਨੰਬਰ 'ਤੇ (108.8 ਅਰਬ ਡਾਲਰ), ਮਾਕਰ ਜ਼ੁਕਰਬਰਗ ਚੌਥੇ ਨੰਬਰ 'ਤੇ (90 ਅਰਬ ਡਾਲਰ), ਸਟੀਵ ਬਾਲਮਰ ਪੰਜਵੇਂ ਨੰਬਰ 'ਤੇ (74.5 ਅਰਬ ਡਾਲਰ), ਲੈਰੀ ਏਲੀਸਨ ਛੇਵੇਂ ਨੰਬਰ 'ਤੇ (73.4 ਅਰਬ ਡਾਲਰ), ਮੁਕੇਸ਼ ਅੰਬਾਨੀ ਸੱਤਵੇਂ ਨੰਬਰ 'ਤੇ (70.10 ਅਰਬ ਡਾਲਰ) ਹਨ। ਇਸ ਦੇ ਬਾਅਦ ਵਾਰੇਨ ਬਫੇਟ, ਉਸ ਦੇ ਬਾਅਦ ਲੈਰੀ ਪੇਜ ਅਤੇ ਸਰਜੀ ਬਰਿਨ ਹਨ।
ਮਕਾਨਾਂ ਦੀ ਵਿਕਰੀ ਅਪ੍ਰੈਲ-ਜੂਨ 'ਚ 67 ਫੀਸਦੀ ਘਟੀ : ਰਿਪੋਰਟ
NEXT STORY