ਗੈਜੇਟ ਡੈਸਕ—ਸ਼ਾਓਮੀ ਦੇ ਇਕ ਤੋਂ ਬਾਅਦ ਇਕ ਲਾਂਚ ਹੋ ਰਹੇ ਸਮਾਰਟਫੋਨ ਅਤੇ ਘੱਟ ਕੀਮਤ 'ਚ ਬਿਹਤਰੀਨ ਫੀਚਰ ਦਾ ਕਮਾਲ ਹੀ ਹੈ ਕਿ ਸਾਲ 2018 'ਚ ਇਹ ਇੰਡੀਅਨ ਸਮਾਰਟਫੋਨ ਮਾਰਕੀਟ ਦਾ ਰਾਜਾ ਬਣ ਗਿਆ ਹੈ। ਹਾਲ ਹੀ 'ਚ ਆਈ ਇਕ ਰਿਪੋਰਟ ਮੁਤਾਬਕ ਸ਼ਾਓਮੀ ਸਮਾਰਟਫੋਨ ਸਾਲ 2018 'ਚ ਇੰਡੀਅਨ ਮਾਰਕੀਟ 'ਚ ਟਾਪ 'ਤੇ ਹੈ। ਥੋੜੇ ਜਿਹੇ ਮਾਰਜਨ ਨਾਲ ਕੋਰੀਅਨ ਸਮਾਰਟਫੋਨ ਬ੍ਰੈਂਡ ਸੈਮਸੰਗ ਨੂੰ ਚੀਨ ਦੀ ਕੰਪਨੀ ਸ਼ਾਓਮੀ ਨੇ ਪਿਛੇ ਛੱਡ ਦਿੱਤਾ ਹੈ। ਸੈਮਸੰਗ ਕੋਲ ਭਾਰਤੀ ਸਮਾਰਟਫੋਨ ਮਾਰਕੀਟ 'ਚ ਦੂਜਾ ਸਭ ਤੋਂ ਵੱਡਾ ਸ਼ੇਅਰ ਮਾਰਕੀਟ ਹੈ।
ਸ਼ਾਓਮੀ ਨੇ ਵੇਚੇ 4.1 ਕਰੋੜ ਸਮਾਰਟਫੋਨਸ
ਇਕ ਰਿਪੋਰਟ ਮੁਤਾਬਕ 2018 'ਚ ਇੰਡੀਅਨ ਸਮਾਰਟਫੋਨ ਮਾਰਕੀਟ 'ਚ ਹੋਏ ਉਤਾਅ-ਚੜਾਅ ਨਾਲ ਜੁੜੀ ਜਾਣਕਾਰੀ ਸ਼ੇਅਰ ਕੀਤੀ ਗਈ ਹੈ। ਇਸ ਰਿਪੋਰਟ ਮੁਤਾਬਕ 2018 'ਚ ਸ਼ਾਓਮੀ ਸੇਲਸ ਦੇ ਮਾਮਲੇ 'ਚ ਟਾਪ 'ਤੇ ਰਿਹਾ ਅਤੇ ਇਸ ਨੇ 4.1 ਕਰੋੜ ਸਮਾਰਟਫੋਨ ਦੀ ਸੇਲ ਕੀਤੀ। ਇਸ ਤਰ੍ਹਾਂ ਚਾਈਨੀਜ਼ ਸਾਮਰਟਫੋਨ ਮੇਕਰ ਸ਼ਾਓਮੀ ਦੀ ਬਾਜ਼ਾਰ ਹਿੱਸੇਦਾਰੀ 29.9 ਫੀਸਦੀ ਰਹੀ। ਉੱਥੇ ਸੈਮਸੰਗ ਦਾ ਮਾਰਕੀਟ ਸ਼ੇਅਰ ਥੋੜੇ ਤੋਂ ਘੱਟ ਮਾਰਜਨ ਨਾਲ 25.8 ਫੀਸਦੀ ਰਿਹਾ ਅਤੇ ਇਸ ਨੇ 2018 'ਚ 3.54 ਕਰੋੜ ਤੋਂ ਜ਼ਿਆਦਾ ਸਮਾਰਟਫੋਨਸ ਦੀ ਸੇਲ ਕੀਤੀ।
ਸੇਲਸ ਦੇ ਮਾਮਲੇ 'ਚ ਤੀਸਰੇ ਨੰਬਰ 'ਤੇ ਰਿਹਾ ਵੀਵੋ
ਟਾਪ ਫਾਈਵ ਦੀ ਗੱਲ ਕੀਰਏ ਤਾਂ 1.44 ਕਰੋੜ ਸਮਾਰਟਫੋਨ ਦੀ ਸ਼ਿਪਮੈਂਟ ਨਾਲ ਵੀਵੋ ਤੀਸਰੇ ਨੰਬਰ 'ਤੇ ਹੈ। ਇਸ ਨੇ 10.5 ਫੀਸਦੀ ਮਾਰਕੀਟ ਸ਼ੇਅਰ 'ਤੇ ਕਬਜ਼ਾ ਜਮਾਇਆ। ਉੱਥੇ ਓਪੋ ਅਤੇ ਮਾਈਕ੍ਰੋਮੈਕਸ ਨੇ ਵੀ ਟਾਪ 5 'ਚ ਆਪਣੀ ਜਗ੍ਹਾ ਬਣਾਈ। ਇਸ ਦਾ ਮਤਲਬ ਭਾਰਤ 'ਚ ਵੱਡੇ ਬ੍ਰੈਂਡ ਸਮਝੇ ਜਾਣ ਵਾਲੇ ਐਪਲ ਅਤੇ ਹੁਵਾਵੇਈ ਵੀ ਬਾਕੀ ਮੇਕਰਸ ਦੀਆਂ ਕੈਟੀਗਿਰੀਆਂ 'ਚ ਰਹੇ। ਜਾਣਨਾ ਮਹਤੱਵਪੂਰਨ ਹੈ ਕਿ ਦੂਜੀ ਕੈਟਿਗਿਰੀ ਦੀ ਕੁਲ ਸੇਲ 3.06 ਕਰੋੜ ਡਿਵਾਈਸੇਜ ਦੀ ਹੈ, ਜੋ ਸ਼ਾਓਮੀ ਅਤੇ ਸੈਮਸੰਗ ਦੀ ਸੇਲ ਤੋਂ ਵੀ ਘੱਟ ਹੈ। ਉੱਥੇ ਰਿਪੋਰਟ 'ਚ ਇਹ ਵੀ ਹਾਈਲਾਈਟ ਕੀਤਾ ਗਿਆ ਹੈ ਕਿ 2018 'ਚ ਸ਼ਿਪਮੈਂਟ 2018 ਦੇ ਮੁਕਾਬਲੇ 10 ਫੀਸਦੀ ਦੇ ਕਰੀਬ ਵਧਿਆ ਹੈ।
ਵਧਦੇ ਮੁਕਾਬਲੇ ਨੂੰ ਦੇਖ 40 ਸਮਾਰਟਫੋਨ ਕੰਪਨੀਆਂ ਨੇ ਛੱਡਿਆ ਭਾਰਤ
NEXT STORY