ਗੈਜਟ ਡੈਸਕ- iPhone ਦਾ ਤਾਂ ਹਮੇਸ਼ਾ ਤੋਂ ਹੀ ਜਲਵਾ ਬਰਕਰਾਰ ਰਿਹਾ ਹੈ। ਹੁਣ ਇਕ ਵਾਰ ਫਿਰ ਆਈਪੈਡ ਨੇ ਆਪਣਾ ਜਲਵਾ ਵਿਖਾਇਆ ਹੈ। ਦਰਅਸਲ ਮਾਰਕੀਟ ਰਿਸਰਚ ਫਰਮ ਸਾਈਬਰਮੀਡੀਆ ਰਿਸਰਚ ਨੇ ਇਸ ਸਾਲ ਜੁਲਾਈ-ਸਤੰਬਰ ਤਿਮਾਹੀ 'ਚ ਭਾਰਤ ਦੇ ਟੈਬਲੇਟ ਪੀਸੀ ਬਾਜ਼ਾਰ 'ਚ ਸਾਲਾਨਾ 46 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਐੱਪਲ ਦਾ ਆਈਪੈਡ 34 ਫ਼ੀਸਦੀ ਹਿੱਸੇਦਾਰੀ ਨਾਲ ਇਸ ਸੈਗਮੈਂਟ ਵਿਚ ਸਭ ਤੋਂ ਟਾਪ 'ਤੇ ਰਿਹਾ।
ਸਾਲ ਦਰ ਸਾਲ 108 ਫ਼ੀਸਦੀ ਦਾ ਵਾਧਾ
ਰਿਪੋਰਟ ਮੁਤਾਬਕ 20,000-30,000 ਰੁਪਏ ਦੇ ਟੈਬਲੇਟ ਵਿਚ ਸਾਲ ਦਰ ਸਾਲ 108 ਫ਼ੀਸਦੀ ਦਾ ਵਾਧਾ ਵੇਖਿਆ ਗਿਆ, ਜੋ ਪ੍ਰੀਮੀਅਰ ਉਪਕਰਨਾਂ ਵੱਲ ਬਦਲਾਅ ਨੂੰ ਉਜਾਗਰ ਕਰਦਾ ਹੈ।
ਬਾਜ਼ਾਰ ਵਿਚ ਐੱਪਲ ਦੀ ਮਜ਼ਬੂਤ ਰਫ਼ਤਾਰ
ਭਾਰਤੀ ਟੈਬਲੇਟ ਬਾਜ਼ਾਰ ਵਿਚ ਸਾਲ-ਦਰ-ਸਾਲ 46 ਫ਼ੀਸਦੀ ਦਾ ਜ਼ਿਕਰਯੋਗ ਵਾਧਾ ਹੋਇਆ ਅਤੇ ਤਿਮਾਹੀ ਦਰ ਤਿਮਾਹੀ ਵਿਚ ਪ੍ਰਭਾਵਸ਼ਾਲੀ 79 ਫ਼ੀਸਦੀ ਦਾ ਵਾਧਾ ਹੋਇਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਐੱਪਲ ਨੇ 34 ਫ਼ੀਸਦੀ ਦੀ ਸ਼ਾਨਦਾਰ ਹਿੱਸੇਦਾਰੀ ਅਤੇ ਸਾਲ-ਦਰ-ਸਾਲ 95 ਫ਼ੀਸਦੀ ਦੀ ਮਜ਼ਬੂਤ ਵਾਧੇ ਨਾਲ ਭਾਰਤੀ ਟੈਬਲੇਟ ਬਾਜ਼ਾਰ ਦੀ ਅਗਵਾਈ ਕੀਤੀ। ਨਾਲ ਹੀ ਨਵੇਂ ਆਈਪੈਡ 10 ਸੀਰੀਜ਼ ਨੇ ਐੱਪਲ ਦੇ ਸ਼ਿਪਮੈਂਟ ਵਿਚ 60 ਫ਼ੀਸਦੀ ਦਾ ਯੋਗਦਾਨ ਦਿੱਤਾ, ਜੋ ਕਿ ਬਾਜ਼ਾਰ ਵਿਚ ਐੱਪਲ ਦੀ ਮਜ਼ਬੂਤ ਗਤੀ ਨੂੰ ਦਰਸਾਉਂਦਾ ਹੈ।
ਵੈਲਿਊ ਫਾਰ ਮਨੀ ਟੈਬਲੇਟ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬ੍ਰਾਂਡ ਦੇ ਵਿਆਪਕ ਉਤਪਾਦ ਪੋਰਟਫੋਲੀਓ, ਜਿਸ ਵਿਚ ਪ੍ਰੀਮੀਅਮ ਅਤੇ ਵੈਲਿਊ ਫਾਰ ਮਨੀ ਟੈਬਲੇਟ ਸ਼ਾਮਲ ਹਨ, ਨੇ ਇਸ ਨੂੰ ਇਕ ਵਿਸ਼ਾਲ ਉਪਭੋਗਤਾ ਅਧਾਰ ਨੂੰ ਆਕਰਸ਼ਿਤ ਕਰਨ ਦੇ ਯੋਗ ਬਣਾਇਆ ਹੈ। Samsung Galaxy A9 Plus 5G ਨੇ ਸੈਮਸੰਗ ਦੀ ਕੁੱਲ ਸ਼ਿਪਮੈਂਟ ਵਿਚ 52 ਫੀਸਦੀ ਯੋਗਦਾਨ ਪਾਇਆ ਹੈ। ਆਪਣੀ ਵੌਲਯੂਮ ਵਿਚ 146 ਫ਼ੀਸਦੀ ਵਾਧੇ ਦੇ ਬਾਵਜੂਦ, Xiaomi 15 ਫ਼ੀਸਦੀ ਮਾਰਕੀਟ ਹਿੱਸੇਦਾਰੀ ਨਾਲ ਤੀਜੇ ਸਥਾਨ 'ਤੇ ਰਿਹਾ। OnePlus ਦੀ ਹਿੱਸੇਦਾਰੀ ਇਕ ਸਾਲ ਪਹਿਲਾਂ 4 ਫੀਸਦੀ ਤੋਂ ਵੱਧ ਕੇ 6 ਫੀਸਦੀ ਹੋ ਗਿਆ ਹੈ।
ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨਾਲ ਸਬੰਧਤ ਜ਼ਮੀਨ ਦੀ ਨਿਲਾਮੀ, 3 ਲੋਕਾਂ ਨੇ ਖ਼ਰੀਦੀ
NEXT STORY