ਨਵੀਂ ਦਿੱਲੀ (ਭਾਸ਼ਾ) : ਟਾਟਾ ਮੋਟਰਜ਼ ਨੂੰ ਉਮੀਦ ਹੈ ਕਿ ਸਾਲ ਦੇ ਅਖੀਰ ਵਿਚ ਆਉਣ ਵਾਲੀ ਮੰਗ ਕਾਰਨ ਚਾਲੂ ਤਿਮਾਹੀ ਵਿਚ ਯਾਤਰੀ ਵਾਹਨਾਂ (ਪੀ. ਵੀ.) ਦੀ ਪ੍ਰਚੂਨ ਵਿਕਰੀ ਵਿਚ ਤੇਜ਼ੀ ਜਾਰੀ ਰਹੇਗੀ।
ਇਹ ਵੀ ਪੜ੍ਹੋ : ਸੋਨਾ ਹੋਇਆ 4,622 ਰੁਪਏ ਸਸਤਾ, Wedding season ਦੇ ਬਾਵਜੂਦ ਲੋਕ ਨਹੀਂ ਖ਼ਰੀਦ ਰਹੇ Gold
ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਾਹਨ ਉਦਯੋਗ ਦੀ ਸੰਸਥਾ ਫਾਡਾ ਮੁਤਾਬਕ ਤਿਉਹਾਰੀ ਮੰਗ ਕਾਰਨ ਅਕਤੂਬਰ ਵਿਚ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਵਿਚ ਸਾਲਾਨਾ ਆਧਾਰ ’ਤੇ 32 ਫੀਸਦੀ ਦਾ ਵਾਧਾ ਹੋਇਆ ਅਤੇ ਇਹ 4,83,159 ਇਕਾਈ ’ਤੇ ਪਹੁੰਚ ਗਈ।
ਇਹ ਵੀ ਪੜ੍ਹੋ : 50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ, ਜਾਣੋ ਕਿਵੇਂ
ਟਾਟਾ ਮੋਟਰਜ਼ ਦੇ ਯਾਤਰੀ ਵਾਹਨਾਂ ਦੀ ਵਿਕਰੀ ਵਿਚ ਜੁਲਾਈ-ਸਤੰਬਰ ਦੌਰਾਨ ਸਾਲਾਨਾ ਆਧਾਰ ’ਤੇ 6 ਫੀਸਦੀ ਦੀ ਕਮੀ ਆਈ। ਟਾਟਾ ਮੋਟਰਜ਼ ਪੈਸੇਂਜਰ ਵ੍ਹੀਕਲਜ਼ ਦੇ ਮੈਨੇੇਜਿੰਗ ਡਾਇਰੈਕਟਰ ਸ਼ੈਲੇਸ਼ ਚੰਦਰਾ ਨੇ ਵਿਸ਼ਲੇਸ਼ਕਾਂ ਨਾਲ ਗੱਲਬਾਤ ’ਚ ਕਿਹਾ,‘‘ਤੀਜੀ ਤਿਮਾਹੀ ’ਚ ਸਾਨੂੰ ਉਮੀਦ ਹੈ ਕਿ ਤਿਉਹਾਰਾਂ ਅਤੇ ਸਾਲ ਦੇ ਅਖੀਰ ਵਿਚ ਮੰਗ ਕਾਰਨ ਪ੍ਰਚੂਨ ਵਿਕਰੀ ਮਜ਼ਬੂਤ ਰਹੇਗੀ। ਉਦਯੋਗ ਦੀ ਥੋਕ ਵਿਕਰੀ ਪ੍ਰਚੂਨ ਵਿਕਰੀ ਤੋਂ ਘੱਟ ਹੋ ਸਕਦੀ ਹੈ, ਜਿਸ ਨਾਲ ਨਵੇਂ ਸਾਲ ਤੋਂ ਪਹਿਲਾਂ ਇਨਵੈਂਟਰੀ ਨੂੰ ਘੱਟ ਕੀਤਾ ਜਾ ਸਕੇ।’’
ਇਹ ਵੀ ਪੜ੍ਹੋ : ਕੌਚਿੰਗ ਸੰਸਥਾਵਾਂ ਨਹੀਂ ਕਰ ਪਾਉਣਗੀਆਂ ਵੱਡੇ ਦਾਅਵੇ, ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
ਉਨ੍ਹਾਂ ਕਿਹਾ ਕਿ ਕੰਪਨੀ ਨਵੇਂ ਮਾਡਲ ਪੇਸ਼ ਕਰ ਕੇ ਪ੍ਰਚੂਨ ਵਿਕਰੀ ਵਧਾਉਣ ਵੱਲ ਧਿਆਨ ਦੇਵੇਗੀ, ਜਿਸ ਨੂੰ ਮਾਰਕੀਟਿੰਗ ਮੁਹਿੰਮਾਂ ਦਾ ਵੀ ਸਮਰਥਨ ਮਿਲੇਗਾ।
ਇਹ ਵੀ ਪੜ੍ਹੋ : PF Account 'ਚੋਂ ਕਢਵਾਉਣਾ ਚਾਹੁੰਦੇ ਹੋ ਪੈਸਾ? ਜਾਣੋ Step by Step ਪੂਰੀ ਪ੍ਰਕਿਰਿਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ ਧੜੰਮ : ਸੈਂਸੈਕਸ 'ਚ 241 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ ਟੁੱਟ ਕੇ 23,453 ਦੇ ਪੱਧਰ 'ਤੇ ਬੰਦ
NEXT STORY