ਨਵੀਂ ਦਿੱਲੀ — ਯੈੱਸ ਬੈਂਕ ਦੀਆਂ ਸਾਰੀਆਂ ਸੇਵਾਵਾਂ 'ਤੇ ਲੱਗੀ ਪਾਬੰਦੀ ਨੂੰ ਹਟਾ ਲਿਆ ਗਿਆ ਹੈ। ਹੁਣ ਸਾਰੇ ਗਾਹਕ ਆਪਣੇ ਖਾਤੇ ਵਿਚੋਂ 50 ਹਜ਼ਾਰ ਤੋਂ ਵਧ ਦੀ ਰਕਮ ਕਢਵਾ ਸਕਣਗੇ। ਇਸ ਦੇ ਨਾਲ ਹੀ ਹੋਰ ਬੈਂਕਿੰਗ ਸੇਵਾਵਾਂ ਦਾ ਵੀ ਲਾਭ ਲੈ ਸਕਣਗੇ।
ਜ਼ਿਕਰਯੋਗ ਹੈ ਕਿ 13 ਦਿਨ ਬਾਅਦ ਯੈੱਸ ਬੈਂਕ ਦੀਆਂ ਸਾਰੀਆਂ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। 5 ਮਾਰਚ ਦੀ ਸ਼ਾਮ ਨੂੰ ਯੈੱਸ ਬੈਂਕ ਦੇ ਬੋਰਡ ਨੂੰ ਭੰਗ ਕਰ ਦਿੱਤਾ ਗਿਆ ਸੀ ਅਤੇ ਬੈਂਕ ਦਾ ਪੂਰਾ ਕੰਟਰੋਲ ਰਿਜ਼ਰਵ ਬੈਂਕ ਨੇ ਆਪਣੇ ਹੱਥਾਂ ਵਿਚ ਲੈ ਲਿਆ ਸੀ। ਇਸ ਤੋਂ ਬਾਅਦ ਸਰਕਾਰ ਨੇ ਬੈਂਕ ਲਈ ਨਵਾਂ ਪਲਾਨ ਲਿਆਉਣ ਦਾ ਐਲਾਨ ਕੀਤਾ ਅਤੇ ਪ੍ਰਸ਼ਾਂਤ ਕੁਮਾਰ ਨੂੰ ਮੁੱਖ ਕਾਰਜਕਾਰੀ ਅਧਿਕਾਰੀ(Managing Director & CEO) ਨਿਯੁਕਤ ਕੀਤਾ ਗਿਆ। ਮੰਗਲਵਾਰ ਦੀ ਸ਼ਾਮ ਨੂੰ ਪ੍ਰਸ਼ਾਂਤ ਕੁਮਾਰ ਨੇ ਪ੍ਰੈੱਸ ਕਾਨਫਰੈਂਸ 'ਚ ਕਿਹਾ ਸੀ ਕਿ ਬੈਂਕ ਕੋਲ ਨਕਦੀ ਦੀ ਕੋਈ ਕਮੀ ਨਹੀਂ ਹੈ ਸਾਰੇ ATM Full ਹਨ।
ਯੈੱਸ ਬੈਂਕ NEFT, RTGS ਅਤੇ IMPS ਸਰਵਿਸਿਜ਼ — ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਯੈੱਸ ਬੈਂਕ ਦੀਆਂ ਸਾਰੀਆਂ ਆਨਲਾਈਨ ਸਰਵਿਸਿਜ਼ ਪੂਰੀ ਤਰ੍ਹਾਂ ਨਾਲ ਕੰਮ ਕਰ ਰਹੀਆਂ ਹਨ। ਬੈਂਕ ਦੇ ATM 'ਚ ਨਕਦੀ ਦੀ ਕੋਈ ਕਮੀ ਨਹੀਂ ਹੈ। ਯੈੱਸ ਬੈਂਕ ਦਾ ਕਹਿਣਾ ਹੈ ਕਿ ਸ਼ਾਮ 6 ਵਜੇ ਦੇ ਬਾਅਦ ਗਾਹਕ ATM, ਡੈਬਿਟ ਕਾਰਡ, ਯੂ.ਪੀ.ਆਈ., ਨੈੱਟ ਬੈਂਕਿੰਗ ਅਤੇ ਮੋਬਾਈਲ ਐਪ ਦਾ ਇਸਤੇਮਾਲ ਕਰਕੇ ਸਾਰੀਆਂ ਸਰਵਿਸਿਜ਼ ਦਾ ਲਾਭ ਲੈ ਸਕਦੇ ਹਨ।
ਇਹ ਖਬਰ ਵੀ ਪੜ੍ਹੋ : ਕੋਰੋਨਾ ਦਾ ਡਰ : ਦੁੱਧ ਨਾਲੋਂ 10 ਗੁਣਾ ਮਹਿੰਗਾ ਹੋਇਆ ਗਊ-ਮੂਤਰ
COVID-19 : ਘਰੋਂ ਕੰਮ ਕਰਨ ਲਈ ਇਸ ਕੰਪਨੀ ਦਾ ਡਾਟਾ ਪਲਾਨ ਹੈ ਸਭ ਤੋਂ ਸਸਤਾ
NEXT STORY