ਨਵੀਂ ਦਿੱਲੀ (ਪੀ. ਟੀ. ਆਈ.) - ਸੋਨੇ ਨੂੰ ਸੋਧਣ ਵਾਲੀ ਸਰਕਾਰੀ ਕੰਪਨੀ ਐਮ.ਐਮ.ਟੀ.ਸੀ.-ਪੀ.ਏ.ਐਮ.ਪੀ. ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵਿੱਤੀ ਸੰਕਟ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਰਾਸ਼ਟਰੀ ਰਾਜਧਾਨੀ ਵਿਚ ਸੋਨੇ ਦੀ ਮੁੜ-ਖਰੀਦ ਅਤੇ ਆਦਾਨ-ਪ੍ਰਦਾਨ ਸੇਵਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਬਹੁਤ ਘੱਟ ਫੀਸਾਂ ਦੇ ਕੇ ਵਿਕਰੇਤਾ ਆਪਣੇ ਬੈਂਕ ਖਾਤਿਆਂ ਵਿਚ ਵੱਧ ਤੋਂ ਵੱਧ ਸੋਨ ਦੀ ਕੀਮਤ ਪ੍ਰਾਪਤ ਕਰ ਸਕਦੇ ਹਨ ਜਾਂ 9999, 999 ਅਤੇ 995 ਸ਼ੁੱਧ ਸੋਨੇ ਦੀਆਂ ਬਾਰਾਂ ਵਿਚ ਬਦਲ ਸਕਦੇ ਹਨ।
ਇਹ ਵੀ ਦੇਖੋ : ਹੁਣ ਸਰ੍ਹੋਂ ਦੇ ਤੇਲ 'ਚ ਕਿਸੇ ਹੋਰ ਤੇਲ ਦੀ ਮਿਲਾਵਟ ਪਵੇਗੀ ਭਾਰੀ, ਨਵਾਂ ਨਿਯਮ 1 ਅਕਤੂਬਰ ਤੋਂ ਹੋਵੇਗਾ ਲਾਗੂ
ਕੰਪਨੀ ਨੇ ਕਿਹਾ ਕਿ ਇਹ ਸਹੂਲਤ ਜਲਦੀ ਹੀ ਦੇਸ਼ ਦੇ ਸਾਰੇ ਹਿੱਸਿਆਂ ਵਿਚ ਵਧਾਈ ਜਾਏਗੀ, ਫਿਲਹਾਲ ਇਹ ਲਾਜਪਤ ਨਗਰ ਕੇਂਦਰ ਦਿੱਲੀ ਤੋਂ ਸ਼ੁਰੂ ਹੋਵੇਗੀ। ਐਮ.ਐਮ.ਟੀ.ਸੀ.-ਪੀ.ਏ.ਐਮ.ਪੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਵਿਕਾਸ ਸਿੰਘ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਸੱਚਮੁੱਚ ਚੁਣੌਤੀ ਭਰਿਆ ਸਮਾਂ ਹੈ ਅਤੇ ਸੋਨੇ ਦੀ ਵਿਕਰੀ ਕਰਨ ਵਾਲੇ ਸੁਨਿਆਰੇ ਅਤੇ ਖਪਤਕਾਰਾਂ ਲਈ ਮੁਸ਼ਕਲਾਂ ਕੁਝ ਹੋਰ ਸਮੇਂ ਲਈ ਜਾਰੀ ਰਹਿ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ੁੱਧਤਾ ਵੈਰੀਫਿਕੇਸ਼ਨ ਸੈਂਟਰ ਕੋਲ ਸੋਨੇ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਵਧੀਆ ਤਕਨੀਕ ਹੈ, ਤਾਂ ਜੋ ਸੋਨੇ ਦੀ ਵੱਧ ਤੋਂ ਵੱਧ ਕੀਮਤ ਉਪਲਬਧ ਹੋ ਸਕੇ। ਕੰਪਨੀ ਨੇ ਕਿਹਾ ਹੈ ਕਿ ਘੱਟੋ ਘੱਟ 10 ਗ੍ਰਾਮ ਸੋਨੇ ਦੀ ਪਰਖ ਕੀਤੀ ਜਾਏਗੀ ਅਤੇ ਜੇਕਰ ਐਕਸਚੇਂਜ ਜਾਂ ਦੁਬਾਰਾ ਖਰੀਦ ਪ੍ਰਕਿਰਿਆ ਪੂਰੀ ਨਹੀਂ ਹੋਈ ਤਾਂ ਟੈਸਟ ਲਈ 1000 ਰੁਪਏ ਫੀਸ ਲਈ ਜਾਵੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਬੈਂਕ ਟ੍ਰਾਂਸਫਰ ਸਿਰਫ ਦਿੱਲੀ ਵਿਚ ਉਪਲਬਧ ਹੈ, ਜਿਸ ਲਈ ਪੈਨ ਕਾਰਡ, ਆਧਾਰ ਕਾਰਡ ਅਤੇ ਰੱਦ ਕੀਤੇ ਚੈੱਕ ਦਾ ਵੇਰਵਾ ਦੇਣਾ ਲਾਜ਼ਮੀ ਹੈ। ਸੋਨੇ ਦੀ ਕੀਮਤ ਨਵੀਨਤਮ ਅੰਤਰ ਰਾਸ਼ਟਰੀ ਕੀਮਤ ਅਤੇ ਲਾਗੂ ਟੈਕਸਾਂ ਦੇ ਅਧਾਰ ਤੇ ਰੋਜ਼ਾਨਾ ਅਪਡੇਟ ਕੀਤੀ ਜਾਏਗੀ।
ਇਹ ਵੀ ਦੇਖੋ : ਪਾਣੀ ਵੇਚਣ ਵਾਲਾ ਇਹ ਸ਼ਖ਼ਸ ਬਣਿਆ ਚੀਨ ਦਾ ਸਭ ਤੋਂ ਅਮੀਰ ਵਿਅਕਤੀ, ਜੈਕ ਮਾ ਨੂੰ ਵੀ ਪਛਾੜਿਆ
ਆਕਸੀਜਨ ਸਿਲੰਡਰ ਦੀ ਕੀਮਤ 'ਤੇ ਸਰਕਾਰ ਦਾ ਵੱਡਾ ਫੈਸਲਾ, ਹੁਣ ਨਹੀਂ ਵਸੂਲੀ ਜਾ ਸਕੇਗੀ ਵਾਧੂ ਰਕਮ
NEXT STORY