ਨਵੀਂ ਦਿੱਲੀ- ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ ਲਿਮਟਿਡ ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ਵਿਚ 70.24 ਫੀਸਦੀ ਵਧ ਕੇ 209.4 ਕਰੋੜ ਰੁਪਏ ਹੋ ਗਿਆ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਭਾਵੀ ਲਾਗਤ ਪ੍ਰਬੰਧਨ ਕਾਰਨ ਉਸ ਦੇ ਮਾਰਜਿਨ 'ਚ ਸੁਧਾਰ ਹੋਇਆ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਇਸ ਦਾ ਸ਼ੁੱਧ ਲਾਭ 123 ਕਰੋੜ ਰੁਪਏ ਸੀ।
ਜ਼ੀ ਐਂਟਰਟੇਨਮੈਂਟ ਨੇ ਸ਼ੇਅਰ ਮਾਰਕੀਟ ਨੂੰ ਇੱਕ ਸੂਚਨਾ ਵਿੱਚ ਕਿਹਾ ਕਿ ਉਸਦੀ ਕੁੱਲ ਆਮਦਨ ਹਾਲਾਂਕਿ ਸਤੰਬਰ ਤਿਮਾਹੀ ਵਿੱਚ ਘਟ ਕੇ 2,034.4 ਕਰੋੜ ਰੁਪਏ ਰਹਿ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿੱਚ 2,509.6 ਕਰੋੜ ਰੁਪਏ ਸੀ। ਸਤੰਬਰ ਤਿਮਾਹੀ ਦੌਰਾਨ, ਕੰਪਨੀ ਦੀ ਵਿਗਿਆਪਨ ਆਮਦਨ 901.7 ਕਰੋੜ ਰੁਪਏ ਅਤੇ ਗਾਹਕਾਂ ਦੀ ਆਮਦਨ 969.9 ਕਰੋੜ ਰੁਪਏ ਰਹੀ।
ਸ਼ੇਅਰ ਬਾਜ਼ਾਰ 'ਚ ਤਿੰਨ ਦਿਨਾਂ ਤੋਂ ਜਾਰੀ ਗਿਰਾਵਟ ਰੁਕੀ, ਸੈਂਸੈਕਸ 218 ਅੰਕ ਚੜ੍ਹਿਆ
NEXT STORY