ਇੰਟਰਨੈਸ਼ਨਲ ਡੈਸਕ - ਕੈਨੇਡਾ ਤਕਨੀਕੀ ਉਦਯੋਗ ਦੀ ਪ੍ਰਤਿਭਾ ਲਈ ਇਕ ਵਿਸ਼ਵ ਪੱਧਰ ਦਾ ਚੁੰਬਕ ਬਣ ਕੇ ਉੱਭਰਿਆ ਹੈ, ਜਿੱਥੇ ਹੈਰਾਨੀਜਨਕ ਰੂਪ ਨਾਲ 15,000 ਭਾਰਤੀ ਤਕਨੀਕੀ ਪੇਸ਼ੇਵਰ ਅਪ੍ਰੈਲ 2022 ਤੋਂ ਮਾਰਚ 2023 ਤੱਕ ਸਿਰਫ਼ 12 ਮਹੀਨਿਆਂ ਵਿੱਚ ਹੀ ਦੇਸ਼ 'ਚ ਆਏ ਹਨ। ਦਿ ਟੈਕਨਾਲੋਜੀ ਕੌਂਸਲਜ਼ ਆਫ ਨਾਰਥ ਅਮੈਰਿਕਾ (TECNA) ਅਤੇ ਕੈਨੇਡਾ ਦੇ ਟੈਕ ਨੈੱਟਵਰਕ (CTN) ਦੀ ਇੱਕ ਸਾਂਝੀ ਰਿਪੋਰਟ ਅਨੁਸਾਰ ਮਾਈਗ੍ਰੇਸ਼ਨ ਵਿੱਚ ਇਹ ਵਾਧਾ ਕੈਨੇਡਾ ਦੇ ਤਕਨੀਕੀ ਪੇਸ਼ੇਵਰਾਂ ਦੇ ਵਿਸਤਾਰ ਵਿੱਚ ਭਾਰਤ ਦੇ ਸਭ ਤੋਂ ਵੱਡੇ ਯੋਗਦਾਨ ਦੇ ਰੂਪ ਵਿੱਚ ਸਥਾਪਿਤ ਕਰਦੀ ਹੈ।
ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ
ਇਕ ਰੁਝਾਨ ਅਨੁਸਾਰ, ਇਕ ਸੁਰੱਖਿਅਤ ਜ਼ਿੰਦਗੀ ਦੀ ਚਾਹਤ ਰੱਖਣ ਵਾਲੇ 32,000 ਤੋਂ ਵੱਧ ਤਕਨੀਕੀ ਪੇਸ਼ੇਵਰਾਂ 'ਚੋਂ 15,097 ਨੇ ਕੈਨੇਡਾ ਨੂੰ ਆਪਣੇ ਨਵੇਂ ਘਰ ਵਜੋਂ ਚੁਣਿਆ, ਜੋ ਕਿ ਦੇਸ਼ ਵਿੱਚ ਤਕਨੀਕੀ ਖੇਤਰ ਦੇ ਅਕਰਸ਼ਣ ਨੂੰ ਦਰਸਾਉਂਦਾ ਹੈ। ਭਾਰਤ ਤੋਂ ਬਾਅਦ ਨਾਈਜੀਰੀਆ ਦਾ ਨਾਂ ਆਉਂਦਾ ਹੈ, ਜਿੱਥੋਂ ਦੇ 1,808 ਤਕਨੀਕੀ ਪੇਸ਼ੇਵਰਾਂ ਨੇ ਕੈਨੇਡਾ ਨੂੰ ਚੁਣਿਆ। ਮਾਹਿਰਾਂ ਨੇ ਇਸ ਦਾ ਕਾਰਨ ਕੈਨੇਡਾ ਦੀ ਪ੍ਰਵਾਸੀਆਂ ਦੇ ਅਨੁਕੂਲ ਨੀਤੀਆਂ ਅਤੇ ਮਜ਼ਦੂਰੀ ਲਾਗਤ ਦੇ ਮਾਮਲੇ 'ਚ ਮੁਕਾਬਲੇਬਾਜ਼ੀ 'ਚ ਇਸ ਦੀ ਅਨੁਕੂਲਤਾ ਨੂੰ ਦੱਸਿਆ ਹੈ। ਇਸ ਵਧਦੇ ਪ੍ਰਵਾਸ ਦੇ ਮੁੱਖ ਕੇਂਦਰ ਕੈਨੇਡਾ ਦੇ ਦੋ ਸ਼ਹਿਰ ਹਨ- ਮਿਸੀਸਾਗਾ ਅਤੇ ਮੌਂਟਰਿਅਲ। ਮਿਸੀਸਾਗਾ ਜਿੱਥੇ 1,000 ਤੋਂ ਵੱਧ ਟੈੱਕ ਕੰਪਨੀਆਂ ਹਨ ਅਤੇ 300,000 ਤੋਂ ਵੱਧ ਟੈੱਕ ਮਾਹਿਰ ਕੰਮ ਕਰਦੇ ਹਨ, ਤਕਨੀਕੀ ਖੇਤਰ ਦਾ ਮੁੱਖ ਕੇਂਦਰ ਬਣ ਚੁੱਕਾ ਹੈ। ਜਦਕਿ ਮੌਂਟਰਿਅਲ ਵਿੱਚ 2015 ਅਤੇ 2020 ਦੌਰਾਨ ਤਕਨੀਕੀ ਈਕੋਸਿਸਟਮ ਵਿੱਚ 31 ਫ਼ੀਸਦੀ ਤੱਕ ਦਾ ਵਾਧਾ ਦੇਖਿਆ ਗਿਆ।
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ
ਇਕ ਰਿਪੋਰਟ ਅਨੁਸਾਰ ਕੋਵਿਡ ਮਹਾਮਾਰੀ ਤੋਂ ਬਾਅਦ ਤਕਨੀਕੀ ਖੇਤਰ ਵਿੱਚ ਹੋਣ ਵਾਲੀ ਇਮੀਗ੍ਰੇਸ਼ਨ ਵਿੱਚ ਵਾਧਾ ਕਾਫ਼ੀ ਮਹੱਤਵਪੂਰਨ ਹੈ। ਇਸ ਅਨੁਸਾਰ, ਪ੍ਰਵਾਸ ਵਿੱਚ ਇਹ ਵਾਧਾ ਦੇਸ਼ ਵਿੱਚ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਨੂੰ ਪੂਰਾ ਕਰ ਸਕਣਾ ਦੇ ਕਾਰਨ ਹੈ, ਜੋ ਕਿ ਦੁਨੀਆ 'ਚ ਟੈੱਕ ਪ੍ਰਤਿਭਾ ਦੀ ਕਮੀ ਦੇ ਬਾਵਜੂਦ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਭਾਰਤ, ਨਾਈਜੀਰੀਆ ਅਤੇ ਬ੍ਰਾਜ਼ੀਲ ਦਾ ਯੋਗਦਾਨ ਇਸ ਪ੍ਰਵਾਸ ਵਾਧੇ ਵਿੱਚ ਸਭ ਤੋਂ ਵੱਧ ਹੈ, ਅਮਰੀਕੀ ਪ੍ਰਤਿਭਾ ਲਈ ਵੀ ਕੈਨੇਡੀਅਨ ਟੈੱਕ ਕੰਪਨੀਆਂ ਖਿੱਚ ਦੇ ਕੇਂਦਰ ਬਣ ਰਹੀਆਂ ਹਨ।
ਇਹ ਵੀ ਪੜ੍ਹੋ : ਮਹਿੰਗਾਈ ਤੋਂ ਫ਼ਿਲਹਾਲ ਨਹੀਂ ਮਿਲੇਗੀ ਰਾਹਤ! ਦਾਲਾਂ ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਹੋ ਸਕਦੈ ਹੋਰ ਵਾਧਾ
ਦੱਸ ਦੇਈਏ ਕਿ ਕੈਨੇਡਾ ਟੈੱਕ ਮਾਹਿਰਾਂ ਨੂੰ ਅਮਰੀਕਾ ਦੇ ਮੁੱਖ ਸ਼ਹਿਰਾਂ ਜਿਵੇਂ ਵਾਸ਼ਿੰਗਟਨ ਡੀ. ਸੀ., ਬਾਸਟਨ, ਸ਼ਿਕਾਗੋ ਅਤੇ ਫਿਲਾਡੈਲਫੀਆ ਤੋਂ ਵੀ ਸੱਦ ਰਿਹਾ ਹੈ। ਭਾਰਤੀ ਟੈੱਕ ਕਰਮਚਾਰੀਆਂ ਦੇ ਕੈਨੇਡਾ ਜਾਣ ਦੇ ਵਾਧੇ ਨਾਲ ਨਾ ਸਿਰਫ਼ ਵਿਸ਼ਵ ਦੇ ਤਕਨੀਕੀ ਉਦਯੋਗ 'ਚ ਮੰਗ ਦਾ ਪਤਾ ਲੱਗਦਾ, ਸਗੋਂ ਕੈਨੇਡਾ ਦੀ ਤਕਨੀਕੀ ਖੇਤਰ ਵਿੱਚ ਆਉਣ ਵਾਲੇ ਸਾਲਾਂ ਦੌਰਾਨ ਕਰਮਚਾਰੀਆਂ ਦੇ ਵਿਕਾਸ ਦਾ ਵੀ ਸੰਕੇਤ ਮਿਲਦਾ ਹੈ। ਆਪਣੀਆਂ ਨੀਤੀਆਂ ਅਤੇ ਵਧਦੇ ਟੈੱਕ ਈਕੋਸਿਸਟਮ ਨਾਲ ਕੈਨੇਡਾ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਤਕਨੀਤੀ ਖੇਤਰ ਦੀ ਇਕ ਵੱਡੀ ਤਾਕਤ ਬਣਨ ਵੱਲ ਵਧ ਰਿਹਾ ਹੈ।
ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਤੋਂ ਦੁਖਦਾਇਕ ਖ਼ਬਰ: ਫੈਕਟਰੀ 'ਚ ਵਾਪਰੇ ਹਾਦਸੇ ਦੌਰਾਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ
NEXT STORY