ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ਵਿਖੇ ਫਾਰਮੇਸੀ ਵਿਭਾਗ ਨੇੜੇ ਕੰਟੀਨ ਦੇ ਖਾਣੇ ’ਚੋਂ ਬੈਂਡੇਜ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਵਿਦਿਆਰਥੀਆਂ ’ਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸ਼ੁੱਕਰਵਾਰ ਦੁਪਹਿਰ ਨੂੰ ਖਾਣੇ ਦੀ ਪਲੇਟ ’ਚੋਂ ਬੈਂਡੇਜ ਮਿਲਣ ਦਾ ਵਿਦਿਆਰਥੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡਿਆ ’ਤੇ ਵਾਇਰਲ ਕਰ ਦਿੱਤੀ ਗਈ। ਇਕ ਵਿਦਿਆਰਥੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਅਜਿਹੀ ਅਣਗਹਿਲੀ ਦੇਖ ਰਹੇ ਹਾਂ।
ਇਸ ਤੋਂ ਪਹਿਲਾਂ ਵੀ ਮਾਮਲੇ ਸਾਹਮਣੇ ਆ ਚੁੱਕੇ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਮਹੀਨੇ ’ਚ ਜਾਂਚ ਜ਼ਰੂਰ ਕਰੇ ਤਾਂ ਜੋ ਸਿਹਤ ਨਾਲ ਖ਼ਿਲਵਾੜ ਨਾ ਹੋ ਸਕੇ। ਪਿਛਲੇ ਸਾਲ ਕੀੜੇ-ਮਕੌੜਿਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਕਈ ਠੇਕੇਦਾਰਾਂ ’ਤੇ ਜੁਰਮਾਨੇ ਲਾਏ ਗਏ ਸਨ। ਉੱਧਰ ਵਿਦਿਆਰਥੀਆਂ ਨੇ ਤੁਰੰਤ ਕੰਟੀਨ ਇੰਚਾਰਜ ਨਾਲ ਗੱਲ ਕੀਤੀ, ਜਿਨ੍ਹਾਂ ਵੱਲੋਂ ਜਾਂਚ ਨਾਲ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਰਜਿਸਟਰਾਰ ਵਾਈ. ਪੀ. ਵਰਮਾ ਨੇ ਕਿਹਾ ਕਿ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ, ਫਿਰ ਵੀ ਕੰਟੀਨ ਦੀ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾ ਸਕਦੀ ਹੈ।
ਪੰਜਾਬ DGP ਦਾ ਸੂਬੇ 'ਚ ਨਸ਼ਿਆਂ ਨੂੰ ਲੈ ਕੇ ਵੱਡਾ ਬਿਆਨ, ਡਿਟੇਲ 'ਚ ਦਿੱਤੀ ਜਾਣਕਾਰੀ (ਵੀਡੀਓ)
NEXT STORY