ਚੰਡੀਗੜ੍ਹ (ਪਾਲ/ਸ਼ੀਨਾ) : ਇੱਥੇ ਪੀ. ਜੀ. ਆਈ. ਦੇ ਐਡਵਾਂਸਡ ਕਾਰਡੀਅਕ ਸੈਂਟਰ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਸੰਸਥਾ ਨੇ ਮੁੰਬਈ ’ਚ ਹੋਈ ਰਾਸ਼ਟਰੀ ਕਾਨਫਰੰਸ ’ਚ ਗੁੰਝਲਦਾਰ ਦਿਲ ਦੀ ਸਰਜਰੀ ਦਾ ਲਾਈਵ ਟੈਲੀਕਾਸਟ ਕੀਤਾ। ਇਹ ਪ੍ਰਕਿਰਿਆ ਪੀ. ਜੀ. ਆਈ. ਦੀ ਅਤਿ-ਆਧੁਨਿਕ ਕੈਥੀਟਰਾਈਜ਼ੇਸ਼ਨ ਲੈਬ ਤੋਂ ਦੇਸ਼ ਅਤੇ ਵਿਦੇਸ਼ ’ਚ ਹਜ਼ਾਰਾਂ ਮਾਹਰਾਂ ਤੱਕ ਸਿੱਧੇ ਪਹੁੰਚਾਈ ਗਈ। ਆਪਰੇਸ਼ਨ ਦਿਲ ਦੀ ਬਾਈਪਾਸ ਸਰਜਰੀ ਤੋਂ ਬਾਅਦ ਗੁੰਝਲਦਾਰ ਸਮੱਸਿਆ ਨਾਲ ਸਬੰਧਿਤ ਸੀ, ਜੋ ਪ੍ਰੋਫੈਸਰ ਡਾ. ਰਾਜੇਸ਼ ਵਿਜੇਵਰਗੀਆ ਦੀ ਟੀਮ ਵੱਲੋਂ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਕਰਜ਼ਿਆਂ ਨੂੰ ਲੈ ਕੇ ਵੱਡਾ ਐਲਾਨ, ਇਨ੍ਹਾਂ ਪਰਿਵਾਰਾਂ ਨੂੰ ਮਿਲੀ ਵੱਡੀ ਰਾਹਤ
ਮਰੀਜ਼ ਦਾ ਪਹਿਲਾਂ 2 ਵਾਰ ਦਿਲ ਦਾ ਇਲਾਜ ਹੋ ਚੁੱਕਾ ਸੀ, ਪਰ ਦੁਬਾਰਾ ਛਾਤੀ ’ਚ ਦਰਦ ਦੀ ਸ਼ਿਕਾਇਤ ਆਈ ਤਾਂ ਜਾਂਚ ਕੀਤੀ, ਜਿਸ ’ਚ ਪੁਰਾਣੇ ਸਟੰਟ ਅਤੇ ਹੋਰ ਨਾੜੀਆਂ ’ਚ ਬਲਾਕੇਜ ਮਿਲੀ। ਇਸ ਤੋਂ ਬਾਅਦ ਦਿਲ ਦੀਆਂ 2 ਨਾੜੀਆਂ ਦਾ ਇਲਾਜ ਕੀਤਾ ਗਿਆ, ਜਿਸ ਲਈ ਇੰਟਰਾਵੈਸਕੁਲਰ ਅਲਟਰਾਸਾਊਂਡ ਤੇ ਆਪਟੀਕਲ ਕੋਹੇਰੈਂਸ ਟੋਮੋਗ੍ਰਾਫੀ ਵਰਗੀਆਂ ਤਕਨੀਕਾਂ ਦੀ ਵਰਤੋਂ ਕੀਤੀ ਗਈ।
ਇਹ ਵੀ ਪੜ੍ਹੋ : ਬਿਜਲੀ ਖ਼ਪਤਕਾਰ FREE 'ਚ ਕਰਵਾ ਲੈਣ ਇਹ ਕੰਮ, ਨਵੀਂ ਸਕੀਮ ਬੰਦ ਹੋ ਗਈ ਤਾਂ...
ਇਹ ਤਕਨੀਕ ਕੁੱਝ ਹਸਪਤਾਲਾਂ ’ਚ ਉਪਲੱਬਧ ਹੈ। ਡਾ. ਵਿਜੇਵਰਗੀਆ ਨੇ ਕਿਹਾ ਕਿ ਇਲਾਜ ਲਈ ਬਹੁਤ ਜ਼ਿਆਦਾ ਦੇਖਭਾਲ ਤੇ ਤਜ਼ਰਬੇ ਦੀ ਲੋੜ ਹੈ। ਲਾਈਵ ਆਪਰੇਸ਼ਨ ਦੌਰਾਨ ਮਾਹਿਰਾਂ ਨੇ ਤਰੀਕਿਆਂ, ਦਵਾਈਆਂ ਤੇ ਰਣਨੀਤੀ ’ਤੇ ਚਰਚਾ ਕੀਤੀ ਜਿਸ ਨਾਲ ਡਾਕਟਰਾਂ ਨੂੰ ਗੁੰਝਲਦਾਰ ਮਾਮਲਿਆਂ ਨਾਲ ਨਜਿੱਠਣ ਲਈ ਨਵੀਂ ਜਾਣਕਾਰੀ ਮਿਲੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁੱਤੇ ਪਏ ਪਤੀ-ਪਤਨੀ ਨਾਲ ਵਾਪਰ ਗਈ ਅਣਹੋਣੀ! ਤੜਫ਼-ਤੜਫ਼ ਕੇ ਨਿਕਲੀ ਜਾਨ
NEXT STORY