ਦਸ਼ਾ ਖਮਾਣੋਂ (ਜਟਾਣਾ)-ਖਮਾਣੋਂ ਦੀ ਲਕਸ਼ਮੀ ਰਾਈਸ ਮਿੱਲ ਦੇ ਨੇਡ਼ਲੇ ਦੁਕਾਨਦਾਰਾਂ ਨੇ ਨੈਸ਼ਨਲ ਹਾਈਵੇਜ਼ ਚੰਡੀਗਡ਼੍ਹ-ਲੁਧਿਆਣਾ ਮਾਰਗ ਨੂੰ ਨਵਿਆਏ ਜਾਣ ਵੇਲੇ ਬਣਾਏ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੇ ਵਿਚੋਂ ਗੰਦਾ ਪਾਣੀ ਉਛਲ ਕੇ ਬਾਹਰ ਅਾਉਣ ਕਾਰਨ ਸਡ਼ਕਾਂ ’ਤੇ ਜਮ੍ਹਾ ਹੋ ਰਿਹਾ ਹੈ, ਜਿਸ ਕਾਰਨ ਦੁਕਾਨਦਾਰਾਂ ਨੇ ਬੀਮਾਰੀ ਫੈਲਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਦੁਕਾਨਦਾਰਾਂ ਮੁਖਤਿਆਰ ਸਿੰਘ ਮੰਡੇਰਾਂ (ਰਾਜੂ ਗੇਟ ਗਰਿੱਲ), ਦੇਬੀ ਗੁੱਜਰ, ਅਵਤਾਰ ਸਿੰਘ ਖਮਾਣੋਂ ਤੇ ਲਾਡਾ ਖਮਾਣੋਂ, ਦੀਪ ਇਲੈਕਟ੍ਰੀਸ਼ਨ ਨਾਨੋਵਾਲ ਤੋਂ ਇਲਾਵਾ ਹੋਰਨਾਂ ਰਾਹਗੀਰਾਂ ਨੇ ਦੱਸਿਆ ਕਿ ਇਸ ਨਵੇਂ ਬਣਾਏ ਨਾਲੇ ਨੂੰ ਕਿਸਾਨਾਂ ਨੇ ਬੰਦ ਕਰ ਦਿੱਤਾ ਹੈ ਕਿਉਂਕਿ ਗੰਦਾ ਪਾਣੀ ਕਿਸਾਨਾਂ ਦੇ ਖੇਤਾਂ ’ਚ ਜਾਣ ਨਾਲ ਉਨ੍ਹਾਂ ਦੀ ਕੀਮਤੀ ਫ਼ਸਲ ਖਰਾਬ ਹੋ ਰਹੀ ਹੈ। ਨਾਲਾ ਜਦੋਂ ਨੱਕੋ-ਨੱਕ ਭਰ ਜਾਂਦਾ ਹੈ ਤਾਂ ਬਾਅਦ ਵਿਚ ਪਾਣੀ ਆਪ-ਮੁਹਾਰੇ ਸਡ਼ਕ ’ਤੇ ਘੁੰਮਦਾ ਰਹਿਦਾ ਹੈ, ਜਿਸ ਕਾਰਨ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੰਦੇ ਪਾਣੀ ਨਾਲ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਫੈਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਗੰਦਾ ਪਾਣੀ ਸਡ਼ਕ ’ਤੇ ਖਡ਼੍ਹਾ ਹੋਣ ਨਾਲ ਇਸ ਵਿਚ ਮੱਛਰ ਪੈਦਾ ਹੋ ਰਿਹਾ ਹੈ, ਜਿਸ ਕਾਰਨ ਅਸੀਂ ਅਕਸਰ ਬੀਮਾਰ ਹੋ ਜਾਂਦੇ ਹਾਂ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ, ਤਾਂ ਜੋ ਕਿਸੇ ਗੰਭੀਰ ਬੀਮਾਰੀ ਤੋਂ ਬਚਿਆ ਜਾ ਸਕੇ।
ਅੰਮ੍ਰਿਤਸਰ ਹਾਦਸਾ: ਜਾਂਚ ਰਿਪੋਰਟ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ ਹੋਵੇਗੀ ਸਖਤ ਕਾਰਵਾਈ: ਕੈਪਟਨ
NEXT STORY