ਨੈਸ਼ਨਲ ਡੈਸਕ- ਚੰਡੀਗੜ੍ਹ ਸਥਿਤ ਪੋਸਟਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਦੇ ਇਕ ਨਵੇਂ ਅਧਿਐਨ ਨੇ ਟਾਈਪ 2 ਸ਼ੂਗਰ ਨਾਲ ਜੂਝ ਰਹੇ ਮਰੀਜ਼ਾਂ ਲਈ ਨਵੀਂ ਉਮੀਦ ਜਗਾਈ ਹੈ। ਅਧਿਐਨ ਅਨੁਸਾਰ, ਜੇਕਰ ਮਰੀਜ਼ ਸਾਵਧਾਨੀ ਨਾਲ ਬਣਾਈ ਗਈ ਦਵਾਈਆਂ ਅਤੇ ਜੀਵਨਸ਼ੈਲੀ ਦੀ ਰਣਨੀਤੀ ਅਪਣਾਏ, ਤਾਂ ਉਹ ਘੱਟੋ-ਘੱਟ ਤਿੰਨ ਮਹੀਨੇ ਲਈ ਬਿਨਾਂ ਕਿਸੇ ਦਵਾਈ ਦੇ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖ ਸਕਦੇ ਹਨ।
ਕੀ ਹੈ 'ਛੂਟ' (Remission)?
ਵਿਗਿਆਨਕ “ਛੋਟ” (Remission) ਸ਼ਬਦ ਦੀ ਵਰਤੋਂ ਕਰਦੇ ਹਨ, ਜਿਸ ਦਾ ਮਤਲਬ ਹੈ ਕਿ ਮਰੀਜ਼ ਦਾ HbA1c ਲੈਵਲ 6.5 ਫੀਸਦੀ ਤੋਂ ਹੇਠਾਂ ਹੋਵੇ ਅਤੇ ਉਹ ਘੱਟੋ-ਘੱਟ ਤਿੰਨ ਮਹੀਨੇ ਤੱਕ ਬਿਨਾਂ ਦਵਾਈਆਂ ਦੇ ਨਾਰਮਲ ਬਲੱਡ ਸ਼ੂਗਰ ਲੈਵਲ 'ਤੇ ਰਹੇ।
ਜਾਣੋ ਕਿਵੇਂ ਕੀਤਾ ਗਿਆ ਅਧਿਐਨ
PGIMER ਦੇ ਡਾ. ਰਮਾ ਵਾਲੀਆ ਦੀ ਅਗਵਾਈ ਹੇਠ ਕੀਤੇ ਗਏ "ਡਾਇਰੇਮ-1" ਅਧਿਐਨ 'ਚ ਪਿਛਲੇ 5 ਸਾਲਾਂ ਤੋਂ ਸ਼ੂਗਰ ਨਾਲ ਪ੍ਰਭਾਵਿਤ ਅਜਿਹੇ ਵਧੇਰੇ ਨਿਯੰਤ੍ਰਿਤ ਮਰੀਜ਼ ਚੁਣੇ ਗਏ, ਜਿਨ੍ਹਾਂ ਨੂੰ ਦਵਾਈਆਂ, ਖੁਰਾਕ ਅਤੇ ਕਸਰਤ ਦੇ ਮਾਧਿਅਮ ਨਾਲ 3 ਮਹੀਨਿਆਂ ਤੱਕ ਨਿਰਦੇਸ਼ਿਤ ਕੀਤਾ ਗਿਆ। ਫਿਰ ਤਿੰਨ ਮਹੀਨਿਆਂ ਲਈ ਉਨ੍ਹਾਂ ਦੀਆਂ ਸਾਰੀਆਂ ਦਵਾਈਆਂ ਬੰਦ ਕਰ ਦਿੱਤੀਆਂ ਗਈਆਂ। ਨਤੀਜਾ ਇਹ ਰਿਹਾ ਕਿ ਲਗਭਗ 31 ਫੀਸਦੀ ਮਰੀਜ਼ਾਂ ਨੇ “ਛੋਟ” ਹਾਸਲ ਕੀਤੀ।
ਮਹਿੰਗੀ ਥੈਰੇਪੀ ਦੀ ਲੋੜ ਨਹੀਂ
ਅਧਿਐਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਨਤੀਜੇ ਕਿਸੇ ਸਖ਼ਤ ਡਾਈਟ ਜਾਂ ਮਹਿੰਗੀ ਸਰਜਰੀ 'ਤੇ ਆਧਾਰਿਤ ਨਹੀਂ ਹਨ। ਇਨ੍ਹਾਂ 'ਚ ਦੋ ਕਿਸਮਾਂ ਦੀਆਂ ਦਵਾਈਆਂ ਵਰਤੀਆਂ ਗਈਆਂ - ਇਕ ਸਮੂਹ ਵਿਚ ਨਵੀਆਂ ਦਵਾਈਆਂ ਜਿਵੇਂ ਕਿ ਲਿਰਾਗਲੂਟਾਈਡ ਤੇ ਡੈਪਾਗਲੀਫਲੋਜ਼ਿਨ ਵਰਤੀਆਂ ਗਈਆਂ, ਜਦਕਿ ਦੂਜੇ 'ਚ ਆਮ ਦਵਾਈਆਂ ਜਿਵੇਂ ਕਿ ਗਲਿਮਿਪਿਰਾਈਡ ਤੇ ਵਿਲਡਾਗਲਿਪਟਿਨ ਵਰਤੀਆਂ ਗਈਆਂ। ਦੋਵੇਂ ਸਮੂਹਾਂ 'ਚ ਮਿਲਦੇ-ਜੁਲਦੇ ਨਤੀਜੇ ਮਿਲੇ।
ਮਰੀਜ਼ਾਂ ਨੂੰ ਮਿਲੀ ਆਸ
ਜਿਨ੍ਹਾਂ ਮਰੀਜ਼ਾਂ ਨੇ ਛੋਟ ਪ੍ਰਾਪਤ ਕੀਤੀ, ਉਨ੍ਹਾਂ 'ਚ ਪੈਨਕ੍ਰੀਅਸ ਦੇ ਕੰਮ 'ਚ ਸੁਧਾਰ ਤੇ ਇੰਸੁਲਿਨ ਰੋਧ ਦੀ ਕਮੀ ਵੀ ਨੋਟ ਕੀਤੀ ਗਈ। ਕਿਸੇ ਵੀ ਮਰੀਜ਼ ਦੀ ਉਮਰ, ਵਜ਼ਨ ਜਾਂ ਸ਼ੂਗਰ ਦੀ ਮਿਆਦ ਦੇ ਆਧਾਰ 'ਤੇ ਇਹ ਅਨੁਮਾਨ ਨਹੀਂ ਲਾਇਆ ਜਾ ਸਕਦਾ ਸੀ ਕਿ ਛੋਟ ਕੌਣ ਹਾਸਲ ਕਰੇਗਾ। ਇਹ ਢੰਗ ਸ਼ੂਗਰ ਦੇ ਸ਼ੁਰੂਆਤੀ ਮਰੀਜ਼ਾਂ 'ਚ ਲਾਗੂ ਕੀਤਾ ਜਾ ਸਕਦਾ ਹੈ।
ਹਲਕੇ ਮਾੜੇ ਪ੍ਰਭਾਵ ਪਰ ਕੋਈ ਵੱਡਾ ਖ਼ਤਰਾ ਨਹੀਂ
ਕੇਵਲ ਲਿਰਾਗਲੂਟਾਈਡ ਵਰਤ ਰਹੇ ਕੁਝ ਮਰੀਜ਼ਾਂ 'ਚ ਉਲਟੀ ਵਰਗੇ ਛੋਟੇ ਮਾੜੇ ਪ੍ਰਭਾਵ ਵੇਖੇ ਗਏ। ਪਰ ਕਿਸੇ ਵੀ ਮਰੀਜ਼ ਨੂੰ ਹਾਈਪੋਗਲਾਈਸੀਮੀਆ (ਬਹੁਤ ਘੱਟ ਸ਼ੂਗਰ) ਨਹੀਂ ਹੋਈ- ਜੋ ਕਿ ਸ਼ੂਗਰ ਦਵਾਈਆਂ ਨਾਲ ਆਮ ਤੌਰ 'ਤੇ ਇਕ ਚਿੰਤਾ ਦਾ ਵਿਸ਼ਾ ਹੁੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਲਈ ਕਰ ਰਹੀ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ : ਜਾਖੜ
NEXT STORY