ਮੁੰਬਈ- ਫਿਸ਼ ਕੱਟ ਗਾਊਨ, ਜਿਸ ਨੂੰ ਮਰਮੇਡ ਗਾਊਨ ਜਾਂ ਫਿਸ਼ਟੇਲ ਗਾਊਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਔਰਤਾਂ ਦੇ ਫ਼ੈਸ਼ਨ ’ਚ ਇਕ ਲੋਕਪ੍ਰਿਯ ਅਤੇ ਗਲੈਮਰਜ਼ ਬਦਲ ਬਣੇ ਹੋਏ ਹਨ। ਇਹ ਇਕ ਫ਼ਾਰਮ-ਫਿਟਿੰਗ ਡ੍ਰੈੱਸ ਹੁੰਦੀ ਹੈ, ਜੋ ਗੋਡਿਆਂ ਤੱਕ ਟਾਈਟ ਹੁੰਦੀ ਹੈ ਅਤੇ ਫਿਰ ਹੇਠਾਂ ਵੱਲ ਫਲੇਅਰ ਹੁੰਦੀ ਹੈ। ਇਹ ਬਿਲਕੁਲ ਮੱਛੀ ਦੀ ਪੂਛ ਵਾਂਗ ਦਿਸਦੀ ਹੈ, ਇਸ ਲਈ ਇਸ ਨੂੰ ਫਿਸ਼ ਕੱਟ ਗਾਊਨ ਵੀ ਕਹਿੰਦੇ ਹਨ। ਫਿਸ਼ ਕੱਟ ਗਾਊਨ ਆਮ ਤੌਰ ’ਤੇ ਸ਼ਾਮ ਦੀਆਂ ਪਾਰਟੀਆਂ, ਵਿਆਹਾਂ ਅਤੇ ਵਿਸ਼ੇਸ਼ ਮੌਕਿਆਂ ਲਈ ਡਿਜ਼ਾਈਨ ਕੀਤੇ ਜਾਂਦੇ ਹਨ, ਜੋ ਮੁਟਿਆਰਾਂ ਅਤੇ ਔਰਤਾਂ ਨੂੰ ਵੱਖ ਅਤੇ ਆਕਰਸ਼ਕ ਲੁਕ ਦਿੰਦੇ ਹਨ। ਮਾਰਕੀਟ ’ਚ ਫਿਸ਼ ਕੱਟ ਗਾਊਨ ਕਈ ਡਿਜ਼ਾਈਨਾਂ ’ਚ ਆਉਂਦੇ ਹਨ, ਜੋ ਫਿਟਿੰਗ, ਫਲੇਅਰ ਦੇ ਪੱਧਰ, ਨੈੱਕਲਾਈਨ ਅਤੇ ਫੈਬਰਿਕ ਦੇ ਆਧਾਰ ’ਤੇ ਵੱਖ-ਵੱਖ ਹੁੰਦੇ ਹਨ। ਜਿਵੇਂ ਕਲਾਸਿਕ ਮਰਮੇਡ ਗਾਊਨ ਗੋਡਿਆਂ ਤੱਕ ਫਿਟ ਰਹਿੰਦਾ ਹੈ ਅਤੇ ਫਿਰ ਹੇਠਾਂ ਵੱਲ ਹਲਕਾ ਫਲੇਅਰ ਹੁੰਦਾ ਹੈ। ਇਹ ਸਲਿਮ ਫਿੱਗਰ ਵਾਲੀਆਂ ਮੁਟਿਆਰਾਂ ਨੂੰ ਇਕ ਸਾਫਟ, ਐਲੀਗੇਂਟ ਲੁਕ ਦਿੰਦਾ ਹੈ।
ਟਰੰਪੇਟ ਮਰਮੇਡ ਗਾਊਨ ’ਚ ਫਲੇਅਰ ਗੋਡਿਆਂ ਤੋਂ ਥੋੜ੍ਹਾ ਹੇਠਾਂ (ਮਿਡ-ਕਾਫ) ਸ਼ੁਰੂ ਹੁੰਦਾ ਹੈ, ਜੋ ਇਸ ਨੂੰ ਹੋਰ ਜ਼ਿਆਦਾ ਡਰਾਮੈਟਿਕ ਬਣਾਉਂਦਾ ਹੈ। ਇਹ ਉਨ੍ਹਾਂ ਮੁਟਿਆਰਾਂ ਨੂੰ ਸੂਟ ਕਰਦਾ ਹੈ ਜੋ ਥੋੜ੍ਹਾ ਜ਼ਿਆਦਾ ਵਾਲਿਊਮ ਚਾਹੁੰਦੀਆਂ ਹਨ। ਫਿਟ ਐਂਡ ਫਲੇਅਰ ਮਰਮੇਡ ਗਾਊਨ ਹਲਕਾ ਫਿਟਿਡ ਹੁੰਦਾ ਹੈ ਅਤੇ ਹੇਠਾਂ ਵੱਲ ਜ਼ਿਆਦਾ ਫੈਲਿਆ ਹੋਇਆ ਹੁੰਦਾ ਹੈ, ਜੋ ਬਾਡੀ ਨੂੰ ਬੈਲੇਂਸਡ ਲੁਕ ਦਿੰਦਾ ਹੈ। ਇਸ ’ਚ ਅਕਸਰ ਟਿਊਲ ਜਾਂ ਲੈਸ ਦੀ ਲੇਅਰਿੰਗ ਹੁੰਦੀ ਹੈ। ਫਿਸ਼ ਕੱਟ ਗਾਊਨ ਕਈ ਡਿਜ਼ਾਈਨਾਂ ਦੀ ਨੈੱਕਲਾਈਨ ’ਚ ਆਉਂਦੇ ਹਨ। ਸਵੀਟਹਾਰਟ ਨੈੱਕਲਾਈਨ ਦੇ ਗਾਊਨ ’ਚ ਦਿਲ ਦੇ ਆਕਾਰ ਦੀ ਨੈੱਕਲਾਈਨ ਹੁੰਦੀ ਹੈ। ਆਫ-ਸ਼ੋਲਡਰ ਜਾਂ ਸਟ੍ਰੈਪਲੈੱਸ ਗਾਊਨ ’ਚ ਸ਼ੋਲਡਰ ਓਪਨ ਰਹਿੰਦੇ ਹਨ। ਬੈਕਲੈੱਸ ਡਿਜ਼ਾਈਨ ਦਾ ਗਾਊਨ ਪਿਛਲੇ ਪਾਸੇ ਤੋਂ ਖੁੱਲ੍ਹਾ ਹੁੰਦਾ ਹੈ, ਜੋ ਐਕਸਟਰਾ ਗਲੈਮਰ ਐਡ ਕਰਦਾ ਹੈ। ਇਹ ਗਾਊਨ ਸਾਟਨ, ਰੇਸ਼ਮ, ਮਖਮਲ, ਕ੍ਰੇਬ, ਜਾਰਜੇਟ ਜਾਂ ਨੈੱਟ ਨਾਲ ਬਣੇ ਹੁੰਦੇ ਹਨ।
ਇਨ੍ਹਾਂ ’ਚ ਸਜਾਵਟ ਲਈ ਕਢਾਈ, ਸੇਕੁਇਨ, ਮੋਤੀ ਜਾਂ ਲੈਸ ਵਰਕ ਕੀਤਾ ਗਿਆ ਹੁੰਦਾ ਹੈ ਜੋ ਇਸ ਨੂੰ ਹੋਰ ਚਮਕਦਾਰ ਬਣਾਉਂਦੇ ਹਨ। ਰੰਗਾਂ ’ਚ ਕਾਲਾ, ਲਾਲ, ਸ਼ਾਹੀ ਨੀਲਾ, ਪੰਨਾ ਹਰਾ ਜਾਂ ਬਲਸ਼ ਪਿੰਕ ਰੰਗ ਦੇ ਗਾਊਨ ਮੁਟਿਆਰਾਂ ’ਚ ਕਾਫ਼ੀ ਲੋਕਪ੍ਰਿਯ ਹਨ। ਫਿਸ਼ ਕੱਟ ਗਾਊਨ ਦਾ ਡਿਜ਼ਾਈਨ ਬਹੁਤ ਹੀ ਅਨੋਖਾ ਅਤੇ ਆਕਰਸ਼ਕ ਹੁੰਦਾ ਹੈ। ਇਹ ਮੁਟਿਆਰਾਂ ਨੂੰ ਇਕ ਐਲੀਗੇਂਟ ਅਤੇ ਕਾਨਫੀਡੈਂਟ ਲੁਕ ਦਿੰਦੇ ਹਨ। ਮੁਟਿਆਰਾਂ ਇਨ੍ਹਾਂ ਨਾਲ ਹਾਈ ਹੀਲਜ਼, ਸਟੇਟਮੈਂਟ ਈਅਰਿੰਗਸ ਅਤੇ ਮਿਨੀਮਲ ਜਿਊਲਰੀ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਮੇਕਅਪ ’ਚ ਸਮੋਕੀ ਆਈਜ਼ ਜਾਂ ਰੈੱਡ ਲਿਪਸ ਮੁਟਿਆਰਾਂ ਦੀ ਲੁਕ ਨੂੰ ਹੋਰ ਜ਼ਿਆਦਾ ਅਟਰੈਕਟਿਵ ਬਣਾਉਂਦੇ ਹਨ।
ਬੱਚੇ ਦਾ ਲਿਵਰ ਹੁੰਦਾ ਹੈ ਬੇਹੱਦ ਨਾਜ਼ੁਕ, ਮਾਪਿਆਂ ਦੀ ਛੋਟੀ ਜਿਹੀ ਗਲਤੀ ਕਰ ਸਕਦੀ ਹੈ ਵੱਡਾ ਨੁਕਸਾਨ
NEXT STORY