ਖਰੜ (ਅਮਰਦੀਪ) : ਸੰਨੀ ਇਨਕਲੇਵ ਸੈਕਟਰ 125 ਵਿਚ ਰੀਗਲ ਹੋਮਸ ਦੇ ਸੈਕੰਡ ਫਲੋਰ ਦੇ ਫਲੈਟ ਵਿਚ ਅੱਗ ਲੱਗਣ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਫਲੈਟ ਨੰਬਰ 2579-ਸੀ ਦੇ ਮਾਲਕ ਬੰਤ ਰਾਜ ਸ਼ਰਮਾ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਆਪਣੀ ਘਰਵਾਲੀ ਨਾਲ ਘਰ ਵਿਚ ਮੌਜੂਦ ਸਨ ਜਦੋਂ ਅਚਾਨਕ ਏ. ਸੀ. ਵਿਚੋਂ ਚੰਗਿਆੜੀ ਨਿਕਲੀ ਕੁਝ ਹੀ ਪਲਾਂ ਵਿਚ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਸਾਰੇ ਫਲੈਟ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਉਹ ਤੁਰੰਤ ਘਰ ਤੋਂ ਬਾਹਰ ਨਿਕਲੇ ਅਤੇ ਆਪਣੀ ਜਾਨ ਬਚਾਈ।
ਇਸ ਹਾਦਸੇ ਵਿਚ ਘਰ ਵਿਚ ਬੈਠਾ ਉਨ੍ਹਾਂ ਦਾ ਪਾਲਤੂ ਕੁੱਤਾ ਜਿਸ ਦੀ ਉਮਰ ਢਾਈ ਸਾਲ ਸੀ, ਐੱਲਸੀਡੀ, ਫ੍ਰਿਜ, ਕਰੀਬ ਢਾਈ ਲੱਖ ਰੁਪਏ ਨਗਦ ਅਤੇ ਲਗਭਗ 15 ਤੋਲੇ ਸੋਨਾ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਸਰਬਜੀਤ ਸਿੰਘ ਡਰਾਈਵਰ, ਜਗਦੀਪ ਸਿੰਘ ਫਾਇਰਮੈਨ, ਨਵਤੇਜ ਸਿੰਘ ਫਾਇਰਮੈਨ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ। ਫਾਇਰ ਕਰਮਚਾਰੀਆਂ ਦੀ ਤੁਰੰਤ ਕਾਰਵਾਈ ਨਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਪੁਲਸ ਅਤੇ ਅੱਗ ਬੁਝਾਉ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਮਾਜ ਸੇਵੀ ਆਗੂ ਗੁਰਬਿੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
Punjab: ਸਕੂਲੀ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ! ਖੇਤਾਂ 'ਚ ਪਲਟ ਗਿਆ ਵਾਹਨ, ਪੈ ਗਿਆ ਚੀਕ-ਚਿਹਾੜਾ
NEXT STORY