ਮੋਹਾਲੀ (ਰਣਬੀਰ) : ਟ੍ਰਾਈਸਿਟੀ ਦੇ ਪ੍ਰਮੁੱਖ ਸ਼ਾਪਿੰਗ ਤੇ ਮਨੋਰੰਜਨ ਕੇਂਦਰ ਵੀ.ਆਰ. ਪੰਜਾਬ ਮਾਲ ਨੂੰ ਐਤਵਾਰ ਤੋਂ ਅਣਮਿਆਦੀ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਮਾਲ ਪ੍ਰਬੰਧਨ ਵੱਲੋਂ ਅਚਾਨਕ ਲਏ ਇਸ ਫ਼ੈਸਲੇ ਨਾਲ ਮਾਲ ’ਚ ਚੱਲ ਰਹੇ 100 ਤੋਂ ਵੱਧ ਰਿਟੇਲ ਸਟੋਰ ਤੁਰੰਤ ਪ੍ਰਭਾਵ ਨਾਲ ਬੰਦ ਹੋ ਗਏ, ਜਿਸ ਨਾਲ ਪੂਰੇ ਕੰਪਲੈਕਸ ’ਚ ਸੁੰਨਸਾਨ ਛਾ ਗਿਆ। ਪ੍ਰਬੰਧਨ ਵੱਲੋਂ ਜਾਰੀ ਨੋਟਿਸ ਅਨੁਸਾਰ 3 ਅਪ੍ਰੈਲ ਨੂੰ ਉੱਤਰੀ ਭਾਰਤ ’ਚ ਆਏ ਭੂਚਾਲ ਬਾਅਦ ਇਮਾਰਤ ਦੀ ਢਾਂਚਾਗਤ ਮਜ਼ਬੂਤੀ ਸਬੰਧੀ ਗੰਭੀਰ ਚਿੰਤਾਵਾਂ ਸਾਹਮਣੇ ਆਈਆਂ ਹਨ। ਇਸ ਨੂੰ ਧਿਆਨ ’ਚ ਰੱਖਦਿਆਂ ਆਮ ਲੋਕਾਂ ਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਮਾਲ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਕੇ ਕੰਪਲੈਕਸ ਨੂੰ ਸੀਲ ਕਰ ਦਿੱਤਾ ਗਿਆ ਹੈ। ਅਗਲੇ ਹੁਕਮਾਂ ਤੱਕ ਦਾਖ਼ਲਾ ਪੂਰੀ ਤਰ੍ਹਾਂ ਮਨਾਹੀ ਰਹੇਗਾ। ਅਚਾਨਕ ਬੰਦਸ਼ ਨਾਲ ਮਾਲ ’ਚ ਕੰਮ ਕਰ ਰਹੇ ਹਜ਼ਾਰਾਂ ਕਰਮਚਾਰੀਆਂ ’ਚ ਨੌਕਰੀ ਗੁਆਉਣ ਦਾ ਡਰ ਬਣ ਗਿਆ ਹੈ। ਦੁਕਾਨਦਾਰਾਂ ਤੇ ਬ੍ਰਾਂਡਾਂ ਵੱਲੋਂ ਵੀ ਇਸ ਫ਼ੈਸਲੇ ’ਤੇ ਨਾਰਾਜ਼ਗੀ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡਾ ਫ਼ੈਸਲਾ, ਹਾਈਕੋਰਟ ਨੇ ਦਿੱਤਾ ਅਲਟੀਮੇਟਮ
ਕਦੇ ਟ੍ਰਾਈਸਿਟੀ ਦਾ ਸਭ ਤੋਂ ਰੌਣਕ ਭਰਿਆ ਸੀ ਮਾਲ
ਕਰੀਬ 22 ਏਕੜ ਖੇਤਰ ’ਚ ਫੈਲਿਆ ਤੇ 10 ਲੱਖ ਵਰਗ ਫੁੱਟ ਤੋਂ ਵੱਧ ਖੇਤਰਫਲ ਵਾਲਾ ਇਹ ਮਾਲ ਇਕ ਸਮੇਂ ਟ੍ਰਾਈਸਿਟੀ ਦਾ ਸਭ ਤੋਂ ਰੌਣਕ ਭਰਿਆ ਕੇਂਦਰ ਮੰਨਿਆ ਜਾਂਦਾ ਸੀ। ਵੀਕਐਂਡ ਤੇ ਤਿਉਹਾਰਾਂ ਦੌਰਾਨ ਇੱਥੇ ਭਾਰੀ ਭੀੜ ਰਹਿੰਦੀ ਸੀ ਅਤੇ ਇਹ ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਭਿਆਨਕ 'ਲੂ' ਦਾ ਅਲਰਟ, ਇਨ੍ਹਾਂ ਤਾਰੀਖ਼ਾਂ ਲਈ ਮੌਸਮ ਵਿਭਾਗ ਵਲੋਂ ਵੱਡੀ ਚਿਤਾਵਨੀ ਜਾਰੀ
ਲੋਕਪ੍ਰਿਯਤਾ ’ਚ ਆਈ ਕਮੀ
ਪਿਛਲੇ ਕੁੱਝ ਸਾਲਾਂ ਦੌਰਾਨ ਮਾਲ ਦੀ ਲੋਕਪ੍ਰਿਯਤਾ ’ਚ ਕਮੀ ਆਈ। ਸਾਹਮਣੇ ਫਲਾਈਓਵਰ ਬਣਨ ਕਾਰਨ ਪਹੁੰਚ ਪ੍ਰਭਾਵਿਤ ਹੋਈ, ਜਦੋਂ ਕਿ ਮਾਰਕੀਟਿੰਗ ਤੇ ਸੰਭਾਲ ਦੀ ਕਮੀ ਨਾਲ ਕਈ ਵੱਡੇ ਬ੍ਰਾਂਡ ਵੀ ਇੱਥੋਂ ਹਟਦੇ ਗਏ। ਸੂਤਰਾਂ ਮੁਤਾਬਕ ਭਵਿੱਖ ’ਚ ਇਸ ਕੰਪਲੈਕਸ ਨੂੰ ਕਿਸੇ ਵੱਡੇ ਹਸਪਤਾਲ ਸਮੂਹ ਨੂੰ ਦੇਣ ਦੀ ਚਰਚਾ ਵੀ ਚੱਲ ਰਹੀ ਹੈ। ਮਾਲ ਪ੍ਰਬੰਧਨ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਸਰਕਾਰੀ ਪ੍ਰਤੀਕਿਰਿਆ ਸਾਹਮਣੇ ਨਹੀਂ ਆ ਸਕੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁੱਤਾਂ ਵਰਗੀ ਫਸਲ ਨੂੰ ਬਚਾਉਣ ਲਈ ਅੱਗ ਦੀਆਂ ਲਪਟਾਂ 'ਚ ਵੜਿਆ ਕਿਸਾਨ, ਦੇਖਦੇ ਹੀ ਦੇਖਦੇ...
NEXT STORY