ਮੋਹਾਲੀ (ਵੈੱਬ ਡੈਸਕ) : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਬੇਸ਼ੱਕ ਅੱਜ ਸਿਆਸਤ 'ਚ ਆ ਚੁੱਕੇ ਹਨ ਪਰ ਕਿਸੇ ਸਮੇਂ ਉਹ ਤੂੜੀ ਵੀ ਵੇਚਦੇ ਰਹੇ ਹਨ। ਬਹੁਤ ਹੀ ਸਾਦੀ ਜੀਵਨਸ਼ੈਲੀ ਦੇ ਮਾਲਕ ਕੁਲਵੰਤ ਸਿੰਘ ਮੋਹਾਲੀ ਦੇ ਸਾਬਕਾ ਮੇਅਰ ਤੇ ਵੱਡੇ ਕਾਰੋਬਾਰੀ ਹਨ। 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਤੋਂ ਮੋਹਾਲੀ ਆਉਣ ਤੋਂ ਬਾਅਦ 1995 'ਚ ਪਹਿਲੀ ਮਿਊਂਸੀਪਲ ਕਾਰਪੋਰੇਸ਼ਨ ਚੋਣ ਤੋਂ ਬਾਅਦ ਉਹ ਕੌਂਸਲ ਮੈਂਬਰ ਬਣੇ। ਜੱਦੀ ਪਿੰਡ ਸਮਾਣਾ ਹੈ, ਜੋ ਚਮਕੌਰ ਸਾਹਿਬ ਹਲਕੇ 'ਚ ਪੈਂਦਾ ਹੈ। ਜ਼ੀਰਕਪੁਰ ‘ਚ ਧਰਮਕੰਡੇ ‘ਤੇ ਪਹਿਲੀ ਵਾਰ 1984 ‘ਚ ਨੌਕਰੀ ਕੀਤੀ ਤੇ ਨਾਲ ਹੀ ਤੂੜੀ ਦਾ ਕਾਰੋਬਾਰ ਵੀ ਕੀਤਾ। ਤੂੜੀ ਦੀ ਆੜ੍ਹਤ ਕੀਤੀ ਤੇ ਤੂੜੀ ਵੇਚੀ ਵੀ। 1987 ‘ਚ 4 ਕਿੱਲੇ ਜ਼ਮੀਨ ਲਈ ਤੇ ਦੋ-ਢਾਈ ਸਾਲ ਦੇ ਵਿੱਚ ਹੀ 60 ਏਕੜ ਜ਼ਮੀਨ ਹੋਰ ਲੈ ਲਈ। ਉਸ ਸਮੇਂ ਜ਼ੀਰਕਪੁਰ ‘ਚ ਮੈਂ ਪਹਿਲਾ ਕਾਲੋਨਾਈਜ਼ਰ ਸੀ।
ਇਹ ਵੀ ਪੜ੍ਹੋ : ਕੌਮੀ ਵੋਟਰ ਦਿਵਸ: ਪੰਜਾਬ ਦੇ ਸੀ. ਈ. ਓ. ਨੇ ਸੋਹਣਾ-ਮੋਹਨਾ ਨੂੰ ਸੌਂਪੇ ਵੋਟਰ ਸ਼ਨਾਖਤੀ ਕਾਰਡ
ਅੱਜ ਮੋਹਾਲੀ ‘ਚ ਕੁਲਵੰਤ ਸਿੰਘ ਦਾ ਪੂਰਾ ਦਬਦਬਾ ਹੈ। ਉਨ੍ਹਾਂ ਦੇ ਵਿਰੋਧੀ ਵੀ ਮੰਨਦੇ ਹਨ ਕਿ ਮੋਹਾਲੀ ਬਾਰੇ ਜਿੰਨੀ ਜਾਣਕਾਰੀ ਉਨ੍ਹਾਂ ਨੂੰ ਹੈ, ਸ਼ਾਇਦ ਕਿਸੇ ਹੋਰ ਨੂੰ ਨਹੀਂ। ਪਹਿਲੇ ਸਫਲ ਪ੍ਰਾਜੈਕਟ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਕਦੇ ਸੋਚਿਆ ਸੀ ਕਿ ਮੋਹਾਲੀ ‘ਚ ਕਾਲੋਨੀ ਬਣਾਵਾਂਗਾ, ਲੰਬੇ ਪ੍ਰੋਸੈਸ ਤੋਂ ਬਾਅਦ 2006 ‘ਚ ਸੈਕਟਰ 82 ਤੇ 91 ਬਣਾਏ ਤੇ ਸਾਰੀਆਂ ਅਪਰੂਵਲ ਮਿਲਣ ਤੋਂ ਬਾਅਦ ਪੂਰਾ ਖਾਕਾ ਮੇਰੇ ਹੱਥ ‘ਚ ਆਇਆ ਤੇ ਮੇਰਾ ਸੁਪਨਾ ਪੂਰਾ ਹੋਇਆ। ਇਸ ਕੰਮ ਲਈ ਨਾ ਮੈਨੂੰ ਕਿਸੇ ਨੇ ਅਪਰੋਚ ਕੀਤਾ ਤੇ ਨਾ ਮੈਂ ਕਿਸੇ ਨੂੰ ਤੇ ਨਾ ਹੀ ਕਿਸੇ ਕਿਸਮ ਦਾ ਦੋ ਨੰਬਰ ਦਾ ਪੈਸਾ ਲੱਗਾ, ਸਿਰਫ ਲੋਕਾਂ ਦਾ ਪੈਸਾ ਲਾਇਆ। ਸਿਆਸਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸਿਆਸਤ 'ਚ ਇੱਜ਼ਤਦਾਰ ਤੇ ਇਮਾਨਦਾਰ ਬੰਦੇ ਨਹੀਂ ਹੋਣਗੇ ਤਾਂ ਚੋਰ-ਡਾਕੂ ਰਾਜ ਕਰਨਗੇ। ਇਮਾਨਦਾਰ ਲੋਕਾਂ ਨੂੰ ਸਿਆਸਤ 'ਚ ਜ਼ਰੂਰ ਆਉਣਾ ਚਾਹੀਦਾ ਹੈ ਤਾਂ ਹੀ ਸਾਰਿਆਂ ਦਾ ਭਲਾ ਹੋ ਸਕਦਾ ਹੈ। ਚੰਗੇ ਲੋਕਾਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ : ‘ਆਪ’ ਦੇ ਮੁੱਖ ਮੰਤਰੀ ਚਿਹਰੇ ਦੀ ਰਾਇਸ਼ੁਮਾਰੀ ਵੱਡਾ ਫਰਜ਼ੀਵਾੜਾ : ਸਿੱਧੂ
'ਆਪ' ਵੱਲੋਂ ਚੋਣ ਲੜਨ ਬਾਰੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਬੰਦੇ ਲਈ ਕੰਮ ਕਰ ਰਹੀ ਹੈ। ਭਾਵੇਂ ਦਿੱਲੀ 'ਚ ਆਪ ਕੋਲ ਪੂਰੀਆਂ ਤਾਕਤਾਂ ਨਹੀਂ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦਿੱਲੀ 'ਚ ਕਈ ਸੁਧਾਰ ਕੀਤੇ। ਸਾਫ-ਸੁਥਰਾ ਪ੍ਰਸ਼ਾਸਨ ਦਿੱਤਾ। ਜਿਨ੍ਹਾਂ ਕਾਲੋਨੀਆਂ 'ਚ ਪਾਣੀ ਨਹੀਂ ਸੀ ਪਹੁੰਚਦਾ, ਟੈਂਕਾਂ ਰਾਹੀਂ ਉਥੇ ਪਾਣੀ ਪਹੁੰਚਾਇਆ। ਬਿਜਲੀ ਤੇ ਸਕੂਲਾਂ 'ਚ ਸੁਧਾਰ ਕੀਤਾ। ਲੋਕਾਂ ਲਈ ਸੋਚਿਆ।
ਇਹ ਵੀ ਪੜ੍ਹੋ : ਰਾਹੁਲ ਤੇ ਸੋਨੀਆ ਨੇ ਚੰਨੀ ਖ਼ਿਲਾਫ਼ ਸ਼ਿਕਾਇਤ ਮਿਲਣ ’ਤੇ ਕਿਉਂ ਨਹੀਂ ਕੀਤੀ ਕਾਰਵਾਈ?: ਚੱਢਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪਹਿਲੀ ਵਾਰ ਵੋਟ ਪਾਉਣਗੇ ਸੋਹਣਾ-ਮੋਹਣਾ, ਪੰਜਾਬ ਦੇ ਸੀ. ਈ. ਓ. ਨੇ ਸੌਂਪੇ ਵੋਟਰ ਕਾਰਡ
NEXT STORY