ਮੁੰਬਈ (ਬਿਊਰੋ)– ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਈਸ਼ਾਨ ਕਿਸ਼ਨ ਦੀ ਇਸ ਸਮੇਂ ਹਰ ਪਾਸੇ ਵਾਹ-ਵਾਹ ਹੋ ਰਹੀ ਹੈ। ਗੱਲ ਹੀ ਅਜਿਹੀ ਹੈ। ਈਸ਼ਾਨ ਕਿਸ਼ਨ ਨੇ ਉਹ ਕਰ ਦਿਖਾਇਆ, ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ।

ਈਸ਼ਾਨ ਨੇ ਬੰਗਲਾਦੇਸ਼ ਖ਼ਿਲਾਫ਼ ਹੋਏ ਆਖਰੀ ਵਨਡੇ ਮੈਚ ’ਚ ਸਿਰਫ 126 ਗੇਂਦਾਂ ’ਤੇ ਡਬਲ ਸੈਂਚੁਰੀ ਲਗਾ ਕੇ ਇਤਿਹਾਸ ਰਚ ਦਿੱਤਾ ਪਰ ਚਰਚਾਵਾਂ ’ਚ ਈਸ਼ਾਨ ਨਾਲ ਉਨ੍ਹਾਂ ਦੀ ਗਰਲਫਰੈਂਡ ਵੀ ਬਣੀ ਹੋਈ ਹੈ।

ਅਸਲ ’ਚ ਈਸ਼ਾਨ ਦੀ ਡਬਲ ਸੈਂਚੁਰੀ ਲਗਾਉਣ ’ਤੇ ਈਸ਼ਾਨ ਕਿਸ਼ਨ ਦੀ ਚਰਚਿਤ ਗਰਲਫਰੈਂਡ ਅਦਿਤੀ ਹੁੰਡੀਆ ਵੀ ਉਨ੍ਹਾਂ ’ਤੇ ਪਿਆਰ ਲੁਟਾਉਣ ਨਾਲ ਖ਼ੁਦ ਨੂੰ ਰੋਕ ਨਹੀਂ ਸਕੀ। ਅਦਿਤੀ ਹੁੰਡੀਆ ਨੇ ਈਸ਼ਾਨ ਦੀਆਂ ਦੋ ਤਸਵੀਰਾਂ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀਆਂ ਕਰਕੇ ਕ੍ਰਿਕਟਰ ਲਈ ਆਪਣਾ ਪਿਆਰ ਜਗ-ਜ਼ਾਹਿਰ ਕਰ ਦਿੱਤਾ ਤੇ ਉਦੋਂ ਤੋਂ ਉਨ੍ਹਾਂ ਦੀ ਖ਼ੂਬ ਚਰਚਾ ਹੋ ਰਹੀ ਹੈ।

ਈਸ਼ਾਨ ਕਿਸ਼ਨ ਦੇ ਪ੍ਰਸ਼ੰਸਕ ਉਸ ਦੀ ਲੇਡੀ ਲਵ ਬਾਰੇ ਜਾਣਨ ਲਈ ਬੇਕਰਾਰ ਹਨ। ਈਸ਼ਾਨ ਦੀ ਗਰਲਫਰੈਂਡ ਦਾ ਨਾਂ ਅਦਿਤੀ ਹੁੰਡੀਆ ਹੈ।

ਅਦਿਤੀ ਇਕ ਮਾਡਲ ਹੈ। ਉਹ ਬਿਊਟੀ ਵਰਲਡ ’ਚ ਵੀ ਆਪਣਾ ਸਿੱਕਾ ਜਮਾ ਚੁੱਕੀ ਹੈ। ਅਦਿਤੀ ਸਾਲ 2017 ਦੇ ‘ਮਿਸ ਇੰਡੀਆ’ ਮੁਕਾਬਲੇ ਦੀ ਫਾਈਨਲਿਸਟ ਰਹਿ ਚੁੱਕੀ ਹੈ।

ਅਦਿਤੀ ਸਾਲ 2018 ’ਚ ‘ਮਿਸ ਸੁਪਰਨੈਸ਼ਨਲ ਇੰਡੀਆ’ ਦਾ ਖ਼ਿਤਾਬ ਵੀ ਆਪਣੇ ਨਾਂ ਕਰ ਚੁੱਕੀ ਹੈ। ਅਦਿਤੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹੈ। ਇੰਸਟਾਗ੍ਰਾਮ ’ਤੇ ਉਸ ਦੇ ਲੱਖਾਂ ਫਾਲੋਅਰਜ਼ ਹਨ।

ਅਦਿਤੀ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੀਆਂ ਗਲੈਮਰੈੱਸ ਤਸਵੀਰਾਂ ਤੇ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਖ਼ੂਬਸੂਰਤੀ ਤੇ ਸਟਾਈਲ ਸਟੇਟਮੈਂਟ ਦੇ ਮਾਮਲੇ ’ਚ ਅਦਿਤੀ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ।

ਈਸ਼ਾਨ ਤੇ ਅਦਿਤੀ ਹੁੰਡੀਆ ਕਈ ਵਾਰ ਇਕੱਠੇ ਦੇਖੇ ਜਾ ਚੁੱਕੇ ਹਨ। ਅਦਿਤੀ ਈਸ਼ਾਨ ਦੇ ਮੈਚ ਦੇਖਣ ਵੀ ਜਾਂਦੀ ਹੈ। ਅਦਿਤੀ ਹੁੰਡੀਆ ਸਾਲ 2022 ’ਚ ਹੋਏ ਆਈ. ਪੀ. ਐੱਲ. ਦੌਰਾਨ ਵੀ ਨਜ਼ਰ ਆਈ ਸੀ। ਉਸ ਸਮੇਂ ਦੋਵਾਂ ਵਿਚਾਲੇ ਅਫੇਅਰ ਦੀਆਂ ਖ਼ਬਰਾਂ ਸ਼ੁਰੂ ਹੋਈਆਂ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
T20 WC 2022 ਲਈ ਨਾ ਚੁਣੇ ਜਾਣ 'ਤੇ ਯੁਜਵੇਂਦਰ ਚਾਹਲ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ
NEXT STORY