Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, APR 05, 2026

    9:23:55 PM

  • iran war to end on monday  claims report

    ਭਲਕੇ ਹੋ ਸਕਦੀ ਤਹਿਰਾਨ-US ਦੀ Deal! ਟਰੰਪ ਨੇ...

  • bjp 40 star campaigners list pm modi cm yogi

    PM ਮੋਦੀ, CM ਯੋਗੀ ਤੇ ਕੰਗਨਾ..., ਪੱਛਮੀ ਬੰਗਾਲ...

  • rapid firing near white house  security agencies on high alert

    ਵ੍ਹਾਈਟ ਹਾਊਸ ਨੇੜੇ ਤਾਬੜਤੋੜ ਫਾਇਰਿੰਗ, ਹਾਈ ਅਲਰਟ...

  • ipl 2026 rcb vs csk

    IPL 2026: ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Darshan TV News
    • Amritsar
    • ਅੱਜ ਦੇ ਦਿਹਾੜੇ 'ਤੇ ਵਿਸ਼ੇਸ਼: ਪੁੱਤਰਾਂ ਦੇ ਦਾਨੀ, ਪੂਰਨ ਗੁਰਸਿੱਖ ਅਤੇ ਬ੍ਰਹਮ ਗਿਆਨੀ 'ਬਾਬਾ ਬੁੱਢਾ ਜੀ'

DARSHAN TV News Punjabi(ਦਰਸ਼ਨ ਟੀ.ਵੀ.)

ਅੱਜ ਦੇ ਦਿਹਾੜੇ 'ਤੇ ਵਿਸ਼ੇਸ਼: ਪੁੱਤਰਾਂ ਦੇ ਦਾਨੀ, ਪੂਰਨ ਗੁਰਸਿੱਖ ਅਤੇ ਬ੍ਰਹਮ ਗਿਆਨੀ 'ਬਾਬਾ ਬੁੱਢਾ ਜੀ'

  • Updated: 14 Sep, 2022 09:41 AM
Amritsar
puran gursikh and brahm giani baba budha ji
  • Share
    • Facebook
    • Tumblr
    • Linkedin
    • Twitter
  • Comment

ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ, ਪੁੱਤਰਾਂ ਦੇ ਦਾਨੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਹੈੱਡ ਗ੍ਰੰਥੀ, 6 ਗੁਰੂਆਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਅਤੇ 5 ਗੁਰੂਆਂ ਨੂੰ ਗੁਰਿਆਈ ਤਿਲਕ ਲਗਾਉਣ ਦਾ ਮਾਣ ਪ੍ਰਾਪਤ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸਲਾਨਾ ਜੋੜ ਮੇਲ (ਚੌਥ) ਜੋ ਕਿ 12,13 ਅਤੇ 14 ਸਤੰਬਰ ਦਿਨ ਸੋਮਵਾਰ,ਮੰਗਲਵਾਰ ਅਤੇ ਬੁੱਧਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਵੱਖ-ਵੱਖ ਜਥੇਬੰਦੀਆਂ ਅਤੇ ਸਮੂਹ ਨਗਰ ਨਿਵਾਸੀ, ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ‘ਨਗਰ ਰਾਮਦਾਸ’ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ।

ਪੂਰਨ ਗੁਰਸਿੱਖ ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ 1563 ਬਿਕਰਮੀ (22 ਅਕਤੂਬਰ, 1506 - 16 ਨਵੰਬਰ 1631) ਨੂੰ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੇ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਕਰਨ ਵਾਲੇ ਸਨ ਅਤੇ ਉਹਨਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ। ਮਾਪਿਆਂ ਨੇ ਉਹਨਾਂ ਦਾ ਨਾਂ ਬੂੜਾ ਰੱਖਿਆ। ਕੁਝ ਚਿਰ ਮਗਰੋਂ ਉਹਨਾਂ ਦੇ ਮਾਪੇ ਪਿੰਡ ਰਮਦਾਸ ਆ ਵੱਸੇ ਸਨ ਅਤੇ ਬਾਅਦ ਵਿੱਚ ਮੱਝਾਂ ਦੇ ਵਾਗੀ ਵੀ ਬਣੇ। ਬਾਬਾ ਬੁੱਢਾ ਜੀ ਦੀ ਉਮਰ ਅਜੇ 12 ਕੁ ਸਾਲ ਦੀ ਹੀ ਸੀ ਜਦੋਂ ਉਹਨਾਂ ਨੇ ਕੱਥੂਨੰਗਲ ਵਿਖੇ ਪੁੱਜੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ। ਇਸ ਉਪਰੰਤ ਉਹ ਗੁਰੂ ਨਾਨਕ ਦੇਵ ਜੀ ਦੇ ਹੀ ਹੋ ਕੇ ਰਹਿ ਗਏ। ਉਹ ਰੋਜ਼ ਗੁਰੂ ਜੀ ਕੋਲ ਆਉਂਦੇ ਅਤੇ ਉਹਨਾਂ ਦਾ ਉਪਦੇਸ਼ ਸੁਣਦੇ ਅਤੇ ਉਹਨਾਂ ਵਾਸਤੇ ਦੁੱਧ ਲਿਆ ਕੇ ਭੇਟ ਕਰਦੇ। ਇੱਕ ਦਿਨ ਗੁਰੂ ਜੀ ਨੇ ਬੂੜਾ ਜੀ ਨੂੰ ਉਹਨਾਂ ਬਾਰੇ ਪੁੱਛਿਆ ਅਤੇ ਗੁਰੂ ਜੀ ਨੇ ਬੂੜਾ ਜੀ ਦੇ ਜੁਆਬ ਸੁਣ ਕੇ ਕਿਹਾ ਕਿ 'ਤੂੰ ਹੈ ਤਾਂ ਬੱਚਾ, ਪਰ ਗੱਲਾਂ ਬੁੱਢਿਆਂ (ਬਜ਼ੁਰਗਾਂ) ਵਾਂਗ ਕਰਦਾ ਹੈ। ਤੂੰ ਬੱਚਾ ਨਹੀਂ, ਤੂੰ ਬੁੱਢਾ ਹੈਂ।' ਉਸ ਦਿਨ ਤੋਂ ਬੂੜਾ ਜੀ ਦਾ ਨਾਂ 'ਬੁੱਢਾ ਜੀ' ਪੈ ਗਿਆ। ਸਿੱਖ ਉਹਨਾਂ ਨੂੰ ਪਿਆਰ ਨਾਲ ਬਾਬਾ ਬੁੱਢਾ ਜੀ ਆਖਦੇ ਹਨ।

ਬਾਬਾ ਬੁੱਢਾ ਜੀ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ ਰਹਿੰਦੇ ਸਨ। ਉਹ ਖੇਤਾਂ ਵਿੱਚ ਜਾ ਕੇ ਹੱਥੀਂ ਕੰਮ ਕਰਦੇ ਅਤੇ ਨਾਮ ਜਪਦੇ ਰਹਿੰਦੇ ਸਨ। ਉਹਨਾਂ ਨੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਵਿੱਚ ਲਗਾਇਆ ਅਤੇ ਗੁਰੂ ਜੀ ਦੇ 'ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ' ਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ। ਗੁਰੂ ਨਾਨਕ ਦੇਵ ਜੀ ਉਹਨਾਂ ਉੱਪਰ ਬਹੁਤ ਪ੍ਰਸੰਨ ਸਨ ਅਤੇ ਜਦੋਂ ਗੁਰੂ ਜੀ ਨੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਗੁਰੂ ਜੀ ਨੇ ਗੁ‌ਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ ਸੀ। ਮਗਰੋਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਹੀ ਕਰਦੇ ਰਹੇ।

ਸਿੱਖ ਇਤਿਹਾਸਕਾਰਾਂ ਅਨੁਸਾਰ ਜਦੋਂ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਰਾਹੀਂ ਬਾਦਸ਼ਾਹ ਅਕਬਰ ਵੱਲੋਂ ਚਿਤੌੜ ਦਾ ਕਿਲ੍ਹਾ ਫਤਿਹ ਕਰਨ ਉਪਰੰਤ ਪ੍ਰਗਣਾ ਝਬਾਲ (12 ਪਿੰਡ) ਗੁਰੂ ਘਰ ਨੂੰ ਭੇਟ ਕੀਤੇ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਇਸ ਜਗੀਰ ਦਾ ਕਾਰ ਮੁਖਤਾਰ ਬਣਾ ਕੇ ਇੱਥੇ ਬੀੜ ਵਿਖੇ ਡੇਰਾ ਲਾਉਣ ਦਾ ਹੁਕਮ ਦਿੱਤਾ। ਬਾਬਾ ਬੁੱਢਾ ਜੀ ਨੇ ਝਬਾਲ-ਢੰਡ-ਕਸੇਲ ਦੇ ਮੱਧ ਜਿਹੇ ਇੱਕ ਵਿਰਾਨ ਜਿਹੇ ਅਸਥਾਨ ’ਤੇ ਡੇਰਾ ਲਾਇਆ ਸੀ। ਇਸ ਜੰਗਲ ਜਿਹੇ ਅਸਥਾਨ ’ਤੇ ਅੱਜ ਮੰਗਲ ਬਣਿਆ ਹੋਇਆ ਹੈ।

ਸਿੱਖ ਇਤਿਹਾਸ ਅਨੁਸਾਰ ਧੰਨ ਧੰਨ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਲਈ ਅਸ਼ੀਰਵਾਦ ਦਿੱਤਾ ਅਤੇ ਕਿਹਾ ਮਾਤਾ ਜੀ ਆਪ ਜੀ ਦੇ ਘਰ ‘ਚ ਮਹਾਨ ਯੋਧਾ ਪੈਦਾ ਹੋਵੇਗਾ, ਜੋ ਮਨੁੱਖਤਾ ਅਤੇ ਧਰਮ ਦੀ ਰਾਖੀ ਲਈ ਮੁਗਲਾਂ ਦੇ ਸਿਰ ਕੁਚਲੇਗਾ। ਉਸ ਤੋਂ ਬਾਅਦ ਮਾਤਾ ਗੰਗਾ ਜੀ ਦੇ ਘਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਨਮ ਲਿਆ।ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਗੁਰਿਆਈ ਰਸਮ ਨਿਭਾਉਣ ਦਾ ਸੁਭਾਗ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ ਹੈ।

ਆਪ ਜੀ ਦਾ ਵਿਆਹ ਪਿੰਡ ਅਚੱਲ ਦੇ ਜ਼ਿਮੀਂਦਾਰ ਦੀ ਕੁੜੀ ਬੀਬੀ ਮਿਰੋਆ ਨਾਲ ਹੋਇਆ। ਬਾਬਾ ਜੀ ਦੇ ਗ੍ਰਹਿ ਚਾਰ ਪੁੱਤਰ ਭਾਈ ਸਿਧਾਰੀ ਜੀ, ਭਾਈ ਭਿਖਾਰੀ ਜੀ, ਭਾਈ ਮਹਿਮੂ ਜੀ ਅਤੇ ਭਾਈ ਭਾਨਾਂ ਜੀ ਹੋਏ । ਚੌਥੇ ਪੁੱਤਰ ਭਾਨਾਂ ਜੀ ਦੀ ਦਾਤ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਵਧਾਈ ਦੇਣ ਲਈ ਆਪ ਗ੍ਰਹਿ ਪਧਾਰੇ ਸਨ। ਆਪ ਜੀ ਦੇ ਪੁੱਤਰ ਭਾਨਾਂ ਜੀ ਦੇ ਨਾਂ ਅਤੇ ਆਪਣੇ ਨਗਰ ਤਲਵੰਡੀ ਦੇ ਨਾਂ 'ਤੇ ਇਸ ਨਗਰ ਦਾ ਨਾਂ ‘ਭਾਨਾਂ ਤਲਵੰਡੀ’ ਪਿਆ। ਬਾਬਾ ਭਾਨਾਂ ਜੀ ਨੇ ਆਪਣੀ ਜ਼ਿੰਦਗੀ ਦਾ ਕਾਫ਼ੀ ਸਮਾਂ ਛੇਵੇ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਬਤੀਤ ਕੀਤਾ। ਕੁੱਝ ਸਮੇਂ ਬਾਅਦ ਆਪ ਜੀ ਦੀ ਅੰਸ ਵੰਸ਼ ਵਿੱਚ ਬਾਬਾ ਝੰਡਾ ਜੀ ਨੇ ਜਨਮ ਲਿਆ ਅਤੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਸ ਨਗਰ ਵਿੱਚ ਬਾਬਾ ਬੁੱਢਾ ਜੀ ਦੇ ਗ੍ਰਹਿ ਵਿਖੇ ਵਧਾਈ ਦੇਣ ਲਈ ਆਏ ਸਨ। ਉਸ ਸਮੇਂ ਧੰਨ ਬਾਬਾ ਬੁੱਢਾ ਜੀ ਨੇ ਗੁਰੂ ਰਾਮਦਾਸ ਜੀ ਨੂੰ ਬੇਨਤੀ ਕੀਤੀ ਕਿ ਨਗਰ ਦਾ ਨਾਮ ਆਪ ਜੀ ਦੇ ਨਾਮ 'ਤੇ ਰੱਖਣਾ ਹੈ ਪਰ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਇਸ ਨਗਰ ਦਾ ਨਾਮ ‘ਝੰਡਾ ਰਾਮਦਾਸਪੁਰ’ ਰੱਖਿਆ ਜਾਵੇ ਜੋ ਕਿ ਹੁਣ ਇਸ ਨਗਰ ਦਾ ਨਾਮ ਰਾਮਦਾਸ ਜੀ ਦੇ ਨਾਮ ਕਰਕੇ ਪ੍ਰਸਿੱਧ ਹੈ।ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਛੇਵੀਂ ਪੀੜ੍ਹੀ ਵਿੱਚੋਂ ਭਾਈ ਰਾਮ ਕੰਵਰ ਜੀ ਹੋਏ ਜੋ ਬਾਅਦ ਵਿੱਚ ਖੰਡੇ ਦੀ ਪਾਹੁਲ ਲੈ ਕੇ ਗੁਰਬਖਸ਼ ਸਿੰਘ ਨਾਮ ਨਾਲ ਪ੍ਰਸਿੱਧ ਹੋਏ। ਇਹਨਾਂ ਨੇ ਹੀ ਦਸ਼ਮ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਸੀ। 

ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ ਸੀ। ਉਸ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਚੱਲ ਕੇ ਬਾਬਾ ਬੁੱਢਾ ਜੀ ਦੇ ਗ੍ਰਹਿ ਰਾਮਦਾਸ ਵਿਖੇ ਪਹੁੰਚੇ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਦਾ ਸੀਸ ਆਪਣੀ ਗੋਦ ਵਿੱਚ ਲੈ ਕੇ ਪਲੋਸਦੇ ਹਨ ਅਤੇ ਬਾਬਾ ਬੁੱਢਾ ਸਾਹਿਬ ਜੀ ਸੰਮਤ 1688 ਬਿਕਰਮੀ (ਸੰਨ 1631 ਈ:) ਨੂੰ 125 ਸਾਲ ਦੀ ਉਮਰ ਵਿੱਚ ਆਖ਼ਰੀ ਸਵਾਸ ਤਿਆਗਦੇ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਬਾਬਾ ਬੁੱਢਾ ਜੀ ਦਾ ਅੰਤਿਮ ਸੰਸਕਾਰ ਕੀਤਾ ਸੀ। ਉਸ ਅਸਥਾਨ 'ਤੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ(ਸਮਾਧਾਂ) ਸੁਸ਼ੋਭਿਤ ਹੈ।ਉਸ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਬਾਬਾ ਬਿਧੀ ਚੰਦ ਜੀ, ਭਾਈ ਗੁਰਦਾਸ ਜੀ, ਭਾਈ ਲੰਗਾਹ ਜੀ, ਭਾਈ ਜੇਠਾ ਜੀ ਅਤੇ ਹੋਰ ਗੁਰਸਿੱਖ ਵੀ ਹਾਜ਼ਰ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਤਾਰਾਂ ਦਿਨ ਨਗਰ ਰਾਮਦਾਸ ਵਿਖੇ ਰਹਿ ਕੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਸਨ। ਹੁਣ ਇਸ ਅਸਥਾਨ 'ਤੇ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਸੁਸ਼ੋਭਿਤ ਹੈ। 

ਇਸ ਨਗਰ ਵਿੱਚ ਗੁਰਦੁਆਰਾ ਸ੍ਰੀ ਕਿਸ਼ਨ ਕੰਵਰ ਜੀ, ਗੁਰਦੁਆਰਾ ਭਾਈ ਸੁੱਖਾ ਜੀ ਵੀ ਸੁਸ਼ੋਭਿਤ ਹਨ।ਇਹ ਇਤਿਹਾਸਿਕ ਨਗਰ ਅੰਮ੍ਰਿਤਸਰ ਤੋਂ ਕਰੀਬ 45 ਕਿਲੋਮੀਟਰ ਦੀ ਦੂਰੀ 'ਤੇ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਵਾਇਆ ਅਜਨਾਲਾ ਨੂੰ ਜਾਣ ਵਾਲੀ ਸੜਕ 'ਤੇ ਸਥਿਤ ਹੈ।ਬਾਬਾ ਬੁੱਢਾ ਜੀ ਸਿੱਖ ਇਤਿਹਾਸ ਅੰਦਰ ਇੱਕ ਹੀ ਵੇਲੇ ਬ੍ਰਹਮ ਗਿਆਨੀ, ਅਨਿੰਨ ਸੇਵਕ, ਪਰਉਪਕਾਰੀ, ਵਿਦਵਾਨ, ਦੂਰ-ਅੰਦੇਸ਼, ਮਹਾਨ ਉਸਰਈਏ, ਪ੍ਰਚਾਰਕ ਜਿਹੇ ਵਿਸ਼ੇਸ਼ਣਾਂ ਨਾਲ ਜਾਣੀ ਜਾਣ ਵਾਲੀ ਸ਼ਖ਼ਸੀਅਤ ਹਨ। ਬਾਬਾ ਬੁੱਢਾ ਜੀ ਨੇ 125 ਸਾਲ ਦੀ ਉਮਰ ਵਿੱਚੋ 113 ਸਾਲ ਸਿੱਖੀ ਅਤੇ ਸਿੱਖ ਧਰਮ ਲਈ ਸੇਵਾ ਨਿਭਾਈ।

ਅਮਰਦੀਪ ਸਿੰਘ ਹੋਠੀ, ਰਮਦਾਸ 
(ਬ੍ਰਿਸਬੇਨ ਆਸਟਰੇਲੀਆ)

 

  • Baba Budha Ji
  • Puran Gursikh
  • Brahm Giani
  • ਪੁੱਤਰਾਂ ਦੇ ਦਾਨੀ
  • ਪੂਰਨ ਗੁਰਸਿੱਖ
  • ਬ੍ਰਹਮ ਗਿਆਨੀ
  • ਬਾਬਾ ਬੁੱਢਾ ਜੀ

ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਦਾ ਅਨੋਖਾ ਪ੍ਰਦਰਸ਼ਨ, ਜ਼ੰਜੀਰਾਂ ’ਚ ਜਕੜ ਪਾਏ ਕਾਲੇ ਚੋਲ੍ਹੇ...

NEXT STORY

Stories You May Like

  • jathedar kuldeep singh gargajj on a two day visit to malaysia
    ਜਥੇਦਾਰ ਕੁਲਦੀਪ ਸਿੰਘ ਗੜਗੱਜ ਦੋ ਦਿਨਾਂ ਮਲੇਸ਼ੀਆ ਦੌਰੇ ’ਤੇ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (5 ਅਪ੍ਰੈਲ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (4 ਅਪ੍ਰੈਲ 2026)
  • sgpc takes major action in amb sahib land case
    ਗੁ. ਅੰਬ ਸਾਹਿਬ ਦੀ ਜ਼ਮੀਨ ਮਾਮਲੇ ‘ਚ SGPC ਦਾ ਵੱਡਾ ਐਕਸ਼ਨ, ਦੋ ਹੋਰ ਅਧਿਕਾਰੀ ਸਸਪੈਂਡ
  • hailstorm in amritsar
    ਪੰਜਾਬ 'ਚ ਪੈਣ ਲੱਗੇ ਗੜ੍ਹੇ, ਅਚਾਨਕ ਬਦਲਿਆ ਮੌਸਮ ਦਾ ਮਿਜਾਜ਼
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (3 ਅਪ੍ਰੈਲ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (2 ਅਪ੍ਰੈਲ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1 ਅਪ੍ਰੈਲ 2026)
  • tera tera hatti organizes massive free book camp thousands of children helped
    ਤੇਰਾ ਤੇਰਾ ਹੱਟੀ ਵੱਲੋਂ ਮੁਫ਼ਤ ਕਿਤਾਬਾਂ ਦਾ ਵਿਸ਼ਾਲ ਕੈਂਪ, ਹਜ਼ਾਰਾਂ ਬੱਚਿਆਂ ਨੂੰ...
  • punjab s weather will change again new released alert
    6, 7 ਤੇ 8 ਤਾਰੀਖ਼ ਅਹਿਮ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ Alert, ਮੌਸਮ ਦੀ 9...
  • strange case of theft in jalandhar
    ਜਲੰਧਰ 'ਚ ਅਜੀਬੋ-ਗ਼ਰੀਬ ਮਾਮਲਾ! ਪਹਿਲਾਂ ਘਰ 'ਚ ਵੜੇ ਚੋਰ, ਬਣਾਇਆ ਚਿਕਨ, ਪੀਤੀ...
  • bjp office news
    BIG BREAKING: ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੰਬ ਸੁੱਟਣ ਅਤੇ ਵੀਡੀਓ ਬਣਾਉਣ...
  • us iran israel war will intensify for the next 45 days
    ਅਗਲੇ 45 ਦਿਨਾਂ ਤੱਕ ਹੋਰ ਤੇਜ਼ ਹੋਵੇਗੀ ਜੰਗ! ਭਾਰੀ ਤਬਾਹੀ ਦੇ ਸੰਕੇਤ, 10 ਨਵੰਬਰ...
  • impact of war hotels dhabas and small businesses worried about gas shortage
    Punjab: ਜੰਗ ਦਾ ਅਸਰ ਦਿੱਸਣਾ ਸ਼ੁਰੂ! ਹੋਟਲ, ਢਾਬੇ ਤੇ ਛੋਟੇ ਕਾਰੋਬਾਰ ਚਲਾਉਣ ਵਾਲੇ...
  • roshan healthcare ayurvedic treatment
    ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਆਈ ਕਮਜ਼ੋਰੀ ਨਾ ਛੁਪਾਓ, ਇਹ ਕਾਰਗਰ ਦੇਸੀ ਨੁਸਖ਼ਾ...
  • attackers smash car windows in jalandhar
    ਜਲੰਧਰ 'ਚ ਲੜਾਈ ਛੁੜਵਾਉਣੀ ਨੌਜਵਾਨ ਪਈ ਮਹਿੰਗੀ, ਗੁੱਸੇ 'ਚ ਹਮਲਾਵਰਾਂ ਨੇ ਕਾਰ...
Trending
Ek Nazar
shubman gill out of ipl 2026

IPL 2026: ਕਪਤਾਨ ਸ਼ੁਭਮਨ ਗਿੱਲ ਟੀਮ 'ਚੋਂ ਬਾਹਰ! GT ਦੀਆਂ ਵਧੀਆਂ ਮੁਸ਼ਕਲਾਂ

the   golden   time has come for the 4 zodiac signs

4 ਰਾਸ਼ੀਆਂ ਦਾ ਆ ਗਿਆ 'Golden' ਟਾਈਮ! 30 ਸਾਲ ਬਾਅਦ ਬਣ ਰਿਹੈ ਇਹ ਮਹਾਯੋਗ

ai track us military moves

ਈਰਾਨ ਜੰਗ 'ਤੇ ਚੀਨ ਦੀ ਤਿੱਖੀ ਨਜ਼ਰ!  AI ਰਾਹੀਂ ਅਮਰੀਕੀ ਫੌਜ ਦੀਆਂ ਹਰਕਤਾਂ ਨੂੰ...

mpox outbreak  in pak

ਐਮਪੌਕਸ ਦਾ ਪ੍ਰਕੋਪ: ਪਾਕਿਸਤਾਨ 'ਚ 4 ਸੰਕਰਮਿਤ ਬੱਚਿਆਂ ਦੀ ਮੌਤ

weddings on septic tank trucks

ਅਨੋਖਾ ਵਿਆਹ: ਕਾਰਾਂ ਦੀ ਥਾਂ 'Septic tank' ਟਰੱਕਾਂ 'ਤੇ ਲਾੜੀ ਲੈਣ ਪੁੱਜਾ...

zelensky statement

ਈਰਾਨ-ਅਮਰੀਕਾ ਦੀ ਲੰਬੀ ਜੰਗ ਯੂਕਰੇਨ ਲਈ 'ਖ਼ਤਰੇ ਦੀ ਘੰਟੀ'; ਜ਼ੇਲੇਂਸਕੀ ਦਾ...

wildfires in southern california

ਫਾਇਰ ਫਾਈਟਰਾਂ ਦੀ ਮਿਹਨਤ ਲਿਆਈ ਰੰਗ, ਦੱਖਣੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ...

rini sampath washington dc

ਭਾਰਤੀ ਮੂਲ ਦੀ ਰਿਨੀ ਸੰਪਤ ਵਾਸ਼ਿੰਗਟਨ ਡੀ.ਸੀ. ਦੀ ਮੇਅਰ ਬਣਨ ਦੀ ਦੌੜ 'ਚ ਸ਼ਾਮਲ

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

the captain suddenly left the team halfway through

IPL 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਅਚਾਨਕ ਟੀਮ ਨੂੰ ਅਧਵਾਟੇ ਛੱਡ...

long power cut

ਐਤਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

pakistan punjab gobar tax

ਹੈਂ! ਪਸ਼ੂ ਪਾਲਕਾਂ 'ਤੇ ਲੱਗੇਗਾ 'ਗੋਬਰ ਟੈਕਸ', ਲਹਿੰਦੇ ਪੰਜਾਬ ਦੀ ਸਰਕਾਰ ਨੇ...

the fate of these 4 zodiac signs will change from april 6th

6 ਅਪ੍ਰੈਲ ਤੋਂ 4 ਰਾਸ਼ੀਆਂ ਦਾ ਸ਼ੁਰੂ ਹੋਵੇਗਾ 'ਗੋਲਡਨ ਟਾਈਮ', 2 ਵੱਡੇ ਗ੍ਰਹਿ...

famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • priyanka chopra paid obeisance at sri darbar sahib
      ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰਿਅੰਕਾ ਚੋਪੜਾ, ਲੰਗਰ ਘਰ ‘ਚ ਭਾਂਡੇ ਮਾਂਜਣ ਦੀ...
    • today s hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (31 ਮਾਰਚ 2026)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30 ਮਾਰਚ 2026)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਮਾਰਚ 2026)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28 ਮਾਰਚ 2026)
    • sgpc starts langar service fosri guru nanak dev hospital  advocate dhami
      SGPC ਵੱਲੋਂ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਮਰੀਜ਼ਾਂ ਲਈ ਲੰਗਰ ਸੇਵਾ ਦੀ...
    • hsgmc budget rejected
      HSGMC ਨੂੰ ਵੱਡਾ ਝਟਕਾ: ਜੁਡੀਸ਼ੀਅਲ ਕਮਿਸ਼ਨ ਨੇ ਰੱਦ ਕੀਤਾ ਬਜਟ
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (27 ਮਾਰਚ 2026)
    • beri trees bear fruit at sri harmandir sahib
      ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਰੀਆਂ ਨੂੰ ਲੱਗੇ ਫ਼ਲ, ਸੰਗਤਾਂ 'ਚ 'ਬੇਰ' ਨੂੰ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (26 ਮਾਰਚ 2026)
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +