Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 05, 2025

    6:17:13 PM

  • heavy rain alert july 6 imd

    Rain Alert: 6 ਜੁਲਾਈ ਨੂੰ ਪਵੇਗਾ ਭਾਰੀ ਮੀਂਹ,...

  • latest punjab weather update

    ਪੰਜਾਬ 'ਚ 6, 7, 8 ਤੇ 9 ਨੂੰ ਵਿਗੜੇਗਾ ਮੌਸਮ,...

  • heartbreaking accident in punjab

    ਪੰਜਾਬ 'ਚ ਰੂਹ ਕੰਬਾਊ ਹਾਦਸਾ, ਟਿੱਪਰ ਤੇ ਮਹਿੰਦਰਾ...

  • alarm bell for punjab

    ਪੰਜਾਬ ਲਈ ਖ਼ਤਰੇ ਦੀ ਘੰਟੀ, ਪੌਂਗ ਡੈਮ 'ਚ ਪਾਣੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Darshan TV News
    • Jalandhar
    • 7 ਗੋਲ਼ੀਆਂ ਸੀਨੇ ’ਤੇ ਖਾਣ ਵਾਲਾ ਜਰਨੈਲ ਸਰਦਾਰ 'ਸ਼ਾਮ ਸਿੰਘ ਅਟਾਰੀ'

DARSHAN TV News Punjabi(ਦਰਸ਼ਨ ਟੀ.ਵੀ.)

7 ਗੋਲ਼ੀਆਂ ਸੀਨੇ ’ਤੇ ਖਾਣ ਵਾਲਾ ਜਰਨੈਲ ਸਰਦਾਰ 'ਸ਼ਾਮ ਸਿੰਘ ਅਟਾਰੀ'

  • Updated: 06 Apr, 2021 10:31 AM
Jalandhar
sham singh attari general sardar british
  • Share
    • Facebook
    • Tumblr
    • Linkedin
    • Twitter
  • Comment

ਸ਼ਾਹ ਮੁਹੰਮਦ ਨੇ ਅੰਗਰੇਜ਼ਾਂ ਨਾਲ ਜੰਗ ਵੇਲੇ ਸਰਦਾਰ ਸ਼ਾਮ ਸਿੰਘ ਅਟਾਰੀ ਤੇ ਸਿੱਖ ਫ਼ੌਜਾਂ ਦੀ ਬਹਾਦਰੀ ਦਾ ਜ਼ਿਕਰ ਕਰਦਿਆਂ ਇੰਝ ਲਿਖਿਆ ਹੈ...

ਆਈਆਂ ਪੜਤਲਾਂ ਬੀੜ ਕੇ ਤੌਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਦਿੱਤੇ ।
ਸੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਿਰੰਗੀ ਦੇ ਤੋੜ ਦਿੱਤੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨ੍ਹ ਸ਼ਸ਼ਤਰੀ ਜੋੜ ਵਿਛੋੜ ਦਿੱਤੇ ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ।

ਸਿੱਖ ਸੂਰਬੀਰ ਯੋਧਾ ਸਰਦਾਰ ਸ਼ਾਮ ਸਿੰਘ ਅਟਾਰੀ ਸਿੱਖ ਇਤਿਹਾਸ ਦਾ ਉਹ ਚਮਕਦਾ ਸਿਤਾਰਾ ਹੈ ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਹਰ ਜੇਤੂ ਮੁਹਿੰਮ ਦਾ ਸਾਥੀ ਰਿਹਾ। ਸਰਦਾਰ ਸ਼ਾਮ ਸਿੰਘ ਅਟਾਰੀ ਹੀ ਸਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਆਪਣੀ ਸੂਝਬੂਝ ਨਾਲ ਖ਼ਾਲਸਾ ਰਾਜ ਦੇ ਬੁੱਕਲ ਦੇ ਸੱਪ ਗੱਦਾਰ ਡੋਗਰਿਆਂ ਦੀਆਂ ਕਈ ਘਾਤਕ ਚਾਲਾਂ ਫੇਲ੍ਹ ਕੀਤੀਆਂ ਤੇ ਆਖਿਰਕਾਰ ਖ਼ਾਲਸਾ ਰਾਜ ਦੀ ਸਲਾਮਤੀ ਲਈ ਫਿਰੰਗੀਆਂ ਨਾਲ ਲੜਦਿਆਂ ਸਭਰਾਵਾਂ ਦੀ ਜੰਗ ‘ਚ ਸ਼ਹਾਦਤ ਪਾ ਗਏ।   

ਇਹ ਵੀ ਪੜ੍ਹੋ: ਜਾਣੋ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਮਿਲਣ ਦਾ ਇਤਿਹਾਸ

ਸਰਦਾਰ ਸ਼ਾਮ ਸਿੰਘ ਦਾ ਜਨਮ 1785 ਈ. ਨੂੰ ਪਿਤਾ ਸਰਦਾਰ ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁਖੋਂ ਹੋਇਆ। ਇਨ੍ਹਾਂ ਦੇ ਵੱਡੇ ਵਡੇਰਿਆਂ ਨੇ ਪੁਰਾਣੇ ਥੇਹ ਤੇ ਪਿੰਡ ਵਸਾ ਕੇ ਉੱਚੀ ਅਟਾਰੀ ਬਣਾਈ ਸੀ ਜਿਸ ਤੋਂ ਪਿੰਡ ਦਾ ਨਾਂ ਅਟਾਰੀ ਪ੍ਰਸਿੱਧ ਹੋਇਆ। ਬਾਅਦ ‘ਚ ਇਹੀ ਨਾਂ ਸਰਦਾਰ ਸ਼ਾਮ ਸਿੰਘ ਦੇ ਨਾਂ ਨਾਲ ਜੁੜਿਆ । ਸਰਦਾਰ ਸ਼ਾਮ ਸਿੰਘ ਦੇ ਪਿਤਾ ਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਫ਼ੌਜ ਵਿੱਚ ਕਮਾਂਡਰ ਸਨ। ਉਨ੍ਹਾਂ ਨੇ ਸ਼ਾਮ ਸਿੰਘ ਨੂੰ ਛੋਟੀ ਉਮਰੇ ਹੀ ਘੋੜ ਸਵਾਰੀ, ਤਲਵਾਰਬਾਜ਼ੀ, ਤੀਰ ਅੰਦਾਜ਼ੀ ਤੇ ਉਸ ਸਮੇਂ ਲੜੀਆਂ ਜਾਣ ਵਾਲੀਆਂ ਲੜਾਈਆਂ ਦੇ ਹੋਰ ਕਰਤਬਾਂ ‘ਚ ਨਿਪੁੰਨ ਕਰ ਦਿੱਤਾ ਸੀ। ਸ਼ਾਮ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਸ਼ਾਮਲ ਹੋ ਗਏ। ਆਪਣੇ ਪਿਤਾ ਨਿਹਾਲ ਸਿੰਘ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਨੇ ਉਨਾਂ ਦੀ ਥਾਂ ਲਈ । ਆਪ ਫ਼ੌਜੀ ਹੱਥ-ਕੰਡਿਆਂ ਵਿੱਚ ਇੰਨੇ ਮਾਹਰ ਹੋ ਗਏ ਕਿ ਜਲਦੀ ਹੀ ਆਪਦੀ ਸਿਆਣਪ, ਦ੍ਰਿੜਤਾ ਤੇ ਬਹਾਦਰੀ ਦਾ ਸਿੱਕਾ ਸਭ ਪਾਸੇ ਚੱਲਣ ਲੱਗਾ । ਕਸ਼ਮੀਰ, ਮੁਲਤਾਨ , ਬਾਲਕੋਟ ਤੇ ਬੰਨੂੰ ਦੀਆਂ ਜਿੱਤਾਂ ਨਾਲ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਖ਼ਾਲਸਾ ਫ਼ੌਜਾਂ  ‘ਚ ਸਤਿਕਾਰ ਵਧ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਖਾਨਾਜੰਗੀ ਦਾ ਸ਼ਿਕਾਰ ਹੋਣ ਲੱਗਾ ਤੇ ਗੱਦਾਰ ਡੋਗਰੇ ਤੇ ਫਿਰੰਗੀ ਪੰਜਾਬ ਨੂੰ ਆਪਣੇ ਅਧੀਨ ਕਰਨ ਦੀਆਂ ਗੋਂਦਾਂ ਗੁੰਦਣ ਲੱਗੇ। ਇਸ ਦੌਰਾਨ ਧਿਆਨ ਸਿੰਘ ਡੋਗਰੇ ਦੇ ਪੁੱਤਰ ਹੀਰਾ ਸਿੰਘ ਡੋਗਰਾ ਤੇ ਉਸਦੇ ਨਿੱਜੀ ਸਲਾਹਕਾਰ ਪੰਡਿਤ ਜੱਲੇ ਨੂੰ ਸਖ਼ਤ ਸਜਾਵਾਂ ਦਿੱਤੀਆਂ  ਪਰ ਅੰਗਰੇਜਾਂ ਦੀ ਮਿਲੀਭੁਗਤ ਨਾਲ ਡੋਗਰਾ ਗੁਲਾਬ ਸਿੰਘ, ਤੇਜਾ ਸਿੰਘ ਤੇ ਲਾਲ ਸਿੰਘ ਸਿੱਖ ਰਾਜ ਨੂੰ ਕਮਜ਼ੋਰ ਕਰਨ ‘ਚ ਸਫ਼ਲ ਹੋ ਗਏ।  ਡੋਗਰਿਆਂ ਨੇ ਸਿੱਖ ਫ਼ੌਜਾਂ ਦੇ ਭੇਤ ਦੱਸ ਕੇ ਅੰਗਰੇਜਾਂ ਨੂੰ ਪੰਜਾਬ 'ਤੇ ਕਬਜ਼ਾ ਕਰਨ ਲਈ ਉਕਸਾਇਆ। ਜਿਸ ਦੇ ਚੱਲਦਿਆਂ ਅੰਗਰੇਜਾਂ ਤੇ ਸਿੱਖਾਂ ਵਿਚਾਲੇ 18-19 ਦਸੰਬਰ 1845 ਮੁੱਦਕੀ ਦੀ ਲੜਾਈ , 21-22 ਦਸੰਬਰ 1845 ਫੇਰੂ ਸ਼ਾਹ ਦੀ ਲੜਾਈ, 6 ਜਨਵਰੀ 1846 ਬੱਦੋਵਾਲ ਦੀ ਲੜਾਈ, 28 ਜਨਵਰੀ 1846 ਅਲੀਵਾਲ ਦੀ ਲੜਾਈ, 10 ਫਰਵਰੀ 1846 ਸਭਰਾਵਾਂ ਦੀ ਲੜਾਈ ਹੋਈ। ਇਨ੍ਹਾਂ ਜੰਗਾਂ 'ਚ ਜਦੋਂ ਵੀ ਸਿੱਖ ਫ਼ੌਜਾਂ ਜਿੱਤ ਕਿਨਾਰੇ ਪੁੱਜਦੀਆਂ ਤਾਂ ਅੰਗਰੇਜਾਂ ਨਾਲ ਅੰਦਰਖਾਤੇ ਸੰਧੀਆਂ ਕਰੀ ਬੈਠੇ ਫ਼ੌਜ ਦੇ ਕਮਾਂਡਰ ਤੇਜਾ ਸਿੰਘ ਤੇ ਲਾਲ ਸਿੰਘ ਗੱਦਾਰੀ ਕਰਕੇ ਆਪਣੀਆਂ ਹੀ ਫ਼ੌਜਾਂ ਖ਼ਿਲਾਫ਼ ਭੁਗਤ ਜਾਂਦੇ।

ਇਹ ਵੀ ਪੜ੍ਹੋ: ਗੁਰਦੁਆਰਾ ਥੜਾ ਸਾਹਿਬ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ’ ਪਾਤਸ਼ਾਹੀ ਨੌਂਵੀ

ਅੰਗਰੇਜਾਂ ਨਾਲ ਲੜਾਈਆਂ ਸ਼ੁਰੂ ਹੋਣ ਸਮੇਂ ਸਰਦਾਰ ਸ਼ਾਮ ਸਿੰਘ ਆਪਣੇ ਪਿੰਡ ਅਟਾਰੀ ਸਨ। ਫੇਰੂ ਸ਼ਾਹ ਦੀ ਲੜਾਈ ‘ਚ ਸਿੱਖ ਫ਼ੌਜਾਂ ਦੀ ਹਾਰ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਸੁਨੇਹਾ ਘੱਲਿਆ , “ ਸਰਦਾਰ ਜੀ ਹੁਣ ਤੁਸੀਂ ਹੀ ਸਿੱਖ ਰਾਜ ਦੇ ਬਚਾਅ ਲਈ ਕੁਝ ਕਰ ਸਕਦੇ ਹੋ, ਆਓ ਤੇ ਆ ਕੇ ਸਿੱਖ ਫ਼ੌਜਾਂ ਦੀ ਕਮਾਨ ਸੰਭਾਲੋ” ।  ਸੁਨੇਹਾ ਮਿਲਦਿਆਂ ਹੀ ਸ਼ਾਮ ਸਿੰਘ ਅਟਾਰੀ ਚੱਲ ਪਏ ਤੇ ਸਿੱਖ ਫੌਜ ਦੀ ਕਮਾਨ ਸੰਭਾਲ ਲਈ। ਗੱਦਾਰ ਤੇਜਾ ਸਿੰਘ ਨੇ 9 ਫਰਵਰੀ 1846 ਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਵੀ ਸ਼ਕਤੀਸ਼ਾਲੀ ਅੰਗਰੇਜ਼ਾਂ ਵਿਰੁੱਧ ਲੜਨ ਦੀ ਥਾਂ ਜਾਨ ਬਚਾਉਂਣ ਦੀ ਸਲਾਹ ਦਿੱਤੀ। ਸਰਦਾਰ ਸ਼ਾਮ ਸਿੰਘ ਅਟਾਰੀ ਨੇ ਉਸਦੀ ਚੰਗੀ ਲਾਹ ਪਾਹ ਕੀਤੀ ਤੇ ਸਿੱਖ ਫ਼ੌਜ ਦੇ ਮੁਖੀਆਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਪ੍ਰਣ ਕੀਤਾ ਕਿ ਜੇ ਖ਼ਾਲਸਾ ਫ਼ੌਜ ਦੀ ਹਾਰ ਹੋਈ ਤਾਂ ਸ਼ਾਮ ਸਿੰਘ ਅਟਾਰੀ ਜਿਉਂਦਾ ਵਾਪਸ ਨਹੀਂ ਜਾਵੇਗਾ। ਸਰਦਾਰ ਸ਼ਾਮ ਸਿੰਘ ਦੇ ਪ੍ਰਣ ਤੋਂ ਬਾਅਦ ਸਿੱਖ ਫ਼ੌਜੀਆਂ ਵਿੱਚ ਨਵਾਂ ਜੋਸ਼ ਭਰ ਗਿਆ। ਫਿਰੰਗੀਆਂ ਨੂੰ ਮਾਰ ਭਜਾਓ  ਦੇ ਨਾਹਰਿਆਂ ਨਾਲ ਸਾਰਾ ਅਕਾਸ਼ ਗੂੰਜ ਉੱਠਿਆ। ਇੱਕ ਪਾਸੇ ਸਰਦਾਰ ਸ਼ਾਮ ਸਿੰਘ ਜਿੱਤ ਦੀ ਤਿਆਰੀ ਕਰ ਰਹੇ ਸਨ ਦੂਜੇ ਪਾਸੇ ਗੱਦਾਰ ਤੇਜਾ ਸਿੰਘ ਤੇ ਲਾਲ ਸਿੰਘ ਆਪਣੀਆਂ ਹੀ ਫ਼ੌਜਾਂ ਨੂੰ ਹਰਾਉਂਣ ਦੇ ਇਰਾਦੇ ਨਾਲ ਮੋਰਚਿਆਂ ਦੇ ਨਕਸ਼ੇ ਫਿਰੰਗੀਆਂ ਨੂੰ ਭੇਜਦੇ ਰਹੇ।

ਇਹ ਵੀ ਪੜ੍ਹੋ: ਅੰਮ੍ਰਿਤਸਰ : ਸ਼ਤਾਬਦੀ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਸਮੂਹ ਸਿੱਖ ਸੰਪ੍ਰਦਾਵਾਂ ਦੀ ਹੋਈ ਇਕੱਤਰਤਾ

10 ਫਰਵਰੀ ਨੂੰ ਸਰਦਾਰ ਸ਼ਾਮ ਸਿੰਘ ਘੋੜੇ ਤੇ ਸਵਾਰ ਹੋ ਕੇ ਫ਼ੌਜਾਂ ਸਮੇਤ ਰਣ ਤੱਤੇ ਪਹੁੰਚ ਗਏ। ਦੂਜੇ ਪਾਸੇ ਰਾਬਰਟ ਡਿਕ, ਲਾਰਡ ਹਾਰਡਿੰਗ ਗਵਰਨਰ, ਗਿਲਬਰਟ, ਸਰ ਹੈਰੀ ਸਮਿਥ ਦੀਆਂ ਫ਼ੌਜੀ ਡਵੀਜਨਾਂ ਨੇ ਖ਼ਾਲਸਾ ਫ਼ੌਜਾਂ ‘ਤੇ ਗੋਲੇ ਦਾਗਣ ਲਈ ਤੋਪਾਂ ਬੀੜ ਲਈਆਂ। ਸਭਰਾਵਾਂ ਦੀ ਜੰਗ ਭਖੀ ਤਾਂ ਸ. ਸ਼ਾਮ ਸਿੰਘ ਅਟਾਰੀ ਤੇ ਸਿੱਖ ਫੌਜੀਆਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ।

ਸਭਰਾਉਂ ਦੀ ਜੰਗ ਦਾ ਮੈਦਾਨ ਜਦੋਂ ਪੂਰੀ ਤਰਾਂ ਭਖਿਆ ਹੋਇਆ ਸੀ ਤਾਂ ਗੱਦਾਰ ਤੇਜਾ ਸਿੰਘ ਖਾਲਸਾ ਫੌਜਾਂ ਨੂੰ ਹੋਰ ਬਾਰੂਦ ਸਿੱਕਾ ਦੇਣ ਦੀ ਥਾਂ ਜੰਗ ਦੇ ਮੈਦਾਨ 'ਚੋਂ ਭੱਜ ਖਲੋਤਾ ਤੇ ਬੇੜੀਆਂ ਦੇ ਪੁਲ਼ ਤੋਂ ਸਤਲੁਜ ਪਾਰ ਕਰਕੇ ਜਾਂਦਾ ਹੋਇਆ ਬੇੜੀਆਂ ਵਾਲੇ ਪੁਲ਼ ਨੂੰ ਵੀ ਤੁੜਵਾ ਗਿਆ। ਤੇਜਾ ਸਿੰਘ ਦੀ ਗੱਦਾਰੀ ਕਾਰਨ ਹਾਰ ਸਾਹਮਣੇ ਨਜਰ ਆ ਰਹੀ ਸੀ ਪਰ ਸਰਦਾਰ ਸ਼ਾਮ ਸਿੰਘ ਮੈਦਾਨੇ ਜੰਗ 'ਚ ਜੂਝਦੇ ਰਹੇ ਤੇ ਸਿੱਖ ਫ਼ੌਜੀਆਂ ‘ਚ ਜੋਸ਼ ਭਰਦੇ ਰਹੇ। ਆਖ਼ਰਕਾਰ ਸੱਤ ਗੋਲ਼ੀਆਂ ਆਪਣੇ ਸੀਨੇ ‘ਚ ਖਾ ਕੇ ਸਿੱਖ ਫੌਜਾਂ ਦਾ ਬਹਾਦਰ ਤੇ ਬਿਰਧ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਘੋੜੇ 'ਤੋਂ ਹੇਠਾਂ ਡਿੱਗ ਪਿਆ ਤੇ ਆਪਣੇ ਦੇਸ਼ ਪੰਜਾਬ ਦੀ ਰਾਖੀ ਕਰਦਿਆਂ ਸ਼ਹਾਦਤ ਪਾ ਗਿਆ। ਸਰਦਾਰ ਸ਼ਾਮ ਸਿੰਘ ਅਟਾਰੀ ਦੀ ਦੇਹ ਨੂੰ ਸਤਿਕਾਰ ਨਾਲ ਅਟਾਰੀ ਪਹੁੰਚਾਇਆ ਗਿਆ। ਜਦੋਂ ਉਨ੍ਹਾਂ ਦੀ ਚਿਖਾ ਨੂੰ ਲਾਂਬੂ ਲਗਾਇਆ ਗਿਆ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਪੰਜਾਬ ਦੀ ਅਜ਼ਾਦੀ ਨੂੰ ਲਾਂਬੂ ਲੱਗਾ ਹੋਵੇ। ਸਰਦਾਰ ਸ਼ਾਮ ਸਿੰਘ ਦੀ ਸੂਰਮਗਤੀ ਤੇ ਕੁਰਬਾਨੀ ਕਰਕੇ ਸਿੱਖ ਇਤਿਹਾਸ ‘ਚ ਉਨ੍ਹਾਂ ਦਾ ਨਾਂ ਹਮੇਸ਼ਾ ਚਮਕਦਾ ਰਹੇਗਾ।

  • Sham Singh Attari
  • General Sardar
  • British
  • ਸ਼ਾਮ ਸਿੰਘ ਅਟਾਰੀ
  • ਜਰਨੈਲ ਸਰਦਾਰ
  • ਅੰਗਰੇਜ਼ਾਂ

ਗੁਰਦੁਆਰਾ ਥੜਾ ਸਾਹਿਬ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ’ ਪਾਤਸ਼ਾਹੀ ਨੌਂਵੀ

NEXT STORY

Stories You May Like

  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (5 ਜੁਲਾਈ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (4 ਜੁਲਾਈ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (3 ਜੁਲਾਈ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (2 ਜੁਲਾਈ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1 ਜੁਲਾਈ 2025)
  • giani raghbir singh announces withdrawal of petition from high court
    ਗਿਆਨੀ ਰਘਬੀਰ ਸਿੰਘ ਨੇ ਹਾਈਕੋਰਟ 'ਚੋਂ ਪਟੀਸ਼ਨ ਵਾਪਸ ਲੈਣ ਦਾ ਕੀਤਾ ਐਲਾਨ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30 ਜੂਨ 2025)
  • jathedar gargajj and bhai tek singh declared as pensioners
    ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ SGPC ਨੂੰ ਲਿਖੀ ਚਿੱਠੀ
  • latest punjab weather update
    ਪੰਜਾਬ 'ਚ 6, 7, 8 ਤੇ 9 ਨੂੰ ਵਿਗੜੇਗਾ ਮੌਸਮ, ਪੜ੍ਹੋ ਵਿਭਾਗ ਦੀ ਤਾਜ਼ਾ ਅਪਡੇਟ
  • heavy rain expected across punjab in july
    ਜੁਲਾਈ ਮਹੀਨੇ ਪੂਰੇ ਪੰਜਾਬ 'ਚ ਪਵੇਗਾ ਭਾਰੀ ਮੀਂਹ, ਹੁਣ ਤੱਕ ਇਹ ਜ਼ਿਲ੍ਹਾ ਅੱਗੇ,...
  • warning floods can strike area of bhagat singh colony jalandhar at any time
    ਖ਼ਤਰੇ ਦੀ ਘੰਟੀ!  ਪੰਜਾਬ ਦੇ ਇਸ ਇਲਾਕੇ 'ਚ ਕਦੇ ਵੀ ਆ ਸਕਦੈ ਹੜ੍ਹ, ਸਹਿਮੇ ਲੋਕ
  • major action against sho hardev singh in jalandhar
    ਪੰਜਾਬ ਦੇ ਇਸ SHO 'ਤੇ ਡਿੱਗੀ ਗਾਜ! ਹੋ ਗਈ ਵੱਡੀ ਕਾਰਵਾਈ
  • shopkeepers of sahadev market protested by closing the market
    ਸਟੇਟ GST ਦੀ ਛਾਪੇਮਾਰੀ ਦੇ ਵਿਰੋਧ ’ਚ ਸਹਿਦੇਵ ਮਾਰਕੀਟ ਦੇ ਦੁਕਾਨਦਾਰਾਂ ਨੇ...
  • 101 drug smugglers arrested under   war on drugs
    'ਯੁੱਧ ਨਸ਼ਿਆਂ ਵਿਰੁੱਧ' ਦੇ ਤਹਿਤ 101 ਨਸ਼ਾ ਸਮੱਗਲਰ ਗ੍ਰਿਫ਼ਤਾਰ
  • punjab weather update
    ਪੰਜਾਬ 'ਚ 6 ਤੇ 7 ਜੁਲਾਈ ਲਈ ਵੱਡੀ ਭਵਿੱਖਬਾਣੀ! ਅੱਧੇ ਤੋਂ ਵੱਧ ਜ਼ਿਲ੍ਹੇ ਹੋਣਗੇ...
  • liquor being openly served outside the shops
    ਠੇਕਿਆਂ ਦੇ ਬਾਹਰ ਸ਼ਰੇਆਮ ਪਰੋਸੀ ਜਾ ਰਹੀ ਸ਼ਰਾਬ, ਉਡਾਈਆਂ ਜਾ ਰਹੀਆਂ ਕਾਨੂੰਨਾਂ ਦੀਆਂ...
Trending
Ek Nazar
latest punjab weather update

ਪੰਜਾਬ 'ਚ 6, 7, 8 ਤੇ 9 ਨੂੰ ਵਿਗੜੇਗਾ ਮੌਸਮ, ਪੜ੍ਹੋ ਵਿਭਾਗ ਦੀ ਤਾਜ਼ਾ ਅਪਡੇਟ

azerbaijan billion investment in pakistan

ਪਾਕਿਸਤਾਨ 'ਚ ਅਰਬਾਂ ਡਾਲਰ ਦਾ ਨਿਵੇਸ਼ ਕਰੇਗਾ ਅਜ਼ਰਬਾਈਜਾਨ

heavy rain expected across punjab in july

ਜੁਲਾਈ ਮਹੀਨੇ ਪੂਰੇ ਪੰਜਾਬ 'ਚ ਪਵੇਗਾ ਭਾਰੀ ਮੀਂਹ, ਹੁਣ ਤੱਕ ਇਹ ਜ਼ਿਲ੍ਹਾ ਅੱਗੇ,...

interesting incident with thief

ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ! ਚੋਰ ਨਾਲ ਵਾਪਰੀ ਦਿਲਚਸਪ ਘਟਨਾ

tourist bus fall in river

ਨਦੀ 'ਚ ਡਿੱਗੀ ਯਾਤਰੀ ਬੱਸ, ਸੱਤ ਲੋਕਾਂ ਦੀ ਮੌਤ

warning floods can strike area of bhagat singh colony jalandhar at any time

ਖ਼ਤਰੇ ਦੀ ਘੰਟੀ!  ਪੰਜਾਬ ਦੇ ਇਸ ਇਲਾਕੇ 'ਚ ਕਦੇ ਵੀ ਆ ਸਕਦੈ ਹੜ੍ਹ, ਸਹਿਮੇ ਲੋਕ

major action against sho hardev singh in jalandhar

ਪੰਜਾਬ ਦੇ ਇਸ SHO 'ਤੇ ਡਿੱਗੀ ਗਾਜ! ਹੋ ਗਈ ਵੱਡੀ ਕਾਰਵਾਈ

big accident in punjab

ਪੰਜਾਬ 'ਚ ਵੱਡਾ ਹਾਦਸਾ! ਮਜ਼ਦੂਰਾਂ ਨਾਲ ਭਰੀ ਗੱਡੀ ਨਹਿਰ 'ਚ ਡਿੱਗੀ, ਇਕ ਨੌਜਵਾਨ...

two floats from sikhs of america included in national parade

ਅਮੈਰਿਕਨ ਅਜ਼ਾਦੀ ਦਿਹਾੜੇ ’ਤੇ ਕੱਢੀ ਨੈਸ਼ਨਲ ਪਰੇਡ ’ਚ ਸਿੱਖਸ ਆਫ ਅਮੈਰਿਕਾ ਦੇ ਦੋ...

big uproar in punjab politics crisis in congress leadership serious

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ...

jalandhar s shahkot ranked first in country received a reward of rs 1 5 crore

ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ

heavy rain alert issued for 14 districts in punjab

ਪੰਜਾਬ 'ਚ ਅਗਲੇ 6 ਦਿਨ ਅਹਿਮ! ਭਾਰੀ ਮੀਂਹ ਨਾਲ ਆਵੇਗਾ ਤੂਫ਼ਾਨ, 14 ਜ਼ਿਲ੍ਹਿਆਂ ਲਈ...

czech mountaineer klara kolochova died   nanga parbat

ਚੈੱਕ ਪਰਬਤਾਰੋਹੀ ਕਲਾਰਾ ਕੋਲੋਚੋਵਾ ਦੀ ਨੰਗਾ ਪਰਬਤ 'ਤੇ ਚੜ੍ਹਾਈ ਕਰਦੇ ਸਮੇਂ ਮੌਤ

iran resumes international flights

ਈਰਾਨ ਨੇ ਮੁੜ ਸ਼ੁਰੂ ਕੀਤੀਆਂ ਅੰਤਰਰਾਸ਼ਟਰੀ ਉਡਾਣਾਂ

pet lion injures three people

'ਪਾਲਤੂ' ਸ਼ੇਰ ਨੇ ਜ਼ਖਮੀ ਕਰ 'ਤੇ ਬੱਚਿਆਂ ਸਣੇ ਤਿੰਨ ਲੋਕ, ਮਾਲਕ ਗ੍ਰਿਫ਼ਤਾਰ

ac coach hirakud express tt coach without reservation travel

AC ਕੋਚ 'ਚ ਉਦਾਸ ਬੈਠੀ ਸੀ ਖੂਬਸੂਰਤ ਔਰਤ, ਤਦੇ ਟੀਟੀ ਦੀ ਪਈ ਨਜ਼ਰ ਤੇ ਪੈ ਗਿਆ...

indian flags hoisted in balochistan  slogans raised

ਬਲੋਚਿਸਤਾਨ 'ਚ ਲਹਿਰਾਏ ਗਏ ਭਾਰਤੀ ਝੰਡੇ, ਭਾਰਤ ਦੇ ਹੱਕ 'ਚ ਨਾਅਰੇਬਾਜ਼ੀ

bus overturns in germany

ਯਾਤਰੀਆਂ ਨਾਲ ਭਰੀ ਬੱਸ ਪਲਟੀ, 20 ਤੋਂ ਵਧੇਰੇ ਜ਼ਖਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28 ਜੂਨ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (27 ਜੂਨ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (26 ਜੂਨ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (25 ਜੂਨ 2025)
    • sri akal takht sahib issues orders to the president of the chief khalsa diwan
      ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨੂੰ 15 ਦਿਨਾਂ 'ਚ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (24 ਜੂਨ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (23 ਜੂਨ 2025)
    • dsgmc election june 25th
      25 ਜੂਨ ਨੂੰ ਹੀ ਹੋਵੇਗੀ DSGMC ਅਤ੍ਰਿੰਗ ਕਮੇਟੀ ਦੀ ਚੋਣ
    • dal khalsa s instagram account was closed by the indian government
      ਦਲ ਖ਼ਾਲਸਾ ਦਾ ਇੰਸਟਾਗ੍ਰਾਮ ਅਕਾਊਂਟ ਭਾਰਤ ਸਰਕਾਰ ਨੇ ਕੀਤਾ ਬੰਦ, ਜਾਣੋ ਕਾਰਨ
    • the services of giani gurmukh singh head granthi of sri akal takht sahib
      ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਦੀਆਂ ਸੇਵਾਵਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +