ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਫਸੇ ਹਜ਼ਾਰਾਂ ਕਿਸਾਨ ਬੀਤੇ 16 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਦਿੱਲੀ ਆਉਣ ਵਾਲੇ ਕਈ ਰਾਹ ਪੂਰੀ ਤਰ੍ਹਾਂ ਬੰਦ ਹਨ। ਹਾਲਾਂਕਿ ਸ਼ਨੀਵਾਰ ਸ਼ਾਮ ਕਿਸਾਨਾਂ ਨੇ ਚਿੱਲਾ ਬਾਰਡਰ (ਦਿੱਲੀ-ਯੂ.ਪੀ) ਖੋਲ੍ਹਣ ਦਾ ਐਲਾਨ ਕੀਤਾ। ਦਿੱਲੀ-ਚਿੱਲਾ ਬਾਰਡਰ ਪਿਛਲੇ ਬਾਰ੍ਹਾਂ ਦਿਨਾਂ ਤੋਂ ਬੰਦ ਸੀ।
ਚਿੱਲਾ ਬਾਰਡਰ (ਦਿੱਲੀ-ਯੂ.ਪੀ.) 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਟ੍ਰੈਫਿਕ ਮੂਵਮੈਂਟ ਲਈ ਬਾਰਡਰ ਖੋਲ੍ਹ ਦਿੱਤਾ ਹੈ। ਇਸ ਦੌਰਾਨ ਇੱਕ ਕਿਸਾਨ ਨੇ ਕਿਹਾ, “ਸਾਡੇ ਨੇਤਾ ਅੱਜ ਰੱਖਿਆ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਮਿਲੇ, ਸਾਨੂੰ ਭਰੋਸਾ ਦਿੱਤਾ ਗਿਆ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਹੋਣਗੀਆਂ, ਇਸ ਲਈ ਅਸੀਂ ਰਸਤਾ ਖੋਲ੍ਹਿਆ ਹੈ।
ਏ.ਟੀ.ਐੱਮ. ਦਾ ਪਾਸਵਰਡ ਜਾਨਣ ਲਈ ਬੁਰੀ ਤਰ੍ਹਾਂ ਕੁੱਟਿਆ, ਨਹੀਂ ਦੱਸਣ 'ਤੇ ਕੀਤਾ ਕਤਲ
ਇਸ ਤੋਂ ਪਹਿਲਾਂ ਸਿੰਘੂ ਬਾਰਡਰ ਤੋਂ ਕਿਸਾਨ ਨੇਤਾਵਾਂ ਨੇ ਸ਼ਨੀਵਾਰ ਨੂੰ ਆਪਣੀਆਂ ਮੰਗਾਂ 'ਤੇ ਕਾਇਮ ਰਹਿੰਦੇ ਹੋਏ ਕਿਹਾ ਕਿ ਉਹ ਸਰਕਾਰ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ ਪਰ ਪਹਿਲਾਂ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਮੁਅੱਤਲ ਕਰਨ 'ਤੇ ਗੱਲਬਾਤ ਹੋਵੇਗੀ। ਕਿਸਾਨਾਂ ਨੇ ਘੋਸ਼ਣਾ ਕੀਤੀ ਕਿ ਉਨ੍ਹਾਂ ਦੀ ਯੂਨੀਅਨਾਂ ਦੇ ਨੁਮਾਇੰਦੇ 14 ਦਸੰਬਰ ਨੂੰ ਦੇਸ਼ਵਿਆਪੀ ਪ੍ਰਦਰਸ਼ਨ ਦੌਰਾਨ ਭੁੱਖ ਹੜਤਾਲ 'ਤੇ ਬੈਠਣਗੇ।
ਇਸ ਸੂਬੇ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ, ਕੀਤਾ ਇਹ ਐਲਾਨ
ਸਿੰਘੂ ਬਾਰਡਰ 'ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਸਾਨ ਨੇਤਾ ਕੰਵਲਪ੍ਰੀਤ ਸਿੰਘ ਪੰਨੂ ਨੇ ਕਿਹਾ ਕਿ ਐਤਵਾਰ ਨੂੰ ਹਜ਼ਾਰਾਂ ਕਿਸਾਨ ਰਾਜਸਥਾਨ ਦੇ ਸ਼ਾਹਜਹਾਂਪੁਰ ਤੋਂ ਜੈਪੁਰ-ਦਿੱਲੀ ਰਾਜ ਮਾਰਗ ਦੇ ਰਸਤੇ ਸਵੇਰੇ 11 ਵਜੇ ਆਪਣੇ ਟਰੈਕਟਰਾਂ ਰਾਹੀਂ ‘ਦਿੱਲੀ ਚਲੋ’ ਮਾਰਚ ਸ਼ੁਰੂ ਕਰਨਗੇ। ਸ਼ਾਹਜਹਾਂਪੁਰ ਅਤੇ ਦਿੱਲੀ-ਗੁੜਗਾਓਂ ਸਰਹੱਦ ਵਿਚਾਲੇ ਦੂਰੀ ਕਰੀਬ 94 ਕਿਲੋਮੀਟਰ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ 55 ਸਾਲ ਬਾਅਦ ਰੇਲ ਮਾਰਗ ਹੋਵੇਗਾ ਬਹਾਲ
NEXT STORY