ਨਵੀਂ ਦਿੱਲੀ- ਡੇਲਾਇਟ ਇੰਡੀਆ ਨੇ ਚਾਲੂ ਮਾਲੀ ਸਾਲ 2024-25 ’ਚ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਿਕਾਸ ਦਰ 6.5 ਤੋਂ 6.8 ਫੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਹੈ। ਡੇਲਾਇਟ ਇੰਡੀਆ ਨੇ ਆਪਣੀ ਆਰਥਿਕ ਦ੍ਰਿਸ਼ ਰਿਪੋਰਟ ’ਚ ਕਿਹਾ ਕਿ ਦੇਸ਼ ਨੂੰ ਗਲੋਬਲ ਬੇਯਕੀਨੀ ਤੋਂ ਵੱਖ ਹੋ ਕੇ ਆਪਣੀ ਘਰੇਲੂ ਸਮਰੱਥਾ ਦੀ ਵਰਤੋਂ ਕਰਨ ਦੀ ਲੋੜ ਹੈ। ਨਾਲ ਹੀ ਭਾਰਤ ਨੂੰ ਉਭਰਦੇ ਗਲੋਬਲ ਦ੍ਰਿਸ਼ ਦੇ ਅਨੁਸਾਰ ਢਲਣਾ ਪਵੇਗਾ ਅਤੇ ਪੂਰਨ ਵਾਧੇ ਲਈ ਆਪਣੀਆਂ ਘਰੇਲੂ ਸਮਰੱਥਾਵਾਂ ਦੀ ਵਰਤੋਂ ਕਰਨੀ ਪਵੇਗੀ। ਗਲੋਬਲ ਅਤੇ ਘਰੇਲੂ ਚੁਣੌਤੀਆਂ ਦੇ ਬਾਵਜੂਦ ਭਾਰਤ ਗਲੋਬਲ ਮੁੱਲ ਲੜੀਆਂ ’ਚ ਅੱਗੇ ਵੱਧ ਰਿਹਾ ਹੈ।
ਇਹ ਵੀ ਪੜ੍ਹੋ : ਠੰਡ ਕਾਰਨ ਮੁੜ ਵਧੀਆਂ ਸਕੂਲਾਂ ਦੀਆਂ ਛੁੱਟੀਆਂ
ਡੇਲਾਇਟ ਇੰਡੀਆ ਦੀ ਅਰਥਸ਼ਾਸਤਰੀ ਰੁਮਕੀ ਮਜੂਮਦਾਰ ਨੇ ਕਿਹਾ,''ਪਹਿਲੀ ਤਿਮਾਹੀ ’ਚ ਚੋਣ ਸਬੰਧੀ ਬੇਯਕੀਨੀਆਂ ਅਤੇ ਉਸ ਤੋਂ ਬਾਅਦ ਦੀ ਤਿਮਾਹੀ ’ਚ ਮੌਸਮ ਸਬੰਧੀ ਰੁਕਾਵਟਾਂ ਦੇ ਕਾਰਨ ਨਿਰਮਾਣ ਅਤੇ ਵਿਨਿਰਮਾਣ ਉਮੀਦ ਨਾਲੋਂ ਕਮਜ਼ੋਰ ਰਹੇ। ਪਹਿਲੀ ਛਿਮਾਹੀ ’ਚ ਸਰਕਾਰ ਦਾ ਪੂੰਜੀਗਤ ਖਰਚਾ ਸਾਲਾਨਾ ਟੀਚੇ ਦਾ ਸਿਰਫ 37.3 ਫੀਸਦੀ ਰਿਹਾ, ਜੋ ਪਿਛਲੇ ਸਾਲ ਦੇ 49 ਫੀਸਦੀ ਨਾਲੋਂ ਕਾਫੀ ਘੱਟ ਹੈ ਅਤੇ ਇਸ ’ਚ ਲੋੜੀਂਦੀ ਰਫਤਾਰ ਹਾਸਲ ਕਰਨ ’ਚ ਦੇਰੀ ਹੋ ਰਹੀ ਹੈ।'' ਡੇਲਾਇਟ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਸਰਕਾਰ ਖੁਦਰਾ ਨਿਵੇਸ਼ਕਾਂ ਦੇ ਵਧਦੇ ਮਹੱਤਵ ਨੂੰ ਮੰਨਦੀ ਹੈ ਅਤੇ ਆਉਣ ਵਾਲੇ ਕੇਂਦਰੀ ਬਜਟ 2025-26 ’ਚ ਉਨ੍ਹਾਂ ਦੀ ਭਾਈਵਾਲੀ ਨੂੰ ਮਜ਼ਬੂਤ ਕਰਨ ’ਤੇ ਧਿਆਨ ਦੇ ਸਕਦੀ ਹੈ। ਇਨ੍ਹਾਂ ਉਪਾਵਾਂ ’ਚ ਨਿਵੇਸ਼ ਪ੍ਰਕਿਰਿਆਵਾਂ ਨੂੰ ਸੌਖਾ ਬਣਾਉਣ, ਘਰੇਲੂ ਬਚਤ ਨੂੰ ਬਾਜ਼ਾਰ ਦੀ ਅਸਥਿਰਤਾ ਤੋਂ ਬਚਾਉਣ ਲਈ ਸੁਰੱਖਿਆ ਪ੍ਰਣਾਲੀ ਨੂੰ ਵਧਾਉਣਾ ਅਤੇ ਮੁਹਿੰਮਾਂ ਤੇ ਪ੍ਰੋਤਸਾਹਨਾਂ ਰਾਹੀਂ ਵਿੱਤੀ ਸਮਝ ਨੂੰ ਉਤਸ਼ਾਹ ਦੇਣਾ ਸ਼ਾਮਲ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਈਪਰਸੋਨਿਕ ਤਕਨੀਕ ਦੇ ਖੇਤਰ ’ਚ ਭਾਰਤ ਨੇ ਲਾਈ ਲੰਮੀ ਛਾਲ
NEXT STORY