ਅੰਮ੍ਰਿਤਸਰ- ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੇ ਪੁੱਤ ਅਹਾਨ ਸ਼ੈੱਟੀ ਅੱਜ ਯਾਨੀ ਐਤਵਾਰ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ। ਅਹਾਨ ਬਾਰਡਰ-2 ਫਿਲਮ ਦੀ ਸ਼ੂਟਿੰਗ ਲਈ ਅੰਮ੍ਰਿਤਸਰ ਆਏ ਸਨ ਅਤੇ ਅੱਜ ਸ਼ੂਟਿੰਗ ਖ਼ਤਮ ਹੋਣ 'ਤੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਅਹਾਨ ਸ਼ੈੱਟੀ ਨੇ ਕਿਹਾ ਕਿ ਉਸ ਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਉਹ ਗੁਰੂ ਘਰ 'ਚ ਨਤਮਸਤਕ ਹੋ ਸਕਿਆ। ਉਸ ਨੇ ਕਿਹਾ ਕਿ ਇਸ ਸਥਾਨ ਦੀ ਸ਼ਾਂਤੀ ਸਭ ਤੋਂ ਵੱਖਰੀ ਹੈ। ਅਜੇ ਉਹ ਅੰਮ੍ਰਿਤਸਰ ਸਿਰਫ਼ 3 ਦਿਨ ਲਈ ਹੀ ਆਇਆ ਸੀ ਪਰ ਇੱਥੇ ਦੇ ਲੋਕਾਂ ਦਾ ਪਿਆਰ ਉਸ ਨੂੰ ਵਾਰ-ਵਾਰ ਬੁਲਾਵਾ ਦੇ ਰਿਹਾ ਹੈ ਅਤੇ ਉਹ ਉਮੀਦ ਕਰਦਾ ਹੈ ਕਿ ਜਲਦ ਹੀ ਫਿਰ ਤੋਂ ਇੱਥੇ ਆਵੇਗਾ।
ਅਹਾਨ ਨੇ ਕਿਹਾ ਕਿ ਫਿਲਮ ਬਾਰਡਰ 2 ਦੀ ਸ਼ੂਟਿੰਗ 'ਚ ਸੰਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਹਨ। ਉੱਥੇ ਹੀ ਇਸ ਫਿਲਮ 'ਚ ਅਹਾਨ ਸ਼ੈੱਟੀ ਦੇ ਪਿਤਾ ਸੁਨੀਲ ਸ਼ੈੱਟੀ ਨਹੀਂ ਹਨ, ਜੋ ਬਾਰਡਰ ਦੇ ਪਹਿਲੇ ਪਾਰਟ ਦਾ ਅਹਿਮ ਹਿੱਸਾ ਸਨ। ਬਾਰਡਰ 2 ਦੀ ਕਹਾਣੀ 1971 ਦੀ ਭਾਰਤ-ਪਾਕਿਸਤਾਨ ਜੰਗ 'ਤੇ ਆਧਾਰਤ ਹੈ। ਅਹਾਨ ਨੇ ਦੱਸਿਆ ਕਿ ਬਾਕੀ ਸਸਪੈਂਸ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਹੀ ਖ਼ਤਮ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ...! ALTT 'ਤੇ ਬੈਨ ਤੋਂ ਬਾਅਦ ਏਕਤਾ ਕਪੂਰ ਨੇ ਦਿੱਤੀ ਸਫ਼ਾਈ
NEXT STORY