ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਸੋਮਵਾਰ ਨੂੰ ਤੇਜ਼ ਹਵਾਵਾਂ ਚੱਲਣ ਦਰਮਿਆਨ, ਸੰਸਦ ਦੇ ਪ੍ਰਵੇਸ਼ ਦੁਆਰ 'ਤੇ ਲੱਗਾ ਇਕ 'ਬੂਮ ਬੈਰੀਅਰ' ਤਕਨੀਕੀ ਖਰਾਬੀ ਕਾਰਨ ਡਿੱਗ ਜਾਣ 'ਤੇ ਸੁਰੱਖਿਆ ਅਲਾਰਮ ਵਜ ਗਿਆ ਅਤੇ ਤੁਰੰਤ ਹੀ ਇਕ ਤੁਰੰਤ ਪ੍ਰਤੀਕਿਰਿਆ ਫ਼ੋਰਸ (ਕਿਊਆਰਟੀ) ਮੌਕੇ 'ਤੇ ਪਹੁੰਚਿਆ। ਸੂਤਰਾਂ ਨੇ ਦੱਸਿਆ ਕਿ ਸੰਸਦ ਭਵਨ ਕੰਪਲੈਕਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀਆਈਐੱਫ) ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਹਾਲਾਂਕਿ ਕੋਈ ਸੁਰੱਖਿਆ ਖ਼ਤਰਾ ਨਹੀਂ ਪਾਇਆ ਗਿਆ। ਵਿਜੇ ਚੌਕ ਕੋਲ ਸਥਿਤ ਗੇਟ ਤੋਂ ਵਾਹਨਾਂ ਦੀ ਆਵਾਜਾਈ ਕੁਝ ਸਮੇਂ ਬਾਅਦ ਆਮ ਰੂਪ ਨਾਲ ਬਹਾਲ ਹੋ ਗਈ।
ਸੂਤਰਾਂ ਨੇ ਦੱਸਿਆ ਕਿ 'ਬੂਮ ਬੈਰੀਅਰ' ਤੇਜ਼ ਹਵਾ ਕਾਰਨ ਆਈ ਤਕਨੀਕੀ ਖਰਾਬੀ ਕਾਰਨ ਹੀ ਹੇਠਾਂ ਡਿੱਗ ਗਿਆ। 'ਬੂਮ ਬੈਰੀਅਰ' ਚੁੱਕੇ ਜਾਣ 'ਤੇ ਹੀ ਵਾਹਨ ਕੰਪਲੈਕਸ 'ਚ ਪ੍ਰਵੇਸ਼ ਕਰ ਪਾਉਂਦੇ ਹਨ। ਸੂਤਰਾਂ ਅਨੁਸਾਰ ਇਸ ਬਾਰੇ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ ਕਿ ਕੀ 'ਬੂਮ ਬੈਰੀਅਰ' ਤੇਜ਼ ਹਵਾ ਕਾਰਨ ਡਿੱਗਿਆ ਸੀ ਜਾਂ ਉਸ ਸਮੇਂ ਸੰਸਦ ਕੰਪਲੈਕਸ 'ਚ ਪ੍ਰਵੇਸ਼ ਕਰ ਰਹੀ ਇਕ ਕਾਰ ਦਾ 'ਪ੍ਰਵੇਸ਼ ਸਟਿਕਰ' ਨਹੀਂ ਪੜ੍ਹੇ ਜਾ ਸਕਣ ਕਾਰਨ ਇਹ ਘਟਨਾ ਹੋਈ। ਨਜ਼ਦੀਕ ਤਾਇਨਾਤ ਇਕ ਕਿਊਆਰਟੀ ਤੁਰੰਤ ਮੌਕੇ 'ਤੇ ਪਹੁੰਚੀ ਪਰ ਘਟਨਾ ਤਕਨੀਕੀ ਖਰਾਬੀ ਕਾਰਨ ਵਾਪਰਣ 'ਤੇ ਉਸ ਨੂੰ ਜਲਦ ਹੀ ਆਪਣੇ ਸਥਾਨ 'ਤੇ ਵਾਪਸ ਭੇਜ ਦਿੱਤਾ ਗਿਆ। ਇਕ ਸੂਤਰ ਨੇ ਦੱਸਿਆ,''ਇਸ ਦੌਰਾਨ ਸਾਰੇ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕੀਤੀ ਗਈ।'' ਦਸੰਬਰ 2023 'ਚ ਹੋਈ ਸੁਰੱਖਿਆ ਲਾਪਰਵਾਹੀ ਤੋਂ ਬਾਅਦ ਮਈ 2024 'ਚ ਸੰਸਦ ਭਵਨ ਦੀ ਸੁਰੱਖਿਆ ਲਈ ਸੀਆਈਐੱਸਐੱਫ ਨੂੰ ਤਾਇਨਾਤ ਕੀਤਾ ਗਿਆ ਸੀ। ਕੇਂਦਰੀ ਗ੍ਰਹਿ ਮੰਤਰਾਲਾ ਦੇ ਅਧੀਨ ਤਾਇਨਾਤ ਇਸ ਨੀਮ ਫੌਜੀ ਫ਼ੋਰਸ ਨੇ ਕੰਪਲੈਕਸ ਦੀ ਸੁਰੱਖਿਆ ਲਈ ਲਗਭਗ 3,300 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹੈ। ਸੀਆਈਐੱਸਐੱਫ ਦਲ 'ਚ ਫਾਇਰ ਬ੍ਰਿਗੇਡ ਕਰਮੀ ਅਤੇ ਆਫ਼ਤ ਰਾਹਤ ਦਲ ਵੀ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲਦਾਖ ਅੰਦੋਲਨ: ਲੇਹ 'ਚ ਵਿਸ਼ਾਲ ਰੈਲੀ ਤੇ ਕਰਗਿਲ 'ਚ ਮੁਕੰਮਲ ਬੰਦ
NEXT STORY