ਜਲੰਧਰ (ਬਿਊਰੋ) : ਸਾਲ 2024 'ਚ ਇਸ ਵਾਰ ਚੰਦਰ ਅਤੇ ਸੂਰਜ ਗ੍ਰਹਿਣ ਦੋਵੇਂ ਹੀ ਲੱਗਣ ਜਾ ਰਹੇ ਹਨ ਪਰ ਅੱਜ ਅਸੀਂ ਸੂਰਜ ਗ੍ਰਹਿਣ ਬਾਰੇ ਗੱਲ ਕਰਾਂਗੇ। ਜੋਤਿਸ਼ ਸ਼ਾਸਤਰ ਅਨੁਸਾਰ, ਸੂਰਜ ਗ੍ਰਹਿਣ ਰਾਹੂ ਕਾਰਨ ਹੁੰਦਾ ਹੈ। ਜਦੋਂ ਸੂਰਜ ਅਤੇ ਰਾਹੂ ਇੱਕ-ਦੂਜੇ ਦੇ ਨੇੜੇ ਹੁੰਦੇ ਹਨ ਤਾਂ ਸੂਰਜ ਗ੍ਰਹਿਣ ਲੱਗਦਾ ਹੈ। ਹਾਲੇ ਸਾਲ 2024 ਦੀ ਸ਼ੁਰੂਆਤ ਹੀ ਹੋਈ ਹੈ, ਇਸ ਵਾਰ ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਕਦੋਂ ਲੱਗਣ ਜਾ ਰਿਹਾ ਹੈ ਅਤੇ ਇਸ ਦਾ ਅਸਰ ਕਿੱਥੇ-ਕਿੱਥੇ ਦਿਖਾਈ ਦੇਵੇਗਾ? ਆਓ ਜਾਣਦੇ ਹਾਂ ...
ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਲਈ ਇਨਸਾਫ਼ ਦੀ ਉਮੀਦ ’ਚ ਭੈਣ, ਕਿਹਾ– ‘ਹਰ ਕੋਈ ਜਾਣਨਾ ਚਾਹੁੰਦੈ ਕਿ ਭਰਾ ਨਾਲ ਕੀ ਹੋਇਆ’
ਕਦੋਂ ਲੱਗੇਗਾ ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ?
ਹਿੰਦੂ ਕੈਲੰਡਰ ਅਨੁਸਾਰ, ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਸੋਮਵਾਰ, 8 ਅਪ੍ਰੈਲ, 2024 ਨੂੰ ਲੱਗਣ ਜਾ ਰਿਹਾ ਹੈ। ਸੂਰਜ ਗ੍ਰਹਿਣ ਰਾਤ 9:12 ਵਜੇ ਲੱਗੇਗਾ ਅਤੇ ਦੁਪਹਿਰ 1:25 ਵਜੇ ਤੱਕ ਰਹੇਗਾ। ਸੂਰਜ ਗ੍ਰਹਿਣ ਦੀ ਕੁੱਲ ਮਿਆਦ 4 ਘੰਟੇ 13 ਮਿੰਟ ਤੱਕ ਰਹੇਗੀ।
ਕਿੱਥੇ-ਕਿੱਥੇ ਦਿਖਾਈ ਦੇਵੇਗਾ ਸੂਰਜ ਗ੍ਰਹਿਣ ਦਾ ਅਸਰ?
ਸਾਲ 2024 ਦੇ ਪਹਿਲੇ ਸੂਰਜ ਗ੍ਰਹਿਣ ਦਾ ਅਸਰ ਸਭ ਤੋਂ ਵੱਧ ਅਮਰੀਕਾ 'ਚ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਇਹ ਮੈਕਸੀਕੋ ਅਤੇ ਕੈਨੇਡਾ 'ਚ ਵੀ ਦਿਖਾਈ ਦੇਵੇਗੀ। ਇਸ ਦੇ ਨਾਲ ਹੀ ਇਸ ਸੂਰਜ ਗ੍ਰਹਿਣ ਦਾ ਪ੍ਰਭਾਵ ਪੱਛਮੀ ਏਸ਼ੀਆ, ਦੱਖਣੀ ਅਮਰੀਕਾ, ਦੱਖਣ-ਪੱਛਮੀ ਯੂਰਪ, ਆਸਟ੍ਰੇਲੀਆ, ਉੱਤਰੀ ਅਮਰੀਕਾ, ਉੱਤਰੀ ਧਰੁਵ, ਦੱਖਣੀ ਧਰੁਵ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਮਹਾਸਾਗਰ, ਇੰਗਲੈਂਡ ਦੇ ਉੱਤਰੀ ਪੱਛਮੀ ਖੇਤਰ ਅਤੇ ਆਇਰਲੈਂਡ 'ਚ ਵੀ ਦੇਖਣ ਨੂੰ ਮਿਲੇਗਾ।
ਇਹ ਖ਼ਬਰ ਵੀ ਪੜ੍ਹੋ - '29 ਫ਼ਰਵਰੀ ਤੋਂ ਬਾਅਦ ਵੀ ਹਮੇਸ਼ਾ ਦੀ ਤਰ੍ਹਾਂ ਕੰਮ ਕਰਦਾ ਰਹੇਗਾ Paytm App', CEO ਵਿਜੇ ਸ਼ੇਖਰ ਸ਼ਰਮਾ ਦਾ ਬਿਆਨ
ਕੀ ਰਹੇਗਾ ਸੂਤਕ ਕਾਲ?
ਧਾਰਮਿਕ ਮਾਨਤਾ ਅਨੁਸਾਰ, ਜਦੋਂ ਵੀ ਗ੍ਰਹਿਣ ਹੁੰਦਾ ਹੈ ਤਾਂ ਇਸ ਤੋਂ ਕੁਝ ਘੰਟੇ ਪਹਿਲਾਂ ਸੂਤਕ ਕਾਲ ਸ਼ੁਰੂ ਹੋ ਜਾਂਦਾ ਹੈ। ਇਸ ਦੌਰਾਨ ਕੋਈ ਵੀ ਸ਼ੁਭ ਕੰਮ ਜਾਂ ਭੋਜਨ ਨਹੀਂ ਕੀਤਾ ਜਾਂਦਾ। ਸੂਰਜ ਗ੍ਰਹਿਣ ਦੀ ਗੱਲ ਕਰੀਏ ਤਾਂ ਇਸ ਦਾ ਸੂਤਕ ਸਮਾਂ ਕੁੱਲ 12 ਘੰਟੇ ਦਾ ਹੁੰਦਾ ਹੈ। ਸਾਲ ਦਾ ਪਹਿਲਾ ਸੂਰਜ ਗ੍ਰਹਿਣ ਭਾਰਤ ਨੂੰ ਪ੍ਰਭਾਵਿਤ ਨਹੀਂ ਕਰੇਗਾ, ਇਸ ਲਈ ਇਸ ਦਾ ਸੂਤਕ ਕਾਲ ਯੋਗ ਨਹੀਂ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
Vastu Tips: ਪੂਰਬ ਅਤੇ ਦੱਖਣ ਦਿਸ਼ਾ ਵਿੱਚ ਭੁੱਲ ਕੇ ਵੀ ਨਾ ਕਰੋ ਨੀਲਾ ਰੰਗ
NEXT STORY